ਬਠਿੰਡਾ, 29 ਜਨਵਰੀ : ਇੰਟਰ ਸਕੂਲ ਬਾਸਕਟਬਾਲ ਖੇਡਾਂ ਅੰਡਰ 14 ਸਾਲ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਦੇ ਮੁੰਡਿਆ ਨੇ ਪਹਿਲੀ ਅਤੇ ਕੁੜੀਆਂ ਨੇ ਤੀਜੀ ਪੁਜੀਸ਼ਨ ਰਾਸਿਲ ਕੀਤੀ। ਸਕੂਲ ਦੇ ਖਿਡਾਰੀਆਂ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੰਦਿਆਂ ਪ੍ਰਿੰਸੀਪਲ ਸ. ਜਗਤਾਰ ਸਿੰਘ ਬਰਾੜ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਰਾਜਪਾਲ ਸਿੰਘ ਸਰ੍ਹੋਂ, ਬਾਸਕਟਬਾਲ ਕੋਚ ਜਸਪ੍ਰੀਤ ਸਿੰਘ ਜੱਸੀ ਕੁਲਵਿੰਦਰ ਸਿੰਘ ਰਿੰਕੂ ਡੀ.ਪੀ.ਈ. ਗੁਰਜੰਟ ਸਿੰਘ ਜਸਵਿੰਦਰ ਸਿੰਘ ਬਾਵਾ,ਗੁਰਪ੍ਰੀਤ ਸਿੰਘ ਰੇਲਵੇ ਕੋਚ ਨੂੰ ਜਾਂਦਾ ਹੈ।
ਇਹ ਵੀ ਪੜ੍ਹੋ ਫਲਿੱਪਕਾਰਟ ਨੂੰ ਲੈੱਪਟਾਪ ਦੇਣ ਅਤੇ 10,000/- ਰੁਪਏ ਅਦਾ ਕਰਨ ਦਾ ਹੁਕਮ
ਇਸ ਮੌਕੇ ਪ੍ਰਿੰਸੀਪਲ ਜਗਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਮੈਡਮ ਪਰਮਜੀਤ ਕੌਰ ਸਿੱਧੂ, ਲੈਕ ਕਮਲੇਸ਼ ਕੁਮਾਰੀ, ਮੈਡਮ ਨਰਿੰਦਪਾਲ ਕੌਰ, ਮੈਡਮ ਬਲਜੀਤ ਕੌਰ, ਕੁਲਵਿੰਦਰਜੀਤ ਸਿੰਘ ਬਰਾੜ, ਸ. ਲਾਭ ਸਿੰਘ ਸਿੱਧੂ ਊਟੀਕਾ ਨੇ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite