ਚੰਡੀਗੜ੍ਹ, ,7 ਅਗਸਤ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਕਤਲ ਦੇ ਮਾਸਟਰ ਮਾਇੰਡ ਅਤੇ ਚਰਚਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਵੱਖ ਵੱਖ ਮੀਡੀਆ ਵਿੱਚ ਸਾਹਮਣੇ ਆ ਰਹੀਆਂ ਰੀਪੋਰਟਾਂ ਮੁਤਾਬਕ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਬਣੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਬਿਸ਼ਨੋਈ ਵੱਲੋਂ ਕੀਤੀਆਂ ਗਈਆਂ ਦੋ ਇੰਟਰਵਿਊਜ ਵਿਚੋਂ ਇਕ ਇੰਟਰਵਿਊ ਪੰਜਾਬ ਦੇ ਵਿੱਚ ਹੀ ਹੋਈ ਸੀ। ਟੀਮ ਮੁਤਾਬਕ ਇਹ ਇੰਟਰਵਿਊ ਪੰਜਾਬ ਦੇ ਖਰੜ ਦੇ ਸੀਆਈਏ ਸਟਾਫ਼ ਵਿੱਚ ਹੋਈ ਸੀ। ਜਦੋਂਕਿ ਦੂਜਾ ਇੰਟਰਵਿਊ ਰਾਜਸਥਾਨ ਦੀ ਜੇਲ ਦੇ ਵਿੱਚ ਹੋਇਆ ਸੀ।
ਪਾਰਕਿੰਗ ਠੇਕੇਦਾਰਾਂ ਦੀ ਟੋਹ ਵੈਨ ਵਿਰੁੱਧ ਬਾਜ਼ਾਰਾਂ ਦੇ ਦੁਕਾਨਦਾਰਾਂ ‘ਚ ਫੁੱਟਿਆ ਗੁੱਸਾ
ਹਾਈਕੋਰਟ ਦੇ ਹੁਕਮਾਂ ‘ਤੇ ਪੰਜਾਬ ਸਰਕਾਰ ਵੱਲੋਂ ਗਠਿਤ ਸਿੱਟ ਦੀ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਲੋਰੈਂਸ ਬਿਸ਼ਨੋਈ ਦਾ ਪਹਿਲਾ ਇੰਟਰਵਿਊ ਖਰੜ ਦੇ ਵਿੱਚ ਹੋਇਆ ਸੀ ਜਦਕਿ ਦੂਜਾ ਇੰਟਰਵਿਊ ਜਦੋਂ ਰਾਜਸਥਾਨ ਦੀ ਜੇਲ ਦੇ ਵਿੱਚ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸਿੱਧੂ ਮੂਸੇ ਵਾਲਾ ਕਾਂਡ ਦੇ ਵਿੱਚ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਰਿਮਾਂਡ ਤੇ ਪੰਜਾਬ ਲਿਆਂਦਾ ਗਿਆ ਸੀ ਤੇ ਜੇਲ੍ਹ ਭੇਜਣ ਤੋਂ ਪਹਿਲਾਂ ਪੁਛਗਿੱਛ ਲਈ ਖਰੜ ਦੇ ਸੀਆਈਏ ਸਟਾਫ਼ ਵਿੱਚ ਰੱਖਿਆ ਗਿਆ ਸੀ। ਜਿੱਥੇ ਇਹ ਇੰਟਰਵਿਊ ਹੋਣ ਬਾਰੇ ਕਿਹਾ ਜਾ ਰਿਹਾ।