ਕ੍ਰਿਸ਼ਨ ! ਤੂੰ ਗੋਲੀਆਂ ਵੇਚਦੈਂ; ਵਾਲ਼ੀ ਬੀਬੀ ਕਸੂਤੀ ਫਸੀ, ਮਹਿਲਾ ਕਮਿਸ਼ਨ ਨੇ ਦਿੱਤੇ ਜਾਂਚ ਦੇ ਆਦੇਸ਼

Date:

spot_img

Punjab News: ਕੁਝ ਸਾਲ ਪਹਿਲਾਂ ਵਾਇਰਲ ਹੋਈ ਇੱਕ ਵੀਡੀਓ ਦੇ ਵਿੱਚ ਚੀਕ-ਚੀਕ ਕੇ ਇੱਕ ਦੁਕਾਨਦਾਰ ਉੱਪਰ ਨਸ਼ੇ ਵੇਚਣ ਅਤੇ ਨਾਬਾਲਗ ਲੜਕੀ ਨਾਲ ਯੋਨ ਸ਼ੋਸ਼ਣ ਕਰਨ ਦੇ ਦੋਸ਼ ਲਗਾਉਣ ਵਾਲੀ ਬੀਬੀ ਹੁਣ ਕਸੂਤੀ ਫਸ ਗਈ ਹੈ। ਇਸ ਬੀਬੀ ਦੀ ਕੁੱਝ ਦਿਨ ਪਹਿਲਾਂ ਹੀ ਇੱਕ ਨਿੱਜੀ ਟੀਵੀ ਚੈਨਲ ਦੇ ਪੱਤਰਕਾਰ ਵੱਲੋਂ ਕੀਤੀ ਇੰਟਰਵਿਊ ਚਰਚਾ ਵਿੱਚ ਆਈ ਹੋਈ ਹੈ। ਇਸ ਤੋਂ ਪਹਿਲਾਂ ਪੰਜਾਬੀ ਦੇ ਨਾਮਵਰ ਗਾਇਕ ਤੇ ਕਲਾਕਾਰ ਦਿਲਜੀਤ ਦੁਸਾਂਝ ਦੀ ਫਿਲਮ ਸਰਦਾਰ ਜੀ-3 ਅਤੇ ਹੁਣ ਆਏ ਗਾਣੇ ਡੀਲਰ ਵਿੱਚ ਵੀ ਇਸ ਬੀਬੀ ਦਾ ਚਰਚਿਤ ‘ਡਾਇਲਾਗ’ “ਤੂੰ ਗੋਲੀਆਂ ਵੇਚਦਾ, ਕ੍ਰਿਸ਼ਨ ਤੂੰ ਵੇਚਦਾਂ” ਇਸਤੇਮਾਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ  ਜਿੰਮ ਤੋਂ ਨਿਕਲਦੇ ਪ੍ਰਾਪਰਟੀ ਡੀਲਰ ਦਾ ਗੋ/ਲੀ/ਆਂ ਮਾਰ ਕੇ ਕੀਤਾ ਕ.ਤ.ਲ

ਜਿਸ ਕਾਰਨ ਇਹ ਬੀਬੀ ਹੁਣ ਮੁੜ ਚਰਚਾ ਦੇ ਵਿੱਚ ਆਈ ਹੋਈ ਸੀ। ਹਾਲਾਂਕਿ ਸੋਸ਼ਲ ਮੀਡੀਆ ‘ਤੇ ਇਸ ਬੀਬੀ ਦੇ ਨਾਲ ਨਾਲ ਦਿਲਜੀਤ ਦੁਸਾਂਝ ਅਤੇ ਪਾਡਕਾਸਟ ਕਰਨ ਵਾਲਿਆਂ ਉੱਪਰ ਵੀ ਉਂਗਲਾਂ ਉਠਾਈਆਂ ਜਾ ਰਹੀਆਂ ਸਨ। ਜਿਸ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਕੇ ਇੱਕ ਹਫਤੇ ਵਿੱਚ ਰਿਪੋਰਟ ਸੌਂਪਣ ਲਈ ਦੇ ਆਦੇਸ਼ ਦਿੱਤੇ ਹਨ। ਜਿਕਰਯੋਗ ਹੈ ਕਿ ਹਰਿਆਣਾ ਦੇ ਪਿੰਡ ਬੜਾਗੁੜਾ ਦੀ ਰਹਿਣ ਵਾਲੀ ‘ਰਾਣੋ’ ਨਾਂ ਦੀ ਇਸ ਬੀਬੀ ਦੀ ਆਪਣੇ ਹੀ ਪਿੰਡ ਦੇ ਕ੍ਰਿਸ਼ਨ ਲਾਲੇ ਉੱਪਰ ਦੋਸ਼ ਲਗਾਉਣ ਵਾਲੀ ਵੀਡੀਓ ਸਾਲ 2019 ਵਿੱਚ ਵਾਇਰਲ ਹੋਈ ਸੀ।

ਇਹ ਵੀ ਪੜ੍ਹੋ  ਪੰਜਾਬ ਵਿੱਚ ਸੰਭਾਵੀ ਅੱਤਵਾਦੀ ਹਮਲਾ ਟਲ਼ਿਆ ; ਦੋ ਗ੍ਰਨੇਡਾਂ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

ਇਸ ਵੀਡੀਓ ਦੇ ਵਿੱਚ ਆਪਣੇ ਪਿੰਡ ਦੇ ਦੁਕਾਨਦਾਰ ਕ੍ਰਿਸ਼ਨ ਉੱਪਰ ਨਸ਼ੇ ਦੀਆਂ ਗੋਲੀਆਂ ਵੇਚਣ ਦੇ ਦੋਸ਼ ਲਗਾ ਰਹੀ ਸੀ ਤੇ ਨਾਲ ਹੀ ਨਾਬਾਲਗ ਲੜਕੀ ਦਾ ਚੰਦ ਪੈਸਿਆਂ ਬਦਲੇ ਯੋਨ ਸ਼ੋਸ਼ਣ ਕਰਨ ਦਾ ਦਾਅਵਾ ਵੀ ਕਰ ਰਹੀ ਸੀ। ਹਾਲਾਂਕਿ ਵੀਡੀਓ ਦੇ ਵਿੱਚ ਉਹ ਇਹ ਕਹਿੰਦੀ ਵੀ ਸਾਫ ਸੁਣਾਈ ਦੇ ਰਹੀ ਹੈ ਕਿ ਇਸ ਯੋਨ ਸ਼ੋਸ਼ਣ ਦੇ ਵਿੱਚ ਉਸਦਾ ਆਪਣਾ ਵੀ ਹੱਥ ਹੈ। ਫਿਲਹਾਲ ਮਹਿਲਾ ਕਮਿਸ਼ਨ ਵੱਲੋਂ ਬੀਤੀ ਦੇਰ ਸ਼ਾਮ ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸਨ ਵਿੰਗ ਨੂੰ ਚਿੱਠੀ ਕੱਢ ਕੇ ਇੱਕ ਹਫਤੇ ਦੇ ਵਿੱਚ ਰਿਪੋਰਟ ਪੇਸ਼ ਕਰਨ ਦੇ ਬਾਅਦ ਇਹ ਬੀਬੀ ਹੋਰ ਵੀ ਚਰਚਿਤ ਹੋ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related