ਸੰਗਰੂਰ ਦੇ ਪਿੰਡ ਬਿਜਲਪੁਰ ਦੇ ਆਮ ਪ੍ਰਵਾਰ ਦੇ ਇਸ ਨੌਜਵਾਨ ਦੀ ਪ੍ਰਾਪਤੀ ’ਤੇ ਖ਼ੁਸੀ ਦੀ ਲਹਿਰ
ਸੰਗਰੂਰ, 11 ਜੁਲਾਈ: ਬਚਪਨ ਤੋਂ ਹੀ ਪੰਜਾਬ ਪੁਲਿਸ ’ਚ ਭਰਤੀ ਹੋਣ ਦੇ ਸੁਪਨੇ ਸੰਜੋਣ ਵਾਲੇ ਨਜਦੀਕੀ ਪਿੰਡ ਬਿਜਲਪੁਰ ਦੇ ਕੁਲਜੀਤ ਸਿੰਘ ਦਾ ਬੇਸ਼ੱਕ ਇਹ ਸੁਪਨਾ ਪੂਰਾ ਨਹੀਂ ਹੋਇਆ ਪਰ ਹੁਣ ਉਸਨੇ ਵਿਦੇਸ਼ ਦੀ ਧਰਤੀ ’ਤੇ ਸਫ਼ਲਤਾ ਦੇ ਝੰਡੇ ਗੱਡਦਿਆਂ ਕੈਨੇਡਾ ’ਚ ਇਹ ਮਾਣ ਹਾਸਲ ਕੀਤਾ ਹੈ। ਕੁਲਜੀਤ ਸਿੰਘ ਦੀ ਇਸ ਪ੍ਰਾਪਤੀ ’ਤੇ ਮਾਪਿਆਂ ਅਤੇ ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ। ਕੁਲਜੀਤ ਦੇ ਪਿਤਾ ਦਰਸ਼ਨ ਸਿੰਘ ਨੇ ਆਪਣੇ ਪੁੱਤਰ ਦੀ ਇਸ ਪ੍ਰਾਪਤੀ ’ਤੇ ਖ਼ੁਸੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ‘‘ ਜੇਕਰ ਉਸਨੂੰ ਇੱਥੇ ਹੀ ਨੌਕਰੀ ਮਿਲ ਜਾਂਦੀ ਤਾਂ ਨਾਂ ਆਪਣਾ ਦੇਸ਼ ਛੱਡਣਾ ਪੈਂਦਾ ਤੇ ਨਾਂ ਹੀ ਮਾਪੇ। ’’
ਨੀਟ ਪ੍ਰੀਖ੍ਰਿਆ ਲੀਕ ਮਾਮਲੇ ’ਚ ਸੁਪਰੀਮ ਵਿਚ ਅਹਿਮ ਸੁਣਵਾਈ ਅੱਜ
2018 ਵਿੱਚ ਕੈਨੇਡਾ ਗਿਆ ਕੁਲਜੀਤ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਹੈ। ਬੀਤੇ ਕੱਲ ਪ੍ਰਵਾਰ ਨੇ ਆਪਣੇ ਪੁੱਤਰ ਦੀ ਇਸ ਪ੍ਰਾਪਤੀ ਦੇ ਨਾਲ-ਨਾਲ ਉਸਦੇ ਜਨਮ ਦਿਨ ਦੀ ਖ਼ੁਸੀ ਵੀ ਸਾਂਝੀ ਕੀਤੀ। ਪਿਤਾ ਦਰਸ਼ਨ ਸਿੰਘ ਨੇ ਅੱਗੇ ਦਸਿਆ ਕਿ ਉਹ ਇੱਥੇ ਰਹਿੰਦਿਆਂ ਵੀ ਪੜਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਅੱਵਲ ਆਉਂਦਾ ਸੀ। ਮਾਤਾ ਹਰਬੰਸ ਕੌਰ ਨੇ ਦਸਿਆ ਕਿ ‘‘ਕੁਲਜੀਤ ਸਿੰਘ 2018 ਦੇ ਵਿੱਚ ਪੜਾਈ ਲਈ ਕੈਨੇਡਾ ਗਿਆ ਸੀ, ਜਿੱਥੇ ਉਸਨੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਦਾ ਪੱਲਾ ਵੀ ਨਹੀਂ ਛੱਡਿਆ।
ਜੰਮੂ ’ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਪਾਇਆ ਘੇਰਾ, ਜੰਗਲਾਂ ’ਚ ਛੁਪੇ ਹੋਣ ਦੀ ਮਿਲੀ ਸੂਹ
ਜਿਸ ਕਾਰਨ ਉਸਨੂੰ ਕੈਨੇਡਾ ਵਿਚ ਹੋੲੈ ਵੱਖ ਵੱਖ ਮੁਕਾਬਲਿਆਂ ਵਿਚ ਚੰਮੇ ਇਨਾਮ ਮਿਲੇ। ’’ ਉਨ੍ਹਾਂ ਆਪਣੇ ਪੁੱਤਰ ਦੀ ਇਸ ਪ੍ਰਾਪਤੀ ’ਤੇ ਖ਼ੁਸੀ ਜਾਹਰ ਕੀਤੀ ਤੇ ਨਾਲ ਹੀ ਕਿਹਾ ਕਿ ਜੇਕਰ ਉਸਨੂੰ ਇੱਥੇ ਪੰਜਾਬ ਪੁਲਿਸ ਦੀ ਨੌਕਰੀ ਮਿਲ ਜਾਂਦੀ ਤਾਂ ਇਹ ਖ਼ੁਸੀ ਦੁੱਗਣੀ ਹੋਣੀ ਸੀ ਕਿਉਂਕਿ ਉਹ ਬਚਪਨ ਤੋਂ ਹੀ ਪੁਲਿਸ ਵਿਚ ਭਰਤੀ ਹੋਣਾ ਚਾਹੁੰਦਾ ਸੀ। ਭੈਣਾਂ ਨੇ ਵੀ ਕਿਹਾ ਕਿ ਸਰਕਾਰਾਂ ਨੂੰ ਇਸ ਤਰਫ਼ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਰੁਜ਼ਗਾਰ ਦਾ ਇੱਧਰ ਹੀ ਪ੍ਰਬੰਧ ਕਰਨ ਤਾਂ ਕਿ ਨੌਜਵਾਨੀ ਨੂੰ ਵਿਦੇਸ਼ਾਂ ਵਿਚ ਜਾ ਕੇ ਰੁਲਣਾ ਨਾ ਪਏ। ਇੱਥੇ ਦਸਣਾ ਬਣਦਾ ਹੈਕਿ ਇਕ ਹੋਰ ਪੰਜਾਬੀ ਨੌਜਵਾਨ ਵੀ ਕੁੱਝ ਦਿਨ ਪਹਿਲਾਂ ਕੈਨੇਡਾ ਪੁਲਿਸ ਵਿਚ ਭਰਤੀ ਹੋਇਆ ਸੀ।
Share the post "ਪੰਜਾਬ ਪੁਲਿਸ ’ਚ ਭਰਤੀ ਹੋਣ ਦਾ ਸੁਪਨਾ ਲੈਣ ਵਾਲਾ ਕੁਲਜੀਤ ਸਿੰਘ ਹੁਣ ਕੈਨੇਡਾ ਪੁਲਿਸ ’ਚ ਹੋਇਆ ਭਰਤੀ"