Bathinda News: Khalsa School Bathinda;ਬਠਿੰਡਾ ਦੇ ਨਾਮੀ ਸਕੂਲਾਂ ਵਿਚੋਂ ਇੱਕ ਗਿਣੇ ਜਾਂਦੇ ਰਹੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦਾ ਸਟਾਫ਼ ਤੇ ਖਾਲਸਾ ਦੀਵਾਨ ਗੁਰਦੂਆਰਾ ਸਿੰਘ ਸਭਾ ਦੀ ਪ੍ਰਬੰਧਕੀ ਕਮੇਟੀ ਮੁੜ ਆਹਮੋ-ਸਾਹਮਣੇ ਹੋ ਗਏ ਹਨ। ਸਕੂਲ ਪ੍ਰਿੰਸੀਪਲ ਦੀ ‘ਕੁਰਸੀ’ ਨੂੰ ਲੈ ਕੇ ਸ਼ਨੀਵਾਰ ਨੂੰ ਸਕੂਲ ਦਾ ਸਟਾਫ਼ ਤੇ ਪ੍ਰਬੰਧਕੀ ਕਮੇਟੀ ‘ਚ ਹੰਗਾਮਾ ਹੋ ਗਿਆ। ਲੰਘੀ 14 ਅਗਸਤ ਨੂੰ ਵੀ ਪ੍ਰਬੰਧਕੀ ਕਮੇਟੀ ਵੱਲੋਂ ਸਕੂਲ ਦੇ ਪ੍ਰਿੰਸੀਪਲ ਵਜੋਂ ਸਵਰਨਜੀਤ ਸਿੰਘ ਨੂੰ ਸਥਾਪਿਤ ਕਰਨ ਦਾ ਮਾਮਲਾ ਪੂਰੇ ਬਠਿੰਡਾ ਦੇ ਵਿਚ ਸ਼ੋਸਲ ਮੀਡੀਆ ਰਾਹੀਂ ਚਰਚਾ ਦਾ ਵਿਸ਼ਾ ਬਣਿਆ ਸੀ।
ਇਹ ਵੀ ਪੜ੍ਹੋ Punjab Govt ਵੱਲੋਂ ਵੱਡਾ Action; XEN ਸਮੇਤ ਤਿੰਨ ਅਧਿਕਾਰੀ ਕੀਤੇ Suspend, ਜਾਣੋ ਮਾਮਲਾ
ਸੂਚਨਾ ਮੁਤਾਬਕ ਉਸਤੋਂ ਬਾਅਦ ਪ੍ਰਬੰਧਕੀ ਕਮੇਟੀ ਨੇ ਮੌਜੂਦਾ ਪ੍ਰਿੰਸੀਪਲ ਜਗਤਾਰ ਸਿੰਘ ਨੂੰ ਮੁਅੱਤਲ ਕਰਨ ਦਾ ਦਾਅਵਾ ਕੀਤਾ ਸੀ ਤੇ ਉਨ੍ਹਾਂ ਦੇ ਕੰਮਾਂ ਦੀ ਪੜਤਾਲ ਲਈ ਇੱਕ ਪੜਤਾਲੀਆਂ ਕਮੇਟੀ ਬਣਾਈ ਸੀ। ਸਕੂਲ ਦੇ ਹੀ ਇੱਕ ਸਾਬਕਾ ਅਧਿਆਪਕ ਮਾਨ ਸਿੰਘ ਦੀ ਅਗਵਾਈ ਹੇਠ ਬਣੀ ਇਹ ਪੜਤਾਲੀਆ ਕਮੇਟੀ ਅੱਜ ਸਕੂਲ ਪੁੱਜੀ ਸੀ ਪ੍ਰੰਤੂ ਸਕੂਲ ਸਟਾਫ਼ ਨੇ ਇਸ ਕਮੇਟੀ ਨੂੰ ਕੋਈ ਮਾਨਤਾ ਨਾ ਹੋਣ ਦਾ ਹਵਾਲਾ ਦੇ ਕੇ ਸਹਿਯੋਗ ਕਰਨ ਤੋਂ ਇੰਨਕਾਰ ਕਰ ਦਿੱਤਾ, ਜਿਸਤੋਂ ਬਾਅਦ ਦੋਨਾਂ ਧਿਰਾਂ ਵਿਚਕਾਰ ਹੰਗਾਮਾ ਹੋ ਗਿਆ ਤੇ ਇੱਕ ਦੂਜੇ ਵਿਰੁਧ ਗੰਭੀਰ ਦੋਸ਼ ਲਗਾਏ ਗਏ।
ਇਹ ਵੀ ਪੜ੍ਹੋ ਸੰਦੀਪ ਸਿੰਘ ਸ਼ਨੀ ਦੀ ਜੇਲ੍ਹ ‘ਚ ਕੁੱਟਮਾਰ ਦਾ ਮਾਮਲਾ ਗਰਮਾਇਆ, ਜੇਲ੍ਹ ਸੁਪਰਡੈਂਟ ਨੇ ਅਦਾਲਤ ਨੂੰ ਸੌਂਪੀ ਸੀਲਬੰਦ ਰੀਪੋਰਟ
ਸਕੂਲ ਸਟਾਫ਼ ਵੱਲੋਂ ਪ੍ਰਿੰਸੀਪਲ ਜਗਤਾਰ ਸਿੰਘ ਦੀ ਅਗਵਾਈ ਹੇਠ ਉਕਤ ਕਮੇਟੀ ਦੇ ਵਿਰੂਧ ਬਦਸਲੂਕੀ ਦੇ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਮਾਮਲਾ ਭੜਕਦਾ ਦੇਖ ਪੁਲਿਸ ਮੁਲਾਜਮ ਵੀ ਮੌਕੇ ‘ਤੇ ਪੁੱਜ ਗਏ। ਜਿੰਨ੍ਹਾਂ ਵਿਚਕਾਰ ਪੈ ਕੇ ਸਥਿਤੀ ਨੂੰ ਵਿਗੜ੍ਹਣ ਤੋਂ ਬਚਾਇਆ।ਇਸ ਦੌਰਾਨ ਸਕੂਲ ਸਟਾਫ਼ ਨੇ ਸਾਬਕਾ ਅਧਿਆਪਕ ਮਾਨ ਸਿੰਘ ਉਪਰ ਸਕੂਲ ਦਾ ਮਾਹੌਲ ਵਿਗਾੜਣ ਦੇ ਦੋਸ਼ ਲਗਾਏ। ਜਦਕਿ ਉਨ੍ਹਾਂ ਉਲਟਾ ਸਕੂਲ ਸਟਾਫ਼ ‘ਤੇ ਪੜਤਾਲੀਆ ਕਮੇਟੀ ਨਾਲ ਸਹਿਯੋਗ ਨਾ ਕਰਨ ਦਾ ਦਾਅਵਾ ਕੀਤਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


