ਚੰਡੀਗੜ੍ਹ, 29 ਅਪ੍ਰੈਲ: ਹਰਿਆਣਾ ਦੇ ਵਿਚ ਲੋਕ ਸਭਾ ਚੋਣਾਂ ਦਾ ਅਮਲ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸੂਬੇ ਦੇ ਦਸ ਲੋਕ ਸਭਾ ਹਲਕਿਆਂ ਲਈ ਸੋਮਵਾਰ ਤੋਂ ਨਾਮਜਦਗੀਆਂ ਦਾ ਕੰਮ ਸ਼ੁਰੂ ਹੋ ਰਿਹਾ ਹੈ। ਨਾਮਜਦਗੀਆਂ ਦਾ ਇਹ ਕੰਮ 6 ਮਈ ਤੱਕ ਜਾਰੀ ਰਹੇਗਾ ਜਦੋਂਕਿ ਸੂਬੇ ਵਿਚ 25 ਮਈ ਨੂੰ ਵੋਟਾਂ ਪੈਣਗੀਆਂ। ਸੂਬੇ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਮੁਤਾਬਕ ਇੰਨ੍ਹਾਂ ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਸੂਬੇ ਵਿਚ ਕੁੱਲ 1 ਕਰੋੜ 99 ਲੱਖ 81 ਹਜ਼ਾਰ 982 ਵੋਟਰ ਅਪਣੀ ਵੋਟ ਦਾ ਇਸਤੇਮਾਲ ਕਰਨਗੇ।
ਗੁਰੂਹਰਸਹਾਏ ਇਲਾਕੇ ’ਚ ਨਸ਼ਾ ਤਸਕਰਾਂ ਤੇ ਪੁਲਿਸ ’ਚ ਮੁਠਭੇੜ, ਇੱਕ ਕਾਬੂ
ਚੋਣ ਕਮਿਸ਼ਨ ਦਾ ਟੀਚਾ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ’ਚ ਹੋਈ 70 ਫ਼ੀਸਦੀ ਪੋÇਲੰਗ ਦੇ ਮੁਕਾਬਲੇ ਇਸ ਵਾਰ 75 ਫ਼ੀਸਦੀ ਪੋÇਲੰਗ ਕਰਵਾਈ ਜਾਵੇ। ਜਿਕਰ ਕਰਨਾ ਬਣਦਾ ਹੈ ਕਿ ਸੂਬੇ ਵਿਚ ਕੁੱਝ ਇੱਕ ਸੀਟਾਂ ਨੂੰ ਛੱਡ ਲਗਭਗ ਸਾਰੀਆਂ ਪਾਰਟੀਆਂ ਨੇ ਅਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰ ਦਿੱਤੇ ਹਨ ਤੇ ਇੱਥੇ ਹੁਣ ਕਰੀਬ ਸਾਢੇ ਚਾਰ ਸਾਲ ਗਠਜੋੜ ਵਿਚ ਰਹੇ ਭਾਜਪਾ ਤੇ ਜੇਜੇਪੀ ਵੱਲੋਂ ਅਲੱਗ ਅਲੱਗ ਚੋਣ ਲੜੀ ਜਾ ਰਹੀ ਹੈ। ਇਸੇ ਤਰ੍ਹਾਂ ਕਾਂਗਰਸ ਅਤੇ ਇੰਡੀਅਨ ਨੈਸਨਲ ਲੋਕ ਦਲ ਦੇ ਉਮੀਦਵਾਰ ਵੀ ਪੂਰੇ ਜੋਰ-ਸ਼ੋਰ ਨਾਲ ਚੋਣ ਮੈਦਾਨ ਵਿਚ ਉਤਰੇ ਹੋੲੈ ਹਨ।
Share the post "ਲੋਕ ਸਭਾ ਚੋਣਾਂ: ਹਰਿਆਣਾ ’ਚ ਨਾਮਜਦਗੀਆਂ ਦਾ ਕੰਮ ਅੱਜ ਤੋਂ ਸ਼ੁਰੂ, 25 ਮਈ ਨੂੰ ਪੈਣਗੀਆਂ ਵੋਟਾਂ"