ਨਵੀਂ ਦਿੱਲੀ, 28 ਜੂਨ: ਤੇਲੰਗਨਾ ਤੋਂ ਸੰਸਦ ਮੈਂਬਰ ਤੇ ਚਰਚਿਤ ਸਿਆਸੀ ਆਗੂ ਅਸਦੂਦੀਨ ਅੋਵੇਸੀ ਦੇ ਦਿੱਲੀ ਸਥਿਤੀ ਘਰ ਅੱਗੇ ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਕਾਲੀ ਸਿਆਹੀ ਸੁੱਟਣ ਅਤੇ ਪੋਸਟਰ ਚਿਪਕਾਉਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਸੰਸਦ ਵਿਚ ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਵੱਲੋਂ ਜੈ ਫ਼ਲਸਤੀਨ ਦਾ ਨਾਅਰਾ ਲਗਾਇਆ ਗਿਆ ਸੀ, ਜਿਸ ਕਾਰਨ ਕਾਫ਼ੀ ਵਿਵਾਦ ਹੋਇਆ ਸੀ। ਇਸ ਘਟਨਾ ਨੂੰ ਏਜੰਸੀਆਂ ਇਸਦੇ ਨਾਲ ਜੋੜ ਕੇ ਦੇਖ ਰਹੀਆਂ ਹਨ।
ਦਿੱਲੀ ਏਅਰਪੋਰਟ ਦੇ ਟਰਮੀਨਲ ਦੀ ਛੱਤ ਡਿੱਗੀ,ਕਈ ਕਾਰਾਂ ਦਾ ਹੋਇਆ ਨੁਕਸਾਨ
ਇਸ ਘਟਨਾ ਦੀ ਜਾਣਕਾਰੀ ਆਪਣੇ ਟਵੀਟ ਰਾਹੀਂ ਦਿੰਦਿਆਂ ਅਵੇਸੀ ਨੇ ਲਿਖਿਆ ਹੈ ਕਿ ‘‘ ਕੁੱਝ ਬਦਮਾਸ਼ਾਂ ਨੇ ਮੇਰੇ ਘਰ ’ਤੇ ਕਾਲੀ ਸਿਆਸੀ ਸੁੱਟੀ ਤੇ ਭੰਨਤੋੜ ਕੀਤੀ। ਮੈਂ ਹੁਣ ਗਿਣਤੀ ਗੁਆ ਚੁੱਕਾ ਹਾਂ ਕਿ ਮੇਰੇ ਦਿੱਲੀ ਨਿਵਾਸ ਨੂੰ ਕਿੰਨੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ’’ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਜਾ ਚੁੱਕਿਆ ਹੈ ਪ੍ਰੰਤੂ ਕੋਈ ਕਾਰਵਾਈ ਨਹੀ। ਉਨ੍ਹਾਂ ਅੱਗੇ ਲਿਖਿਆ ਹੈ ਕਿ ‘‘ ਕੀ ਸੰਸਦ ਮੈਂਬਰਾਂ ਦੀ ਸੁਰੱਖਿਆ ਦੀ ਗਰੰਟੀ ਹੋਵੇਗੀ ਜਾਂ ਨਹੀਂ। ’’
Share the post "ਸੰਸਦ ‘ਚ ਜੈ ਫ਼ਲਸਤੀਨ ਦਾ ਨਾਅਰਾ ਲਗਾਉਣ ਵਾਲੇ ਐਮ.ਪੀ ਓਵੇਸੀ ਦੇ ਘਰ’ਤੇ ਪੋਤੀ ਕਾਲਖ਼"