ਕਿਸਾਨ ਸ਼ੁਭਕਰਨ ਸਿੰਘ ਦਾ ਸ਼ਰਧਾਂਜਲੀ ਸਮਾਰੋਹ ਅੱਜ, ਹੋ ਸਕਦਾ ਵੱਡਾ ਐਲਾਨ

Date:

spot_img

ਬਠਿੰਡਾ, 3 ਮਾਰਚ: ਕਿਸਾਨੀ ਮੰਗਾਂ ਨੂੰ ਲੈ ਕੇ ਸ਼ੁਰੂ ਹੋਏ ਦੂਜੇ ਕਿਸਾਨ ਅੰਦੋਲਨ ਦੇ ਪਹਿਲੇ ਸ਼ਹੀਦ ਕਰਾਰ ਦਿੱਤੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਸ਼ਰਧਾਂਜਲੀ ਸਮਾਗਮ ਅੱਜ 3 ਮਾਰਚ ਨੂੰ ਉਸਦੇ ਜੱਦੀ ਪਿੰਡ ਬੱਲੋ ਵਿਖੇ ਹੋਵੇਗਾ। 21 ਫ਼ਰਵਰੀ ਨੂੰ ਖ਼ਨੌਰੀ ਬਾਰਡਰ ’ਤੇ ਸਿਰ ਉਪਰ ਗੋਲੀ ਲੱਗਣ ਕਾਰਨ ਮਾਰੇ ਗਏ ਅਪਣੇ ਮਾਪਿਆਂ ਦੇ ਇੱਕਲੌਤੇ 21 ਸਾਲ ਨੌਜਵਾਨ ਦਾ ਅੰਤਿਮ ਸੰਸਕਾਰ ਵੀ ਅੱਠ ਦਿਨਾਂ ਬਾਅਦ ਕੀਤਾ ਗਿਆ ਸੀ। ਕਿਸਾਨ ਜਥੇਬੰਦੀਆਂ ਤੇ ਪ੍ਰਵਾਰ ਵੱਲੋਂ ਸੰਸਕਾਰ ਕਰਨ ਤੋਂ ਪਹਿਲਾਂ ਜਿੰਮੇਵਾਰਾਂ ਵਿਰੁਧ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਗਈ ਸੀ ਤੇ ਇਹ ਪਰਚਾ 28 ਫ਼ਰਵਰੀ ਦੀ ਦੇਰ ਰਾਤ ਦਰਜ਼ ਕੀਤਾ ਗਿਆ ਸੀ। ਇਸਤੋਂ ਇਲਾਵਾ ਅਪਣੇ ਪੱਧਰ ’ਤੇ ਪੰਜਾਬ ਸਰਕਾਰ ਵੱਲੋਂ ਕਿਸਾਨ ਦੇ ਪ੍ਰਵਾਰ ਨੂੰ ਇੱਕ ਕਰੋੜ ਦੀ ਵਿਤੀ ਸਹਾਇਤਾ ਦੇ ਨਾਲ ਉਸਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਸੀ।

ਕੈਪਟਨ ਤੋਂ ਬਾਅਦ ਜਾਖੜ ਵੀ ਅਕਾਲੀ-ਭਾਜਪਾ ਗਠਜੋੜ ਦੇ ਹੱਕ ‘ਚ ਨਿੱਤਰੇ

ਉਧਰ ਪਤਾ ਚੱਲਿਆ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਸ਼ੁਭਕਰਨ ਦੀ ਸ਼ਰਧਾਂਜਲੀ ਸਮਾਗਮ ਮੌਕੇ ਦਿੱਲੀ ਕੂਚ ਸਬੰਧੀ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਦਸਣਾ ਬਣਦਾ ਹੈ ਕਿ ਮੋਰਚੇ ਵੱਲੋਂ ਕਿਸਾਨੀ ਮੰਗਾਂ ਮਨਵਾਉਣ ਦੇ ਲਈ ਪਹਿਲਾਂ 13 ਫਰਵਰੀ ਨੂੰ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਸੀ, ਪ੍ਰੰਤੂ ਹਰਿਆਣਾ ਪੁਲਿਸ ਵੱਲੋਂ ਸੰਭੂ ਤੇ ਖਨੌਰੀ ਸਹਿਤ ਪੰਜਾਬ-ਹਰਿਆਣਾ ਦੇ ਬਾਰਡਰਾਂ ਨੂੰ ਕਈ ਪਰਤਾਂ ਦੀਆਂ ਸੁਰੱਖਿਆ ਕਵਚ ਖ਼ੜ ਕਰਕੇ ਸੀਲ ਕਰ ਦਿੱਤਾ ਗਿਆ ਸੀ। ਇਸਤੋਂ ਇਲਾਵਾ ਅੱਗੇ ਵਧਦੇ ਕਿਸਾਨਾਂ ਨੂੰ ਰੋਕਣ ਦੇ ਲਈ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਜਾਂਦੀਆਂ ਰਹੀਆਂ, ਜਿਸਦੇ ਚੱਲਦੇ ਸ਼ੰਭੂ ਅਤੇ ਖਨੌਰੀ ਉਪਰ ਕਈ ਵਾਰ ਤਨਾਅ ਦੀ ਸਥਿਤੀ ਵੀ ਬਣੀ।

 

spot_img
spot_img

Share post:

Popular

More like this
Related

Social Media influencer Mad Sandhu ਦਾ Amritsar ‘ਚ ਗੋ/ਲੀ/ਆਂ ਮਾਰ ਕੇ ਕ/ਤ/ਲ

Amritsar News: ਪੰਜਾਬ ਦੇ ਚਰਚਿਤ Social Media influencer Mad...

Haryana के सभी मंत्रियों और विधायकों से प्रधानमंत्री की मुलाकात ऐतिहासिक और प्रेरणादायकः मुख्यमंत्री नायब सैनी

👉मुख्यमंत्री नायब सिंह सैनी बोले- प्रधानमंत्री श्री नरेंद्र मोदी...