kulhad pizza couple ਨੂੰ ਹੁਣ ਮਿਲੇਗੀ ਪੁਲਿਸ ਸੁਰੱਖਿਆ, ਨਿਹੰਗ ਸਿੰਘਾਂ ਨਾਲ ਪੰਗੇ ਦਾ ਮਾਮਲਾ

0
274
ਕੁੱਲੜ੍ਹ ਪੀਜ਼ੇ ਵਾਲੇ ਸ਼ਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਦੀ ਇੱਕ ਪੁਰਾਣੀ ਫ਼ੋਟੋ।
+1

ਜਲੰਧਰ, 19 ਅਕਤੂਬਰ: ਪਹਿਲਾਂ ਕੁੱਲੜ ਪੀਜ਼ੇ ਤੇ ਹੁਣ ਆਪਣੀਆਂ ‘ਰੀਲਾਂ’ ਕਾਰਨ ਹਮੇਸ਼ਾ ਚਰਚਾ ਵਿਚ ਰਹਿਣ ਵਾਲੇ ਕੁੱਲੜ ਪੀਜ਼ੇ ਵਾਲੇ ਜੋੜੇ ਸ਼ਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਨੂੰ ਹੁਣ ਪੰਜਾਬ ਪੁਲਿਸ ਸੁਰੱਖਿਆ ਮੁਹੱਈਆ ਕਰਵਾਏਗੀ। ਇਸ ਸਬੰਧ ਵਿਚ ਇਸ ਜੋੜੇ ਵੱਲੋਂ ਆਪਣੀ ਜਾਨ ਨੂੰ ਖ਼ਤਰੇ ਦੱਸਣ ਵਾਲੀ ਦਾਈਰ ਇੱਕ ਪਿਟੀਸ਼ਨ ਉਪਰ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ, ਪੰਜਾਬ ਪੁਲਿਸ ਅਤੇ ਜਲੰਧਰ ਪੁਲਿਸ ਨੂੰ ਇਸ ਸਬੰਧ ਵਿਚ ਆਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ:ਸਵਾਰੀ ਦੀ ਜਾਨ ਖ਼ਤਰੇ ’ਚ ਪਾਉਣ ਵਾਲੇ ਸਰਕਾਰੀ ਬੱਸ ਦੇ ਡਰਾਈਵਰ ਤੇ ਕੰਢਕਟਰ ਮੁਅੱਤਲ

ਇਸਤੋਂ ਇਲਾਵਾ ਇਸ ਜੋੜੇ ਨੂੰ ਅਜਿਹੀਆਂ ਰੀਲਾਂ ਬਣਾਉਣ ਤੋਂ ਵਰਜਿਤ ਕਰਨ ਵਾਲੇ ਨਿਹੰਗ ਮਾਨ ਸਿੰਘ ਅਤੇ ਹੋਰਨਾਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ। ਇਸ ਮਾਮਲੇ ਵਿਚ ਹੁਣ ਅਗਲੀ ਸੁਣਵਾਈ 13 ਨਵੰਬਰ ਨੂੰ ਹੋਵੇਗੀ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਇਹ ਜੋੜਾ ਵਿਵਾਦਾਂ ’ਚ ਰਿਹਾ ਤੇ ਇੰਨ੍ਹਾਂ ਦੀ ਇੱਕ ਕਥਿਤ ਅਸ਼ਲੀਲ ਵੀਡੀਓ ਵੀ ਵਾਈਰਲ ਹੋਈ ਸੀ, ਜਿਸਤੋਂ ਬਾਅਦ ਲਗਾਤਾਰ ਇਹ ਨਿਸ਼ਾਨੇ ’ਤੇ ਚੱਲ ਰਹੇ ਹਨ।

 

+1

LEAVE A REPLY

Please enter your comment!
Please enter your name here