ਜੀਤ ਮਹਿੰਦਰ ਸਿੱਧੂ ਦੇ ਹੱਕ ਚ ਖੁਸ਼ਬਾਜ ਜਟਾਣਾ ਨੇ ਤਲਵੰਡੀ ਸਾਬੋ ਹਲਕੇ ਦੇ ਅੰਦਰ ਭਖਾਈ ਚੋਣ ਮੁਹਿੰਮ

Date:

spot_img

ਤਲਵੰਡੀ ਸਾਬੋ, 15 ਮਈ: ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਚ ਚੋਣ ਮੀਟਿੰਗਾਂ ਕਰਦਿਆਂ ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਦਿਹਾਤੀ ਖੁਸ਼ਬਾਜ ਸਿੰਘ ਜਟਾਣਾ ਨੇ ਤਲਵੰਡੀ ਸਾਬੋ ਹਲਕੇ ਦੇ ਵਿੱਚ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਵਿਖਾ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਆਪਣੇ ਸਾਥੀਆਂ ਦੇ ਨਾਲ ਹਲਕੇ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਚ ਚੋਣ ਮੁਹਿੰਮ ‘ਤੇ ਲੱਗੇ ਹੋਏ ਸ: ਜਟਾਣਾ ਵੱਲੋਂ ਅੱਜ ਪਿੰਡ ਭਾਗੀਵਾਂਦਰ ,ਮਾਹੀਨੰਗਲ ,ਫੁੱਲੋ ਖਾਰੀ ਅਤੇ ਤਲਵੰਡੀ ਸਾਬੋ ਸ਼ਹਿਰ ਵਿਖੇ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਉਹਨਾਂ ਹਲਕੇ ਦੇ ਵੋਟਰਾਂ ਨੂੰ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਲਾਮਬੰਦ ਕਰਦਿਆਂ ਕਿਹਾ ਗਿਆ ਕਿ ਕਾਂਗਰਸ ਪਾਰਟੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਹਰ ਵਰਗ ਦਾ ਖਿਆਲ ਰੱਖਦੀ ਹੈ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦੀ ਹੈ।

ਜਨਮੇਜਾ ਸਿੰਘ ਸੇਖੋ ਦੀ ਅਗਵਾਈ ਹੇਠ ਹਰਸਿਮਰਤ ਕੌਰ ਬਾਦਲ ਨੇ ਮੋੜ ਹਲਕੇ ਦੇ ਪਿੰਡਾਂ ਚ ਕੀਤਾ ਚੋਣ ਪ੍ਰਚਾਰ

ਉਹਨਾਂ ਕਿਹਾ ਕਿ ਕੇਂਦਰ ਵਿੱਚ ਇਸ ਵਾਰ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਜਿਤਾ ਕੇ ਤਲਵੰਡੀ ਸਾਬੋ ਦੇ ਵੋਟਰਾਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਖੁਸ਼ਬਾਜ ਸਿੰਘ ਜਟਾਣਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਜਿੱਤ ਦੇ ਨਾਲ ਹਲਕਾ ਤਲਵੰਡੀ ਸਾਬੋ ਨੂੰ ਵੀ ਬਲ ਮਿਲੇਗਾ ਅਤੇ ਕੇਂਦਰ ਦੀ ਸਹਾਇਤਾ ਨਾਲ ਇੱਥੋਂ ਦੇ ਵਿਕਾਸ ਕੰਮ ਹੋਰ ਤੇਜ਼ੀ ਨਾਲ ਅੱਗੇ ਵਧਣਗੇ। ਜਿਲ੍ਹਾ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਤੰਜ ਕਸਦਿਆ ਕਿਹਾ ਕਿ ਪਿਛਲੇ ਸਵਾ ਦੋ ਸਾਲਾਂ ਤੋਂ ਸੂਬੇ ਵਿੱਚ ਉਕਤ ਪਾਰਟੀ ਦੀ ਸਰਕਾਰ ਹੈ, ਪ੍ਰੰਤੂ ਵਿਕਾਸ ਦੇ ਨਾਂ ‘ਤੇ ਇਸ ਕਸਬੇ ਵਿੱਚ ਇੱਕ ਵੀ ਇੱਟ ਨਹੀਂ ਲੱਗੀ ਹੈ ਜਦੋਂ ਕਿ ਤਲਵੰਡੀ ਸਾਬੋ ਦੀ ਇਤਿਹਾਸਕ ਤੇ ਧਾਰਮਿਕ ਪਹਿਚਾਣ ਹੋਣ ਕਾਰਨ ਸਰਕਾਰ ਨੂੰ ਇੱਥੇ ਵਿਸ਼ੇਸ਼ ਵਜੋਂ ਦੇਣੀ ਚਾਹੀਦੀ ਸੀ।

ਚੁਸਪਿੰਦਰ ਚਾਹਲ ਦੀ ਅਗਵਾਈ ਹੇਠ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਚ ਹੋਈ ਚੋਣ ਰੈਲੀ

ਸ: ਜਟਾਣਾਂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਉਨਾਂ ਵੱਲੋਂ ਹਲਕੇ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਹਰ ਸੰਭਵ ਵਿਕਾਸ ਕਰਵਾਇਆ ਗਿਆ। ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਣਜੀਤ ਸਿੰਘ ਸੰਧੂ ਅਤੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਸਹਿਤ ਹਲਕੇ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਹਾਜ਼ਰ ਰਹੀ।

spot_img
spot_img

Share post:

Popular

More like this
Related

Punjab Police ਵੱਲੋਂ ਪਾਕਿਸਤਾਨੀ ਆਈਐਸਆਈ ਸਮਰਥਿਤ ਮਾਡਿਊਲ ਦਾ ਪਰਦਾਫਾਸ਼; ਪੁਲਿਸ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਕੀਤੀ ਨਾਕਾਮ

👉ਖਾਸਾ ਕੈਂਟ ਆਈਈਡੀ ਧਮਾਕੇ ਸਬੰਧੀ ਮਾਮਲੇ ਨੂੰ ਸੁਲਝਾਇਆ 👉ਅੰਮ੍ਰਿਤਸਰ ਵਿੱਚ...

ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦਾ ਰਾਜ ਪੱਧਰੀ ਸਮਾਗਮ 17 ਅਕਤੂਬਰ ਨੂੰ ਹੋਵੇਗਾ

👉ਪੰਜਾਬ ਦੇ ਮੁੱਖ ਮੰਤਰੀ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ...

ਇਲਾਜ ਲਈ ਪੈਸੇ ਦੇਣ ਤੋਂ ਪਹਿਲਾਂ ਜਾਣ ਲਓ ਇਹ ਗੱਲ!

ਨਿਊਜ਼ ਡੈਸਕ: ਬਿਮਾਰੀ ਦੇ ਸਮੇਂ ਹਸਪਤਾਲਾਂ ਦੇ ਚੱਕਰ ਕੱਟਣ...