ਐਨ.ਆਰ.ਆਈ ਭਰਾ ਦੇ ਸ਼ਗਨ ‘ਤੇ ਲਗਾਇਆ ਹੋਇਆ ਸੀ ਡੀ.ਜੇ
ਤਰਨਤਾਰਨ, 20 ਜਨਵਰੀ: ਬੀਤੀ ਰਾਤ ਸਰਹੱਦੀ ਪਿੰਡ ਆਸਲ ਉਤਾੜ ਵਿਖੇ ਇੱਕ ਵਿਅਕਤੀ ਵਲੋ ਡੀ.ਜੇ ’ਤੇ ਚੱਲਦੇ ਗੀਤਾਂ ਦੌਰਾਨ ਸੁੱਟੇ ਗਏ ਪੈਸਿਆਂ ਨੂੰ ਚੁੱਕਣ ਵਾਲੇ ਇੱਕ ਨਾਬਾਲਿਗ ਬੱਚੇ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦ ਕਥਿਤ ਦੋਸ਼ੀ ਦੇ ਚਚੇਰੇ ਭਰਾ ਦੇ ਸ਼ਗਨ ਸਮਾਗਮ ਤੋਂ ਬਾਅਦ ਨੱਚਣ-ਗਾਉਣ ਦਾ ਸਮਾਗਮ ਚੱਲ ਰਿਹਾ ਸੀ। ਦਸਿਆ ਜਾ ਰਿਹਾ ਹੈ ਕਿ ਕਥਿਤ ਦੋਸ਼ੀ ਪੁਲਿਸ ਮੁਲਾਜ਼ਮ ਹੈ ਜੋਕਿ ਸਰਹੱਦੀ ਖੇਤਰ ਵਿਚ ਤੈਨਾਤ ਹੈ। ਹਾਲਾਂਕਿ ਚਰਚਾ ਇਸ ਗੱਲ ਦੀ ਵੀ ਚੱਲ ਰਹੀ ਹੈ ਕਿ ਇਹ ਘਟਨਾ ਨਸ਼ੇ ਦੇ ਲੋਰ ਵਿਚ ਵਾਪਰੀ ਹੈ ਪ੍ਰੰਤੂ ਹਾਲੇ ਤੱਕ ਇਸਦੀ ਪੁਸ਼ਟੀ ਨਹੀਂ ਹੋਈ। ਘਟਨਾ ਤੋਂ ਬਾਅਦ ਕਥਿਤ ਦੋਸ਼ੀ ਤੇ ਉਸਦਾ ਚਚੇਰਾ ਭਰਾ ਫ਼ਰਾਰ ਹੋ ਗਏ ਹਨ। ਮ੍ਰਿਤਕ ਨੌਜਵਾਨ ਕਾਫ਼ੀ ਗਰੀਬ ਪ੍ਰਵਾਰ ਨਾਲ ਸਬੰਧਤ ਸੀ, ਜਿਸਦਾ ਬਾਪ ਗੁਬਾਰੇ ਵੇਚਦਾ ਹੈ ਤੇ ਇਹ ਬੱਚਾ ਡੀ.ਜੇ ਵਾਲੇ ਦੇ ਨਾਲ ਜਾ ਕੇ ਪ੍ਰੋਗਰਾਮਾਂ ਵਿਚ ਸੁੱਟੇ ਪੈਸਿਆਂ ਨੂੰ ਇਕੱਠੇ ਕਰਦਾ ਸੀ।
ਲੰਬੀ ਪੁਲਿਸ ਨੇ ‘ਕੱਖਾਵਾਲੀ’ ਦੇ ਨਸ਼ਾ ਤਸਕਰ ਹਰਜੀਤ ਸਿੰਘ ਨੂੰ ਕੀਤਾ ‘ਕੱਖੋ ਹੋਲਾ’
ਇਸ ਮਾਮਲੇ ਵਿਚ ਥਾਣਾ ਵਲਟੋਹਾ ਦੀ ਪੁਲਿਸ ਨੇ ਡੀ.ਜੇ ਮਾਲਕ ਕਰਨ ਕੁਮਾਰ ਦੇ ਬਿਆਨਾਂ ਉਪਰ ਕਥਿਤ ਦੋਸ਼ੀ ਪੁਲਿਸ ਮੁਲਾਜਮ ਗੁਰਪੀ੍ਤ ਸਿੰਘ ਤੇ ਉਸਦੇ ਚਚੇਰੇ ਭਰਾ ਅਕਾਸਦੀਪ ਸਿੰਘ ਵਿਰੁਧ ਕਤਲ ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਸੂਚਨਾ ਮੁਤਾਬਕ ਅਸਲ ਉਤਾੜ ਪਿੰਡ ਦੇ ਐਨਆਰਆਈ ਅਕਾਸ਼ਦੀਪ ਸਿੰਘ ਦਾ ਵਿਆਹ ਸੀ। ਇਸ ਦੌਰਾਨ ਦਿਨ ਸਮੇਂ ਸਗ਼ਨ ਪਿਆ ਸੀ ਤੇ ਸ਼ਾਮ ਨੂੰ ਗਾਉਣ-ਵਜਾਉਣ ਦਾ ਪ੍ਰੋਗਰਾਮ ਚੱਲ ਰਿਹਾ ਸੀ। ਇਸ ਪ੍ਰੋਗਰਾਮ ਉਪਰ ਕਰਨ ਪੁੱਤਰ ਲਾਲ ਮਸੀਹ ਵਾਸੀ ਅਲਗੋਂ ਕਲਾਂ ਅਪਣਾ ਡੀ.ਜੇ ਲੈ ਕੇ ਆਇਆ ਹੋਇਆ ਸੀ। ਉਸਦੇ ਨਾਲ ਹੀ ਡੀ.ਜੇ ਦੇ ਚੱਲਦੇ ਗਾਣਿਆਂ ਉਪਰ ਸੁੱਟੇ ਜਾਣ ਵਾਲੇ ਪੈਸਿਆਂ ਨੂੰ ਇਕੱਠਾ ਕਰਨ ਲਈ ਇੱਕ 16 ਸਾਲਾਂ ਬੱਚਾ ਸੁਰਜੀਤ ਸਿੰਘ ਉਰਫ਼ ਗਾਗੂ ਪੁੱਤਰ ਅੰਗਰੇਜ ਸਿੰਘ ਵੀ ਨਾਲ ਹੋਇਆ ਸੀ।
ਪੰਜਾਬ ‘ਚ ਅੱਧੀ ਰਾਤ ਨੂੰ ਮੁੜ ਹੋਇਆ ਲੁਟੇਰਿਆਂ ਤੇ ਪੁਲਿਸ ਦੇ ਵਿੱਚ ਮੁਕ਼ਾਬਲਾ
ਕਰਨ ਦੁਆਰਾ ਪੁਲਿਸ ਨੂੰ ਦਿਤੀ ਸਿਕਾਇਤ ਵਿਚ ਦਸਿਆ ਗਿਆ ਹੈ ਕਿ ਡੀ.ਜੇ ਉਪਰ ਚੱਲ ਰਹੇ ਗਾਣਿਆਂ ’ਤੇ ਵਿਆਹ ਵਾਲਾ ਪ੍ਰਵਾਰ ਨੱਚ ਰਿਹਾ ਸੀ। ਇਸ ਦੌਰਾਨ ਕਥਿਤ ਦੋਸ਼ੀਆਂ ਅਕਾਸ਼ਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਗਾਗੂ ਕੋਲੋਂ ਖੁੱਲੇ ਪੈਸਿਆਂ ਦੀ ਮੰਗ ਕੀਤੀ ਪ੍ਰੰਤੂ ਪੈਸੇ ਘੱਟ ਹੋਣ ’ਤੇ ਉਸਨੇ ਜਵਾਬ ਦੇ ਦਿੱਤਾ। ਜਿਸ ਕਾਰਨ ਉਹ ਬੱਚੇ ਨੂੰ ਗਾਲਾਂ ਕੱਢਣ ਲੱਗੇ ਤੇ ਇਸ ਦੌਰਾਨ ਗੁਰਪ੍ਰੀਤ ਸਿੰਘ ਨੇ ਆਪਣੇ ਡੱਬ ਵਿਚੋਂ ਪਿਸਤੌਲ ਕੱਢ ਕੇ ਗਾਗੂ ਵੱਲ ਮੂੰਹ ਕਰਕੇ ਗੋਲੀ ਮਾਰ ਦਿੱਤੀ, ਜਿਹੜੀ ਉਸਦੀ ਛਾਤੀ ਵਿਚ ਲੱਗੀ ਤੇ ਉਸਦੀ ਮੌਤ ਹੋ ਗਈ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਵਲਟੋਹਾ ਦੀ ਐਸਐਚਓ ਸਬ ਇੰਸਪੈਕਟਰ ਸੁਨੀਤਾ ਰਾਣੀ ਨੇ ਦੱਸਿਆ ਕਿ ਡੀ.ਜੇ ਮਾਲਕ ਕਰਨ ਦੇ ਬਿਆਨਾਂ ਉਪਰ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਤੇ ਉਸਦੇ ਚਚੇਰੇ ਭਰਾ ਅਕਾਸ਼ਦੀਪ ਸਿੰਘ ਵਿਰੁਧ ਧਾਰਾ 302 ਆਈ.ਪੀ.ਸੀ ਤੇ ਆਰਮਜ਼ ਐਕਟ ਤਹਿਤ ਕੇਸ ਦਰਜ਼ ਕਰ ਲਿਆ ਹੈ। ਉਨ੍ਹਾਂ ਦਸਿਆ ਕਿ ਦੋਨੋਂ ਕਥਿਤ ਦੋਸ਼ੀ ਹਾਲੇ ਫ਼ਰਾਰ ਹਨ ਤੇ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
Share the post "‘ਪੁਲਸੀਏ’ ਨੇ ਡੀ.ਜੇ ’ਤੇ ਵੱਜਦੇ ਗੀਤਾਂ ਤੋਂ ਪੈਸੇ ਚੁੱਕਣ ਵਾਲੇ ‘ਬੱਚੇ’ ਦਾ ਗੋ+ਲੀ ਮਾਰ ਕੇ ਕੀਤਾ ਕ+ਤਲ"