ਵਰਦੇ ਮੀਂਹ ਦੇ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਆਪ ਆਗੂ ਤੇ ਵਲੰਟੀਅਰ
ਨਵੀਂ ਦਿੱਲੀ, 13 ਸਤੰਬਰ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਦੇਸ਼ ਦੀ ਸਰਵਉਚ ਅਦਾਲਤ ਵੱਲੋਂ ਕਥਿਤ ਸ਼ਰਾਬ ਘਾਲੇ ਦੇ ਵਿੱਚ ਜਮਾਨਤ ਮਿਲਣ ਤੋਂ ਬਾਅਦ ਦੇਰ ਸ਼ਾਮ ਦਿੱਲੀ ਦੀ ਤਿਹਾੜ ਜੇਲ ਦੇ ਵਿੱਚੋਂ ਬਹਰ ਆ ਗਏ। ,177 ਦਿਨਾਂ ਤੋਂ ਜੇਲ੍ਹ ਵਿੱਚ ਬੰਦ ਸ੍ਰੀ ਕੇਜਰੀਵਾਲ ਦੇ ਸਵਾਗਤ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਹਿਤ ਦਿੱਲੀ, ਪੰਜਾਬ ਹਰਿਆਣਾ ਅਤੇ ਹੋਰਨਾਂ ਸੂਬਿਆਂ ਦੀ ਸਮੂਹ ਲੀਡਰਸ਼ਿਪ ਅਤੇ ਵਲੰਟੀਅਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਆਪਣੇ ਆਗੂ ਦਾ ਸਵਾਗਤ ਕਰਨ ਦੇ ਲਈ ਪੁੱਜੇ ਹੋਏ ਸਨ।
ਫਾਜ਼ਿਲਕਾ ਪੁਲਿਸ ਵੱਲੋਂ ਦੋ ਅਫ਼ੀਮ ਤਸਕਰਾਂ ਨੂੰ ਕਾਬੂ ਕਰਕੇ 803 ਗ੍ਰਾਮ ਅਫੀਮ ਕੀਤੀ ਬ੍ਰਾਮਦ
ਇਸ ਦੌਰਾਨ ਵਰਦੇ ਮੀਂਹ ਦੇ ਵਿੱਚ ਜਦ ਅਰਵਿੰਦ ਕੇਜਰੀਵਾਲ ਦਿੱਲੀ ਦੀ ਦਿਹਾੜ ਜੇਲ ਦੇ ਗੇਟ ਨੰਬਰ ਤਿੰਨ ਤੋਂ ਬਾਹਰ ਆਏ ਤਾਂ ਉਤਸ਼ਾਹ ਵਿੱਚ ਆਏ ਵਲੰਟੀਅਰਾਂ ਅਤੇ ਆਗੂਆਂ ਵੱਲੋਂ ਕੇਜਰੀਵਾਲ ਦੇ ਹੱਕ ਵਿੱਚ ਗਰਮਜੋਸ਼ੀ ਨਾਲ ਨਾਰੇ ਲਗਾਏ ਗਏ। ਇਸ ਮੌਕੇ ਖੁੱਲੀ ਜੀਪ ਦੇ ਵਿੱਚ ਸਵਾਰ ਹੋਏ ਕੇਜਰੀਵਾਲ ਨੇ ਪਾਰਟੀ ਵਲੰਟੀਅਰਾਂ ਅਤੇ ਦੇਸ਼ ਭਰ ਦੇ ਲੋਕਾਂ ਵੱਲੋਂ ਕੀਤੀਆਂ ਅਰਦਾਸਾਂ ਲਈ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਮੇਰਾ ਸਾਥ ਦਿੱਤਾ ਜਿਸ ਦੇ ਨਾਲ ਮੇਰੀ ਤਾਕਤ 100 ਗੁਣਾ ਵੱਧ ਗਈ ਹੈ। ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਮੇਰੀ ਜਿੰਦਗੀ ਦੇਸ਼ ਨੂੰ ਸਮਰਪਿਤ ਹੈ ਅਤੇ ਮੈਂ ਹਮੇਸ਼ਾ ਦੇਸ਼ ਦੀ ਸੇਵਾ ਲਈ ਕੰਮ ਕਰਦਾ ਰਹਾਂਗਾ ਅਤੇ ਦੇਸ਼ ਵਿਰੋਧੀ ਤਾਕਤਾਂ ਨਾਲ ਲੜਦਾ ਰਹਾਂਗਾ।