Bathinda News: ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਰੂਸਰ ਸੈਣਵਾਲਾ ਵਿੱਚ ਸ਼ਨੀਵਾਰ ਨੂੰ ਵਾਪਰੀ ਇੱਕ ਮੰਦਭਾਗੀ ਘਟਨਾ ‘ਚ ਬਿਜਲੀ ਸਪਲਾਈ ਬਹਾਲ ਕਰਨ ਲਈ ਖੰਭੇ ‘ਤੇ ਚੜੇ ਇੱਕ ਲਾਈਨਮੈਨ ਨੂੰ ਕਰੰਟ ਲੱਗ ਗਿਆ। ਇਸ ਘਟਨਾ ਵਿਚ ਲਾਈਨਮੈਂਨ ਰਾਮ ਕ੍ਰਿਸ਼ਨ ਦੀ ਹਾਲਾਤ ਗੰਭੀਰ ਹੋ ਗਈ ਤੇ ਉਹ ਤਾਰਾਂ ਨਾਲ ਹੀ ਚਿੰਬੜ ਗਿਆ, ਜਿਸਨੂੰ ਕਾਫ਼ੀ ਮੁਸ਼ੱਕਤ ਤੋਂ ਬਾਅਦ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਹੇਠਾਂ ਉਤਾਰ ਕੇ ਏਮਜ਼ ਬਠਿੰਡਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਲਾਈਨਮੈਂਨ ਰਾਮ ਕ੍ਰਿਸ਼ਨ ਦੀ ਹਾਲਾਤ ਕਾਫ਼ੀ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ 👉Bathinda Police ‘ਚ SHO ਤੋਂ ਬਾਅਦ ਹੁਣ ਇੱਕ ਦਰਜ਼ਨ ਚੌਂਕੀ ਇੰਚਾਰਜ਼ਾਂ ਦੇ ਤਬਾਦਲੇ
ਦਸਿਆ ਜਾ ਰਿਹਾ ਕਿ ਲਾਈਨਮੈਂਨ ਇੱਕ ਜੰਪਰ ਨੂੰ ਜੋੜਣ ਲਈ ਖੰਭੇ ਉੱਪਰ ਚੜਿਆ ਸੀ। ਹਾਲਾਂਕਿ ਉਸ ਸਮੇਂ ਬਿਜਲੀ ਸਪਲਾਈ ਬੰਦ ਕੀਤੀ ਹੋਈ ਸੀ ਪ੍ਰੰਤੂ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਕਿ ਜਰਨੈਟਰ ਆਦਿ ਚਲਾਉਣ ਕਾਰਨ ਇਸਦੇ ਵਿਚ ਕਰੰਟ ਆ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਪਾਵਰਕਾਮ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪੁੱਜੇ। ਇਸ ਦੌਰਾਨ ਖੰਭੇ ‘ਤੇ ਤਾਰਾਂ ਨਾਲ ਚਿੰਬੜੇ ਹੋਏ ਅਤੇ ਉਸਨੂੰ ਹੇਠਾਂ ਉਤਾਰਦਿਆਂ ਦੀ ਵੀਡੀਓ ਲਗਾਤਾਰ ਸ਼ੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀ ਹੈ। ਜਿਸਦੇ ਵਿਚ ਲੋਕ ਇਸ ਲਾਈਨਮੈਂਨ ਦੀ ਸਿਹਤਯਾਬੀ ਲਈ ਅਰਦਾਸਾਂ ਕਰ ਰਹੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





