Bathinda News:ਬੀਤੇ ਕੱਲ ਆਏ ਭਾਰੀ ਮੀਂਹ ਤੇ ਹਨੇਰੀ ਕਾਰਨ ਕੋਟਭਾਈ ਰਜਬਾਹਾ ਟੁੱਟਣ ਦੀ ਖ਼ਬਰ ਹੈ। ਦੋ ਥਾਂ ਤੋਂ ਮਹਿਮਾ ਸਰਕਾਰੀ ਤੇ ਮਹਿਮਾ ਸਰਜ਼ਾ ਦੇ ਵਿਚਕਾਰ ਟੁੱਟੇ ਇਸ ਰਜਬਾਹੇ ਦਾ ਪਾਣੀ ਭਰਨ ਕਾਰਨ ਗੋਨਿਆਣਾ ਇਲਾਕੇ ‘ਚ ਸੈਂਕੜੇ ਏਕੜ ਜਮੀਨ ਪਾਣੀ ਵਿਚ ਡੁੱਬ ਗਈ। ਖ਼ਬਰ ਲਿਖੇ ਜਾਣ ਤੱਕ ਨਹਿਰੀ ਵਿਭਾਗ ਦੇ ਅਧਿਕਾਰੀ ਅਤੇ ਕਿਸਾਨ ਪਾੜ੍ਹ ਨੂੰ ਪੂਰਾ ਕਰਨ ਲਈ ਯਤਨ ਕਰ ਰਹੇ ਸਨ।
ਇਹ ਵੀ ਪੜ੍ਹੋ 👉ਬਠਿੰਡਾ ‘ਚ ‘ਆਪ’ ਦਾ ਸ਼ਕਤੀ ਪ੍ਰਦਰਸ਼ਨ ਅੱਜ ; ਕੇਜ਼ਰੀਵਾਲ ਤੇ ਭਗਵੰਤ ਮਾਨ ਕੱਢਣਗੇ ਰੋਡ ਸ਼ੋਅcanal
ਝੋਨੇ ਲਗਾਉਣ ਦੇ ਐਨ ਸੀਜ਼ਨ ਦੌਰਾਨ ਟੁੱਟੇ ਰਜਬਾਹੇ ਨੂੰ ਬੰਦ ਕਰਨ ਦੇ ਲਈ ਕਿਸਾਨ ਖੁਦ ਹੀ ਮੈਦਾਨ ਵਿਚ ਡਟੇ ਹੋਏ ਹਨ। ਕਿਸਾਨਾਂ ਮੁਤਾਬਕ ਰਾਤ ਕਰੀਬ 11 ਵਜੇਂ ਇਹ ਰਜਬਾਹਾ ਟੁੱਟਿਆ ਸੀ, ਜਿਸਤੋਂ ਬਾਅਦ ਪਿੰਡ ਦੇ ਗੁਰੂ ਘਰ ਵਿਚ ਅਨਾਉਂਸਮੈਂਟ ਕਰਵਾਈ ਗਈ। ਇਸਤੋਂ ਬਾਅਦ ਕਿਸਾਨਾਂ ਨੂੰ ਪਤਾ ਲੱਗਿਆ ਤੇ ਉਹ ਮੌਕੇ ਉਪਰ ਪੁੱਜੇ ਅਤੇ ਦਰੱਖਤਾਂ ਦੀ ਕਟਾਈ ਕਰਕੇ ਪਾੜ੍ਹ ਨੂੰ ਪੂਰਨ ਦਾ ਯਤਨ ਕੀਤਾ ਜਾ ਰਿਹਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


