Big News: ਫ਼ਿਰੌਤੀ ਲਈ 7 ਸਾਲਾਂ ਬੱਚੇ ਨੂੰ ਅਗਵਾ ਕਰਨ ਵਾਲਾ ‘ਕਿਡਨੇਪਰ’ ਪੁਲਿਸ ਮੁਕਾਬਲੇ ’ਚ ਢੇਰ,ਦੋ ਕਾਬੂ

0
774

Patiala News: ਬੀਤੀ ਸ਼ਾਮ ਖੰਨਾ ਨਜ਼ਦੀਕ ਪਿੰਡ ਸੀਂਹਾ ਦੌਦ ਤੋਂ ਅਗਵਾ ਕੀਤੇ 7 ਸਾਲਾਂ ਭਵਕੀਰਤ ਸਿੰਘ ਨੂੰ ਸਹੀ ਸਲਾਮਤ ਅਗਵਾਕਾਰਾਂ ਦੇ ਚੁੰਗਲ ’ਚੋਂ ਬਚਾਉਣ ਵਾਲੀ ਪੰਜਾਬ ਪੁਲਿਸ ਦੇਬਹਾਦਰ ਜਵਾਨਾਂ ਨੇ ਇੱਕ ਅਗਵਾਕਾਰ ਜਸਪ੍ਰੀਤ ਸਿੰਘ ਨੂੰ ਪੁਲਿਸ ਮੁਕਾਬਲੇ ’ਚ ਮਾਰ ਦਿੱਤਾ। ਇਸਦੇ ਨਾਲ ਹੀ ਦੋ ਅਗਵਾਕਾਰਾਂ ਹਰਪ੍ਰੀਤ ਤੇ ਰਵੀ ਭਿੰਡਰ ਵਾਸੀ ਅਮਰਗੜ੍ਹ ਨੂੰ ਕਾਬੂ ਕਰ ਲਿਆ। ਇਸ ਮੁਕਾਬਲੇ ਵਿਚ ਤਿੰਨ ਪੁਲਿਸ ਮੁਲਾਜਮ ਵੀ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਏ। ਇਸ ਅਗਵਾ ਕਾਂਡ ਦਾ ਮੁੱਖ ਮੁਲਜਮ ਜਸਪ੍ਰੀਤ ਸਿੰਘ ਬੱਚੇ ਦੇ ਪਿੰਡ ਦਾ ਹੀ ਸੀ, ਜਿਸਨੇ ਰਾਤੋ-ਰਾਤ ਅਮੀਰ ਹੋਣ ਦੇ ਲਾਲਚ ’ਚ ਆਪਣੇ ਦੋ ਸਾਥੀਆਂ ਨਾਲ ਮਿਲਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।

ਇਹ ਵੀ ਪੜ੍ਹੋ ਮੁਹਾਲੀ ਪੁਲਿਸ ਦੇ ਸੀਆਈਏ ਸਟਾਫ਼ ਵੱਲੋਂ ਵਹੀਕਲ ਚੋਰ ਗਿਰੋਹ ਦਾ ਪਰਦਾਫ਼ਾਸ, 6 ਚੋਰੀ ਦੀਆਂ ਕਾਰਾਂ ਬਰਾਮਦ

ਦੇਰ ਸ਼ਾਮ ਮਾਮਲੇ ਦੀ ਜਾਣਕਾਰੀ ਦਿੰਦਿਆਂ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਢਿੱਲੋਂ ਨੇ ਐਸ.ਐਸ.ਪੀ ਡਾ ਨਾਨਕ ਸਿੰਘ ਤੇ ਹੋਰਨਾਂ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਸਾਰੀ ਘਟਨਾ ਦਾ ਖ਼ੁਲਾਸਾ ਕਰਦਿਆਂ ਦਸਿਆ ਕਿ ‘‘ ਬੀਤੀ ਸ਼ਾਮ ਕਰੀਬ ਸਵਾ 6 ਵਜਂੇ ਦੋ ਮੋਟਰਸਾਈਕਲ ਸਵਾਰਾਂ ਨੇ ਪਿੰਡ ਵਿਚ ਸਥਿਤ ਆਪਣੇ ਘਰ ’ਚ ਖੇਡ ਰਹੇ ਭਵਕੀਰਤ ਸਿੰਘ ਨੂੰ ਅਗਵਾ ਕਰ ਲਿਆ ਸੀ। ’’ ਹਾਲਾਂਕਿ ਇਸ ਮੌਕੇ ਬੱਚੇ ਦਾ ਦਾਦਾ ਸਹਿਤ ਕੁੱਝ ਹੋਰਨਾਂ ਲੋਕਾਂ ਨੇ ਅਗਵਾਕਾਰਾਂ ਦਾ ਪਿੱਛਾ ਵੀ ਕੀਤਾ ਪ੍ਰੰਤੂ ਉਹ ਉਨ੍ਹਾਂ ਨੂੰ ਝਕਾਨੀ ਕੇ ਨਿਕਲਣ ਵਿਚ ਸਫ਼ਲ ਹੋ ਗਏ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਸੀ, ਜਿਸਤੋਂ ਬਾਅਦ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੁਰੰਤ ਟੀਮਾਂ ਬਣਾਈਆਂ ਗਈਆਂ ਤੇ ਮੁਲਜਮਾਂ ਦੀ ਖ਼ੁਰਾ-ਖੋਜ ਲੱਭੀ ਗਈ।

ਇਹ ਵੀ ਪੜ੍ਹੋ ਪੰਜਾਬ ਦੀ ਰਾਜਨੀਤੀ ਨੂੰ ਦਿੱਲੀ ਤੋਂ ਚਲਾਉਣ ਦੀ ਗੱਲ ਕਰਨ ਵਾਲੇ ਕਾਂਗਰਸੀ ਆਗੂ ਬੇਨਕਾਬ: ਨੀਲ ਗਰਗ

ਇੰਨ੍ਹਾਂ ਮੁਲਜਮਾਂ ਵੱਲੋਂ ਬੱਚੇ ਦੇ ਮਾਪਿਆਂ ਘਰ ਪਹਿਲਾਂ ਫ਼ੋਨ ਬੀਤੀ ਸ਼ਾਮ ਕੀਤਾ ਗਿਆ ਤੇ ਉਸਤੋਂ ਬਾਅਦ ਅੱਜ ਦਿਨ ਵਿਚ ਕਈ ਵਾਰ ਫ਼ੋਨ ਕਰਕੇ ਪਹਿਲਾਂ 1 ਕਰੋੜ ਦੀ ਫ਼ਿਰੌਤੀ ਮੰਗੀ ਗਈ ਤੇ ਅਖ਼ੀਰ ਵਿਚ 30 ਲੱਖ ਤੋਂ ਘੱਟ ਦੇਣ ’ਤੇ ਬੱਚੇ ਨੂੰ ਮਾਰ ਦੇਣ ਦੀ ਵੀ ਧਮਕੀ ਦਿੱਤੀ ਗਈ। ਪ੍ਰੰਤੂ ਇਸਤੋਂ ਪਹਿਲਾਂ ਹੀ ਪਟਿਆਲਾ,ਮਲੇਰਕੋਟਲਾ ਤੇ ਖੰਨਾ ਦੀਆਂ ਟੀਮਾਂ ਨੇ ਪੂਰੀ ਮਿਹਨਤ ਨਾਲ ਕੰਮ ਕਰਦਿਆਂ ਜਿੱਥੇ ਬੱਚੇ ਨੂੰ ਅਗਵਾ ਕਰਨ ਵਾਲੇ ਦੋਨਾਂ ਮੁਲਜਮਾਂ ਨੂੰ ਕਾਬੂ ਕਰ ਲਿਆ, ਉਥੇ ਇਸ ਘਟਨਾ ਦੇ ਮਾਸਟਰਮਾਈਡ ਜਸਪ੍ਰੀਤ ਸਿੰਘ ਦੀ ਲੁਕੇਸ਼ਨ ਵੀ ਲੱਭ ਲਈ। ਜਿਸਤੋਂ ਬਾਅਦ ਪੁਲਿਸ ਟੀਮਾਂ ਨੇ ਖੰਨਾ ਨਜਦੀਕ ਪਿੰਡ ਮੰਡੌਰ ਦੇ ਖੇਤਾਂ ਵਿਚ ਉਸਨੂੰ ਘੇਰ ਲਿਆ। ਇਸ ਦੌਰਾਨ ਮੁਲਜਮ ਕਾਰ ਛੱਡ ਕੇ ਖੇਤਾਂ ਵੱਲ ਭੱਜ ਲਿਆ ਤੇ ਪੁਲਿਸ ਉਪਰ ਗੋਲੀਆ ਚਲਾ ਦਿੱਤੀਆਂ, ਜਿਸ ਵਿਚ ਹੌਲਦਾਰ ਰੁਪਿੰਦਰ ਸਿੰਘ ਤੇ ਹੋਮਗਾਰਡ ਜਵਾਨ ਸਿਵਜੀ ਤੇ ਬਲਜਿੰਦਰ ਜਖ਼ਮੀ ਹੋ ਗਏ।

ਇਹ ਵੀ ਪੜ੍ਹੋ ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ 21 ਮਾਰਚ ਤੋਂ ਬਜਟ ਸੈਸ਼ਨ ਸੱਦਣ ਦੀ ਪ੍ਰਵਾਨਗੀ

ਇੰਸਪੈਕਟਰ ਵਿੰਨੀ ਢਿੱਲੋਂ ਤੇ ਇੰਸਪੈਕਟਰ ਸ਼ਮਿੰਦਰ ਦੀਆਂ ਟੀਮਾਂ ਵੱਲੋਂ ਵੀ ਜਵਾਬੀ ਗੋਲੀਬਾਰੀ ਕੀਤੀ ਗਈ, ਜਿਸ ਵਿਚ ਉਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਜਿਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੈ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਮੌਕੇ ਤੋਂ ਬਰਾਮਦ ਹੋਈ ਕਾਰ ਵਿਚੋਂ ਬੱਚੇ ਨੂੰ ਸਹੀ ਸਲਾਮਤ ਕੱਢਿਆ ਗਿਆ। ਡੀਆਈਜੀ ਢਿੱਲੋਂ ਨੇਦਸਿਆ ਕਿ ਇਸ ਪੂਰੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਰੱਖਿਆ ਤੇ ਬੱਚੇ ਨੂੰ ਸਹੀ ਸਲਾਮਤ ਲੱਭਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੁਲਿਸ ਦੇ ਇਸ ਬਹਾਦਰੀ ਭਰੇ ਕਾਰਨਾਮੇ ਲਈ ਡੀਜੀਪੀ ਗੌਰਵ ਯਾਦਵ ਵੱਲੋਂ ਇਸ ਅਪਰੇਸ਼ਨ ਵਿਚ ਸ਼ਾਮਲ ਟੀਮ ਨੂੰ 10 ਲੱਖ ਰੁਪਏ ਦਾ ਨਗਦ ਇਨਾਮ ਅਤੇ ਤਰੱਕੀ ਦੇਣ ਦਾ ਐਲਾਨ ਕੀਤਾ ਹੈ। ਡੀਆਈਜੀ ਨੇ ਕਿਹਾ ਕਿ ਪੰਜਾਬ ਪੁਲਿਸ ਹਮੇਸ਼ਾ ਬਹਾਦਰੀ ਲਈ ਪੂਰੇ ਦੇਸ਼ ਵਿਚ ਜਾਣੀ ਜਾਂਦੀ ਹੈ ਤੇ ਅੱਜ ਦੀ ਘਟਨਾ ਤੋਂ ਅਪਰਾਧੀਆਂ ਨੂੰ ਸਬਕ ਸਿੱਖ ਲੈਣਾ ਚਾਹੀਦਾ ਕਿ ਕੋਈ ਵੀ ਅਪਰਾਧ ਕਰਨ ਤੋਂ ਬਾਅਦ ਕਾਨੂੰਨ ਦੇ ਲੰਮੇ ਹੱਥਾਂ ਤੋਂ ਬਚ ਨਹੀਂ ਸਕਦਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here