ਨਵੀਂ ਦਿੱਲੀ, 12 ਮਈ: 10 ਮਈ ਦੀ ਸ਼ਾਮ ਨੂੰ ਅੰਤਰਿਮ ਜਮਾਨਤ ’ਤੇ ਤਿਹਾੜ ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਮੁੜ ਸਿਆਸੀ ਤੌਰ ’ਤੇ ਪੂਰੇ ਸਰਗਰਮ ਹੋ ਗਏ ਹਨ। ਬੇਸ਼ੱਕ ਉਨ੍ਹਾਂ ਦੇ ਜੇਲ੍ਹ ਜਾਣ ਤੋਂ ਬਾਅਦ ਦੋ ਗੇੜ੍ਹਾਂ ਲਈ ਵੋਟਾਂ ਪੈ ਚੁੱਕੀਆਂ ਹਨ ਤੇ ਤੀਜ਼ੇ ਗੇੜ੍ਹ ਲਈ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਪ੍ਰੰਤੂ ਦਿੱਲੀ ਤੇ ਪੰਜਾਬ, ਜਿੱਥੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਹਨ, ਵਿਚ ਚੌਥੇ ਅਤੇ ਪੰਜਵੇਂ ਗੇੜ੍ਹ ਦੇ ਤਹਿਤ ਕ੍ਰਮਵਾਰ 25 ਮਈ ਅਤੇ 1 ਜੂਨ ਨੂੰ ਵੋਟਾਂ ਪੈਣੀਆਂ ਹਨ। ਜਿਸਦੇ ਚੱਲਦੇ ਸ਼੍ਰੀ ਕੇਜ਼ਰੀਵਾਲ ਵੱਲੋਂ ਹੁਣ ਇੰਨ੍ਹਾਂ ਦੋਨਾਂ ਸੂਬਿਆਂ ਤੇ ਨਾਲ ਹੀ ਹਰਿਆਣਾ ਅਤੇ ਹੋਰਨਾਂ ਥਾਵਾਂ, ਜਿੱਥੇ ਇੰਨ੍ਹਾਂ ਗੇੜ੍ਹਾਂ ਤਹਿਤ ਵੋਟਾਂ ਪੈ ਰਹੀਆਂ ਹਨ, ਉਥੇ ਚੋਣ ਪ੍ਰਚਾਰ ਲਈ ਕਮਰਕਸੇ ਕਸ ਲਏ ਹਨ।
ਹਰਦੀਪ ਸਿੰਘ ਨਿਜਰ ਦੇ ਕਤ+ਲ ਮਾਮਲੇ ‘ਚ ਇੱਕ ਹੋਰ ਦੋਸ਼ੀ ਪੁਲਿਸ ਅੜੀਕੇ
ਇਸੇ ਕੜੀ ਤਹਿਤ ਅੱਜ ਮੁੱਖ ਮੰਤਰੀ ਨੇ ਦਿੱਲੀ ਦੇ ਸਮੂਹ ਆਪ ਵਿਧਾਇਕਾਂ ਦੀ ਮੀਟਿੰਗ ਸੱਦੀ ਗਈ ਹੈ ਤੇ ਇਸ ਮੀਟਿੰਗ ਵਿਚ ਉਹ ਸੂਬੇ ਦੇ ਸਿਆਸੀ ਹਾਲਾਤਾਂ ’ਤੇ ਚਰਚਾ ਕਰਨਗੇ। ਇਸਤੋਂ ਇਲਾਵਾ ਅੱਜ ਹੀ ਦਿੱਲੀ ਦੇ ਵਿਚ ਅਰਵਿੰਦ ਕੇਜ਼ਰੀਵਾਲ ਦੀ ਅਗਵਾਈ ਹੇਠ ਰੋਡ ਸੋਅ ਕੱਢਿਆ ਜਾਵੇਗਾ, ਜਿਸਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਵਿਸ਼ੇਸ ਤੌਰ ‘ਤੇ ਸ਼ਾਮਲ ਹੋਣਗੇ। ਦਸਣਾ ਬਣਦਾ ਹੈ ਕਿ ਬੀਤੇ ਕੱਲ ਤੋਂ ਹੀ ਸ਼੍ਰੀ ਮਾਨ ਦਿੱਲੀ ਪੁੱਜੇ ਹੋਏ ਹਨ। ਪਾਰਟੀ ਦੇ ਉਚ ਆਗੂਆਂ ਮੁਤਾਬਕ 25 ਮਈ ਤੋਂ ਪਹਿਲਾਂ ਪੱਕੇ ਤੌਰ ‘ਤੇ ਸ਼੍ਰੀ ਕੇਜ਼ਰੀਵਾਲ ਤੇ ਉਨ੍ਹਾਂ ਦੀ ਪੂਰੀ ਟੀਮ ਪੰਜਾਬ ਦੇ ਵਿਚ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਆਉਣਗੇ।