ਹੁਸ਼ਿਆਰਪੁਰ, 18 ਮਾਰਚ : ਬੀਤੇ ਕੱਲ ਐਤਵਾਰ ਨੂੰ ਸਵੇਰੇ ਮੁਕੇਰੀਆ ਕਸਬੇ ਦੇ ਪਿੰਡ ਮੰਨਸੂਰਵਾਲਾ ਵਿਖੇ ਇੱਕ ਮੁਕਾਬਲੇ ਵਿਚ ਪੁਲਿਸ ਮੁਲਾਜਮ ਅੰਮ੍ਰਿਤਪਾਲ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਵਾਲੇ ਬਦਮਾਸ਼ ਰਾਣਾ ਮਨਸੂਰਪੁਰੀਆ ਨੂੰ 24 ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਲੱਭ ਕੇ ਪੁਲਿਸ ਮੁਕਾਬਲੇ ਵਿਚ ਹੀ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ ਹੈ। ਐਸ.ਐਸ.ਪੀ ਸੁਰਿੰਦਰ ਲਾਂਬਾ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਅੱਜ ਘਿਰ ਜਾਣ ’ਤੇ ਬਦਮਾਸ਼ ਸੁਖਵਿੰਦਰ ਸਿੰਘ ਉਰਫ਼ ਰਾਧਾ ਮਨਸੂਰਪੁਰੀਆ ਨੇ ਮੁੜ ਪੁਲਿਸ ’ਤੇ ਗੋਲੀ ਚਲਾਉਣੀ ਚਾਹੀ ਪ੍ਰੰਤੂ ਜਵਾਬੀ ਗੋਲੀਬਾਰੀ ਵਿਚ ਉਸਦੀ ਮੌਤ ਹੋ ਗਈ। ਹਾਲਾਂਕਿ ਇਸ ਮੁਕਾਬਲੇ ਵਿਚ ਕੋਈ ਪੁਲਿਸ ਮੁਲਾਜਮ ਜਖ਼ਮੀ ਨਹੀਂ ਹੋਇਆ।
ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ
ਪੁਲਿਸ ਦੀ ਇਸ ਕਾਰਵਾਈ ਨੂੰ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ ਕਿਉਂਕਿ ਸਹੀਦ ਪੁਲਿਸ ਕਰਮਚਾਰੀ ਦਾ ਅੰਤਿਮ ਸੰਸਕਾਰ ਵੀ ਅੱਜ ਹੀ ਕੀਤਾ ਗਿਆ ਹੈ। ਬੀਤੇ ਕੱਲ ਪੁਲਿਸ ਮੁਲਾਜਮ ਦੇ ਸ਼ਹੀਦ ਹੋਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋਏ ਰਾਣਾ ਮਨਸੂਰਪੁਰੀਆ ਨੂੰ ਕਾਬੂ ਕਰਨ ਲਈ ਪੁਲਿਸ ਨੇ 25 ਹਜ਼ਾਰ ਰੁਪਏ ਦਾ ਇਨਾਮ ਰੱਖ ਦਿੱਤਾ ਸੀ ਤੇ ਨਾਲ ਹੀ ਉਸਦੀਆਂ ਤਸਵੀਰਾਂ ਵੀ ਸੋਸਲ ਮੀਡੀਆ ’ਤੇ ਜਾਰੀ ਕੀਤੀਆਂ ਸਨ। ਦਸਣਾ ਬਣਦਾ ਹੈ ਕਿ ਐਤਵਾਰ ਨੂੰ ਸਵੇਰੇ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਗੈਂਗਸਟਰ ਮਨਸੂਰਵਾਲਾ ਪਿੰਡ ਵਿਚ ਹਥਿਆਰਾਂ ਸਮੇਤ ਲੁਕੇ ਹੋਏ ਹਨ, ਜਿਸਤੋਂ ਬਾਅਦ ਸੀਆਈਏ ਟੀਮ ਵੱਲੋਂ ਪਿੰਡ ਦੇ ਸੁਖਵਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਪ੍ਰੰਤੂ ਇਸ ਦੌਰਾਨ ਦੂਜੇ ਪਾਸੇ ਅਚਾਨਕ ਪੁਲਿਸ ਪਾਰਟੀ ’ਤੇ ਫ਼ਾਈਰ ਖੋਲ ਦਿੱਤਾ ਗਿਆ, ਜਿਸਦੇ ਵਿਚੋਂ ਇੱਕ ਗੋਲੀ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਛਾਤੀ ਵਿਚ ਲੱਗੀ।