ਪੰਜਾਬ ਦੇ ਲੋਕ ਨਾਦਰ ਸ਼ਾਹ ਅੱਗੇ ਨਹੀਂ ਝੁਕੇ ਤਾਂ ਅਮਿਤ ਸ਼ਾਹ ਕੀ ਚੀਜ਼ ਹੈ:ਸੰਜੇ ਸਿੰਘ

Date:

spot_img

ਹੁਸ਼ਿਆਰਪੁਰ, 29 ਮਈ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਬੁੱਧਵਾਰ ਨੂੰ ਹੁਸ਼ਿਆਰਪੁਰ ਤੋਂ ’ਆਪ’ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਚੋਣ ਪ੍ਰਚਾਰ ਕੀਤਾ। ਸੰਜੇ ਸਿੰਘ ਨੇ ਇੱਥੇ ਜਨਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।ਭਾਸ਼ਣ ਦੌਰਾਨ ਸੰਜੇ ਸਿੰਘ ਨੇ ਕਿਹਾ ਕਿ ਅਮਿਤ ਸ਼ਾਹ ਪੰਜਾਬ ਦੇ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ ਕਿ ਉਹ 4 ਜੂਨ ਨੂੰ ਪੰਜਾਬ ’ਚ ’ਆਪ’ ਦੀ ਸਰਕਾਰ ਨੂੰ ਡੇਗ ਦੇਣਗੇ ਅਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦੇਣਗੇ। ਸੰਜੇ ਸਿੰਘ ਨੇ ਕਿਹਾ ਕਿ ਅਮਿਤ ਸ਼ਾਹ ਪਹਿਲਾਂ ਪੰਜਾਬ ਦਾ ਇਤਿਹਾਸ ਪੜ੍ਹ ਲੈਣ। ਜਦੋਂ ਪੰਜਾਬ ਦੇ ਲੋਕ ਨਾਦਰ ਸ਼ਾਹ ਅੱਗੇ ਨਹੀਂ ਝੁਕੇ ਤਾਂ ਅਮਿਤ ਸ਼ਾਹ ਕੀ ਚੀਜ਼ ਹੈ?

ਭਗਵੰਤ ਮਾਨ ਦੀ ਸ੍ਰੀ ਆਨੰਦਪੁਰ ਸਾਹਿਬ ਦੇ ਲੋਕਾਂ ਨੂੰ ਅਪੀਲ: ਹੁਣ ਜ਼ੁਲਮ ਦੇ ਖ਼ਿਲਾਫ਼ ਲੜਾਈ ਤੁਸੀਂ ਸਾਡਾ ਸਾਥ ਦਿਓ!

ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਦੁੱਖ ਪਹੁੰਚਾਇਆ ਹੈ। 750 ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਇਸ ਚੋਣ ਵਿੱਚ ਤੁਸੀਂ ਲੋਕ ਭਾਜਪਾ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੈ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਰਾਓ ਤਾਂ ਜੋ ਉਹ ਪੰਜਾਬ ਨਾਲ ਖਿਲਵਾੜ ਕਰਨ ਦਾ ਮਤਲਬ ਸਮਝ ਸਕਣ। ਭਾਜਪਾ ’ਤੇ ਚੁਟਕੀ ਲੈਂਦਿਆਂ ਸੰਜੇ ਸਿੰਘ ਨੇ ਕਿਹਾ ਕਿ ਅਸੀਂ ਬਾਈਕ ਚੋਰ ਅਤੇ ਸੋਨਾ ਚੋਰ ਬਾਰੇ ਸੁਣਿਆ ਹੈ, ਪਰ ਭਾਜਪਾ ਇਕ ਵੱਖਰੀ ਕਿਸਮ ਦਾ ਚੋਰਾਂ ਦਾ ਗਿਰੋਹ ਹੈ, ਉਹ ਪਾਰਟੀ ਚੋਰ ਹੈ। ਉਸਨੇ ਉਧਵ ਠਾਕਰੇ ਤੋਂ ਤੀਰ ਕਮਾਨ ਚੋਰੀ ਕੀਤੇ ਅਤੇ ਸ਼ਰਦ ਪਵਾਰ ਤੋਂ ਘੜੀ ਚੋਰੀ ਕੀਤੀ। ਹੁਣ ਉਹ ਆਮ ਆਦਮੀ ਪਾਰਟੀ ਤੋਂ ‘ਝਾੜੂ’ ਚੋਰੀ ਕਰਨਾ ਚਾਹੁੰਦੇ ਹਨ। ਪਰ ਇਹ ’ਝਾੜੂ’ ਇਸ ਵਾਰ ਉਨ੍ਹਾਂ ਦਾ ਭੂਤ ਉਤਾਰ ਦੇਵੇਗਾ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Rampura Phul ਹਲਕੇ ‘ਚ ਵੱਡਾ ਸਿਆਸੀ ਧਮਾਕਾ; ਨਾਮੀਂ ਆਗੂ ਸਾਥੀਆਂ ਸਮੇਤ ਕਾਂਗਰਸ ‘ਚ ਹੋਇਆ ਸ਼ਾਮਲ

👉ਆਪ ਦੀ ਟਿਕਟ 'ਤੇ ਹਾਸਲ ਕਰ ਚੁੱਕਿਆ ਹੈ ਰਿਕਾਰਡ...

‘War on drugs’; Fazilka Police ਨੇ 924 ਐਨਡੀਪੀਐਸ ਮਾਮਲਿਆਂ ਵਿੱਚ 1,331 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

👉41.124 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ, ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ...

NHM ਕਾਮਿਆਂ ਨੇ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ

Bathinda News: NHM;  ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ...