ਟੀਚਰਜ ਹੋਮ ਚ ਸੱਤਵੀਂ ਦੋ ਦਿਨਾਂ ਕੇਸ਼ਰ ਸਿੰਘ ਵਾਲਾ ਕਹਾਣੀ ਗੋਸਟੀ ਹੋਈ

Date:

spot_img

ਬਠਿੰਡਾ, 25 ਮਾਰਚ : ਸਥਾਨਕ ਟੀਚਰਜ ਹੋਮ ਵਿਖੇ ਦੋ ਦਿਨਾਂ ਸੱਤਵੀਂ ਕੇਸਰ ਸਿੰਘ ਵਾਲਾ ਕਹਾਣੀ ਗੋਸਟੀ ਹੋਈ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਇਸ ਗੋਸਟੀ ਦੇ ਸੰਸਥਾਪਕ ਹਰਬੰਸ ਸਿੰਘ ਬਰਾੜ, ਡਾ: ਲਾਭ ਸਿੰਘ ਖੀਵਾ, ਜਸਪਾਲ ਮਾਨਖੇੜਾ ਤੇ ਸ੍ਰੀ ਰਾਜਪਾਲ ਸ਼ਾਮਲ ਸਨ। ਸੁਰੂਆਤ ’ਚ ਉੱਘੇ ਮਰਹੂਮ ਕਹਾਣੀਕਾਰ ਸ੍ਰੀ ਸੁਖਜੀਤ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਉਪਰੰਤ ਡਾ: ਲਾਭ ਸਿੰਘ ਖੀਵਾ ਨੇ ਸਾਹਿਤਕਾਰਾਂ, ਆਲੋਚਕਾਂ ਤੇ ਸਰੋਤਿਆਂ ਦਾ ਸੁਅਗਤ ਕੀਤਾ। ਹਰਬੰਸ ਸਿੰਘ ਬਰਾੜ ਨੇ ਕਿਹਾ ਕਿ ਨਵੇਂ ਕਹਾਣੀਕਾਰਾਂ ਨੂੰ ਕਹਾਣੀ ਦੀਆਂ ਬਰੀਕੀਆਂ ਸਮਝਣ ਤੇ ਤਕਨੀਕ ਦੀ ਜਾਣਕਾਰੀ ਦੇਣ ਹਿਤ ਡਲਹੌਜੀ ਵਿਖੇ ਹੋਣ ਵਾਲੀ ਗੋਸਟੀ ਦੀ ਤਰਜ਼ ਤੇ ਇਸ ਪ੍ਰੋਗਰਾਮ ਦਾ ਆਰੰਭ ਕੀਤਾ ਗਿਆ ਸੀ, ਜੋ ਹਰ ਸਾਲ ਕੇਸਰ ਸਿੰਘ ਵਾਲਾ ਵਿਖੇ ਹੁੰਦੀ ਸੀ, ਪਰ ਇਸ ਵਾਰ ਸੱਤਵੀਂ ਗੋਸਟੀ ਬਠਿੰਡਾ ਵਿਖੇ ਹੋ ਰਹੀ ਹੈ।

ਤਖ਼ਤ ਸ਼੍ਰੀ ਦਮਦਮਾ ਸਾਹਿਬ ’ਤੇ ਨਤਮਸਤਕ ਹੋ ਕੇ ਚੋਣ ਮੁਹਿੰਮ ਸ਼ੁਰੂ ਕਰਨਗੇ ਜਥੇਦਾਰ ਖੁੱਡੀਆਂ

ਜਸਪਾਲ ਮਾਨਖੇੜਾ ਨੇ ਕਿਹਾ ਕਿ ਸ੍ਰ: ਬਰਾੜ ਦਾ ਇਹ ਬਹੁਤ ਵਧੀਆ ਉੱਦਮ ਹੈ, ਜੋ ਨਵੇਂ ਕਹਾਣੀਕਾਰਾਂ ਲਈ ਰਾਹ ਦਸੇਰਾ ਬਣ ਰਿਹਾ ਹੈ। ਸਮਾਗਮ ਦੇ ਪਹਿਲੇ ਦਿਨ ਮੁਹੰਮਦ ਇਮਤਿਆਜ ਨੇ ਧਰਮੀ ਵਿਤਕਰੇ ਨੂੰ ਉਜਾਗਰ ਕਰਦੀ ਕਹਾਣੀ ‘ਉਲਾਹਮਾ’ ਪੜੀ, ਸ੍ਰੀਮਤੀ ਵਿਪਨ ਗਿੱਲ ਪਰਿਵਾਰਾਂ ਦੀ ਆਰਥਿਕ ਹਾਲਤ ਬਿਆਨਦੀ ਕਹਾਣੀ ‘ਅਵੱਲੀ ਪੀੜ’ ਅਤੇ ਬਲਵੰਤ ਫਰਵਾਲੀ ਨੇ ਏਡਜ ਦੀ ਭਿਆਨਕ ਬੀਮਾਰੀ ਦੇ ਡਰ ਤੇ ਦੁਖਾਂਤ ਨੂੰ ਪੇਸ਼ ਕਰਦੀ ਕਹਾਣੀ ‘ਰੈੱਡ ਰਿਬਨ’ ਪੇਸ਼ ਕੀਤੀ। ਦੂਜੇ ਦਿਨ ਦੇ ਸਮਾਗਮ ਵਿੱਚ ਸਵਾਮੀ ਸਰਬਜੀਤ ਨੇ ਬਿਲਕੁਲ ਨਵੇਂ ਵਿਸ਼ੇ ਲਿਵ ਇਨ ਰਿਲੇਸ਼ਨਸ਼ਿਪ ’ਤੇ ਅਧਾਰਤ ਕਹਾਣੀ ਕਸਵੱਟੀ ਪੜ੍ਹੀ, ਜਿਸ ਵਿੱਚ ਇਕੱਠੇ ਰਹਿਣ ਅਤੇ ਭਰੋਸਾ ਟੁੱਟਣ ਤੇ ਵੱਖ ਹੋਣ ਦਾ ਬਿਰਤਾਂਤ ਬਾਖੂਬੀ ਪੇਸ਼ ਕੀਤਾ ਗਿਆ। ਇਸ ਉਪਰੰਤ ਗੁਰਮੀਤ ਆਰਿਫ਼ ਨੇ ਕਹਾਣੀ ‘ਅਹਿਮਦਸ਼ਾਹੇ’ ਪੇਸ਼ ਕੀਤੀ। ਗੋਸਟੀ ਵਿੱਚ ਪੇਸ਼ ਕੀਤੀਆਂ ਗਈਆਂ ਪੰਜ ਕਹਾਣੀਆਂ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਸਨ।

ਭਾਜਪਾ ਨੇ ਚੌਟਾਲਿਆਂ ਦੇ‘ਪੜਪੋਤਰੇ’ਨੂੰ ਛੱਡਣ ਤੋਂ ਬਾਅਦ ‘ਪੁੱਤਰ’ ਨੂੰ ਦਿੱਤੀ ਐਮ.ਪੀ ਦੀ ਟਿਕਟ

ਇਹਨਾਂ ਕਹਾਣੀਆਂ ’ਤੇ ਚਰਚਾ ਵਿੱਚ ਭਾਗ ਲੈਂਦਿਆਂ ਉੱਘੇ ਆਲੋਚਕ ਪਰਮਜੀਤ ਸਿੰਘ, ਦੀਪ ਜਗਦੀਪ, ਮੈਗਜੀਨ ਚਰਚਾ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ, ਕਹਾਣੀਕਾਰ ਅਤਰਜੀਤ, ਕਹਾਣੀਕਾਰ ਭੋਲਾ ਸਿੰਘ ਸੰਘੇੜਾ, ਜਸਵਿੰਦਰ ਧਰਮਕੋਟ, ਬਲਵਿੰਦਰ ਸਿੰਘ ਭੁੱਲਰ, ਭੁਪਿੰਦਰ ਮਾਨ, ਦਵੀ ਸਿੱਧੂ, ਜਰਨੈਲ ਭਾਈਰੂਪਾ, ਪਰਮਜੀਤ ਸਿੰਘ ਮਾਨ ਨੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ। ਸਮਾਗਮ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਲਛਮਣ ਸਿੰਘ ਮਲੂਕਾ ਤੇ ਰਣਬੀਰ ਰਾਣਾ ਨੇ ਕਿਹਾ ਕਿ ਗੋਸਟੀ ਦਾ ਸਾਹਿਤ ਵਿੱਚ ਬਹੁਤ ਵੱਡਾ ਮਹੱਤਵ ਹੁੰਦਾ ਹੈ ਅਤੇ ਅਜਿਹੀਆਂ ਗੋਸਟੀਆਂ ਦਾ ਲਗਾਤਾਰ ਸਿਲਸਿਲਾ ਚੱਲਣਾ ਚਾਹੀਦਾ ਹੈ ਤਾਂ ਜੋ ਨਵੇਂ ਰਚੇ ਜਾ ਰਹੇ ਸਾਹਿਤ ਨੂੰ ਤਰਾਸ਼ ਕੇ ਪਾਠਕਾਂ ਦੇ ਰੂਬਰੂ ਕੀਤਾ ਜਾ ਸਕੇ। ਸਮਾਗਮ ਦੌਰਾਨ ਮਹਿਮਾਨ ਕਹਾਣੀਕਾਰਾਂ ਨੂੰ ਉਹਨਾਂ ਦੀਆਂ ਤਸਵੀਰਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਮੋਦੀ ਸਰਕਾਰ ਦੇ ਦਬਾਅ ਹੇਠ ਪੇਪਰ ਲੀਕ ਅਤੇ ਈ-20 ਖ਼ਿਲਾਫ਼ ਉੱਠ ਰਹੀ ਆਵਾਜ਼ ਨੂੰ ਦਬਾ ਰਿਹਾ ਮੇਟਾ- ਕੇਜਰੀਵਾਲ

👉ਭਾਰਤ ਵਿੱਚ ਮੇਰੇ ਇੰਸਟਾਗ੍ਰਾਮ ਅਕਾਊਂਟ ਨੂੰ ਸੀਮਤ ਕਰ ਦਿੱਤਾ...

Vigilance Bureau ਵੱਲੋਂ 5,000 ਰੁਪਏ ਰਿਸ਼ਵਤ ਲੈਂਦਾ ਡਰਾਈਵਰ ਰੰਗੇ ਹੱਥੀਂ ਕਾਬੂ

Mohali News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...