ਸ਼ਰਾਬ ਦੇ ਠੇਕਿਆਂ ਦੇ ਡਰਾਅ ਲਈ ਅਰਜੀਆਂ ਲੈਣ ਦੀ ਆਖਰੀ ਮਿਤੀ 17 ਮਾਰਚ ਤੱਕ

Date:

spot_img

ਬਠਿੰਡਾ, 12 ਮਾਰਚ : ਸਾਲ 2024-25 ਲਈ ਅੰਗਰੇਜੀ/ਦੇਸ਼ੀ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਡਰਾਮ ਸਿਸਟਿਮ ਰਾਹੀਂ ਕੀਤੀ ਜਾਣੀ ਹੈ। ਇਸੇ ਤਹਿਤ ਠੇਕਿਆਂ ਲਈ ਡਰਾਅ ਲਈ ਅਰਜੀਆਂ ਲੈਣ ਦੀ ਮਿਤੀ 17 ਮਾਰਚ 2024 ਸ਼ਾਮ 5 ਵਜੇ ਤੱਕ ਦਾ ਹੈ। ਅਰਜੀ ਦੀ ਕੀਮਤ 75 ਹਜ਼ਾਰ ਰੁਪਏ ਪ੍ਰਤੀ ਅਰਜ਼ੀ ਹੈ। ਇਹ ਜਾਣਕਾਰੀ ਉਪ ਕਮਿਸ਼ਨਰ (ਆਬਕਾਰੀ) ਫਿਰੋਜਪੁਰ ਜ਼ੋਨ, ਫਿਰੋਜਪੁਰ ਪਵਨਜੀਤ ਸਿੰਘ ਨੇ ਸਾਂਝੀ ਕੀਤੀ।

ਲੋਕ ਸਭਾ ਚੋਣਾਂ-2024: ਮੁੱਖ ਚੋਣ ਅਧਿਕਾਰੀ ਨੇ ਡੀਸੀਜ਼, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਕੀਤੀ ਮੀਟਿੰਗ

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਫਿਰੋਜਪੁਰ ਜ਼ੋਨ ਵਿੱਚ 65 ਆਬਕਾਰੀ ਗਰੁੱਪ ਬਣਾਏ ਗਏ ਹਨ, ਜਿਸ ਵਿੱਚ ਕੁੱਲ 2380 ਠੇਕੇ ਹਨ। ਇਨ੍ਹਾਂ ਦਾ ਮਾਲਿਆ 2225.79 ਕਰੋੜ ਨਿਰਧਾਰਿਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਠੇਕਿਆ/ਗਰੁੱਪਾਂ ਦੀ ਵਧੇਰੇ ਜਾਣਕਾਰੀ ਵਿਭਾਗ ਦੀ ਈ-ਆਬਕਾਰੀ ਸਾਈਟ https://excise.punjab.gov.in ਜਾਂ ਸਬੰਧਿਤ ਦਫਤਰ ਤੋਂ ਲਈ ਜਾ ਸਕਦੀ ਹੈ। ਇਨ੍ਹਾਂ ਲਈ ਡਰਾਅ ਮਿਤੀ 22 ਮਾਰਚ 2024 ਨੂੰ ਸਬੰਧਿਤ ਆਬਕਾਰੀ ਰੇਜ਼ਾਂ ਵਿੱਚ ਕੱਢਿਆ ਜਾਵੇਗਾ।

 

spot_img
spot_img

Share post:

Popular

More like this
Related