ਦੀਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਨੂੰ ਮੁੱਖ ਰਖਦਿਆਂ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਟਾਖ਼ੇ ਵੇਚਣ ਲਈ ਥਾਵਾਂ ਨਿਰਧਾਰਿਤ

0
42
+2

ਜ਼ਿਲੇ ਅੰਦਰ ਪਟਾਕੇ ਵੇਚਣ ਲਈ 20 ਆਰਜ਼ੀ ਲਾਈਸੰਸ ਜਾਰੀ
ਫਿਰੋਜ਼ਪੁਰ 26 ਅਕਤੂਬਰ: ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਆਈ.ਏ.ਐਸ. ਨੇ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪਟਾਕਆਂ ਦੀ ਵਿਕਰੀ ਲਈ ਥਾਵਾਂ ਨਿਰਧਾਰਿਤ ਕੀਤੀਆਂ ਹਨ। ਪਟਾਕੇ ਵਿਕਰੇਤਾਵਾਂ ਵੱਲੋਂ ਫਿਰੋਜ਼ਪੁਰ ਸ਼ਹਿਰ ਵਿਚ ਪੁੱਡਾ ਪਾਰਕਿੰਗ ਦੀ ਗਰਾਉਂਡ (ਬੈਕ ਸਾਇਡ ਸੈਂਟਰਲ ਜੇਲ) ਨੇੜੇ ਬਾਬਾ ਨਾਮਦੇਵ ਚੌਂਕ, ਫਿਰੋਜ਼ਪੁਰ ਕੈਂਟ ਵਿਚ ਓਪਨ ਗਰਾਂਉਂਡ ਮਨੋਹਰ ਲਾਲ ਸੀਨੀਅਰ ਸੰਕੈਡਰੀ ਸਕੂਲ, ਮਮਦੋਟ ਵਿਚ ਨੇੜੇ ਸਟੇਸ਼ਨ ਬੀ.ਐਸ.ਐਫ ਗਰਾਉਂਡ ਮਮਦੋਟ , ਮੱਲਾਂਵਾਲਾ ਵਿਚ ਓਪਨ ਗਰਾਉਂਡ ਸ਼੍ਰੀ ਸੁਖਵਿੰਦਰ ਸਿੰਘ, ਸੀਨੀਅਰ ਸੰਕੈਡਰੀ ਸਕੂਲ , ਜ਼ੀਰਾ ਵਿਖੇ ਓਪਨ ਗਰਾਊਂਡ ਸ਼੍ਰੀ ਗੁਰਦਾਸ ਰਾਮ ਮੈਮੋਰੀਅਲ ਸੀਨੀਅਰ ਸੰਕੈਡਰੀ ਸਕੂਲ, ਜ਼ੀਰਾ ਅਤੇ ਓਪਨ ਗਰਾਊਂਡ ਆਫ ਸ਼੍ਰੀ ਜੀਵਨ ਮੱਲ ਸੀਨੀਅਰ ਸੰਕੈਡਰੀ ਸਕੂਲ ਜ਼ੀਰਾ ਵਿਚ ਪਟਾਕੇ ਵੇਚੇ ਜਾ ਸਕਦੇ ਹਨ।

ਇਹ ਵੀ ਪੜ੍ਹੋਂ: Gangster Lawrence Bishnoi ਦੀ ਇੰਟਰਵਿਊ ਮਾਮਲੇ ਵਿਚ Punjab Police ਦੇ ਅੱਧੀ ਦਰਜ਼ਨ ਅਧਿਕਾਰੀ ਮੁਅੱਤਲ

ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਵਿਕਰੀ ਸਿਰਫ ਉਸ ਲਾਇਸੰਸ ਸ਼ੁਦਾ ਵਿਕਰੇਤਾ ਵੱਲੋਂ ਹੀ ਕੀਤੀ ਜਾ ਸਕਦੀ ਹੈ ਜਿਸ ਨੂੰ ਦਫ਼ਤਰ ਜ਼ਿਲ੍ਹਾ ਮੈਜਿਸਟਰੇਟ, ਫਿਰੋਜ਼ਪੁਰ ਵੱਲੋਂ ਆਰਜ਼ੀ ਲਾਇਸੰਸ ਜਾਰੀ ਕੀਤਾ ਗਿਆ ਹੋਵੇ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦੀ ਆਰਜੀ ਲਾਇਸੰਸ ਪ੍ਰਾਪਤ ਕਰਨ ਲਈ ਚਾਹਵਾਨ ਬਿਨੈਕਾਰ ਦੀਆਂ ਦਰਖਾਸਤਾਂ ਪ੍ਰਾਪਤ ਕਰਨ ਲਈ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ। ਸਮਾਂ ਸੀਮਾਂ ਦੌਰਾਨ ਵੱਖ-ਵੱਖ ਬਿਨੈਕਾਰਾਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ। ਜਿੰਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਚਾਰਨ ਉਪਰੰਤ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕੁੱਲ ਪ੍ਰਾਪਤ ਹੋਈਆਂ 38 ਦਰਖਾਸਤਾਂ ਵਿਚੋਂ 20 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ। ਨਿਰਧਾਰਤ ਜਗ੍ਹਾ ਤੋਂ ਇਲਾਵਾ ਹੋਰ ਕਿਸੇ ਜਗ੍ਹਾ ਤੇ ਪਟਾਕੇ ਵੇਚਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

 

+2

LEAVE A REPLY

Please enter your comment!
Please enter your name here