ਕੇਵਲ ਪੁਰਾਣੀ ਪੈਨਸ਼ਨ ਵਿੱਚ ਹੀ ਕਰਮਚਾਰੀਆਂ ਦਾ ਬੁਢਾਪਾ ਸੁਰੱਖਿਅਤ: ਆਗੂ
ਬਠਿੰਡਾ, 25 ਅਗਸਤ : ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਦੀ ਜ਼ਿਲਾ ਇਕਾਈ ਦੇ ਆਗੂਆਂ ਜਗਸੀਰ ਸਿੰਘ ਸਹੋਤਾ, ਜ਼ਿਲਾ ਆਗੂ ਰਾਜਵੀਰ ਸਿੰਘ ਮਾਨ, ਦਵਿੰਦਰ ਸਿੰਘ ਡਿੱਖ, ਸੁਪਿੰਦਰ ਸਿੰਘ ਬਰਾੜ, ਕਰਮਜੀਤ ਸਿੰਘ ਜਲਾਲ, ਦਵਿੰਦਰ ਸਿੰਘ ਬਠਿੰਡਾ, ਨਰਿੰਦਰ, ਜਗਦੀਸ਼ ਕੁਮਾਰ ਜੱਗੀ, ਮਨਜੀਤ ਸਿੰਘ ਬਾਜਕ, ਕੁਲਵਿੰਦਰ ਸਿੰਘ ਕਟਾਰੀਆ ਮੁਲਾਜ਼ਮ, ਗੁਰਵਿੰਦਰ ਸਿੰਘ ਸਿੱਧੂ ਨੇ ਇੱਥੇ ਜਾਰੀ ਬਿਆਨ ਵਿਚ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ ਹੁਣ NPS ਦੀ ਥਾਂ UPS ਲਾਗੂ ਕਰਨ ਨਾਲ ਮੁਲਾਜ਼ਮਾਂ ਦਾ ਨੁਕਸਾਨ ਹੋਵੇਗਾ ਤੇ ਕਾਰਪੋਰੇਟ ਜਗਤ ਨੂੰ ਫਾਇਦਾ ਹੋਵੇਗਾ।
ਜੇਲ੍ਹ ’ਚ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਪੁੱਜੇ ਮਨੀਸ਼ ਸਿਸੋਦੀਆ, ਭਗਵੰਤ ਮਾਨ ਨੇ ਕੀਤਾ ਭਰਵਾਂ ਸਵਾਗਤ
ਆਗੂਆਂ ਮੁਤਾਬਕ ਨਵੀਂ ਸਕੀਮ ਤਹਿਤ 25 ਸਾਲ ਦੀ ਸਰਵਿਸ ਪੂਰੀ ਹੋਣ ‘ਤੇ ਔਸਤਨ ਪਿਛਲੇ ਇੱਕ ਸਾਲ ਦੀ ਤਨਖ਼ਾਹ ਦਾ 50 ਪ੍ਰਤੀਸਤ ਪੈਨਸ਼ਨ ਦੇ ਰੂਪ ਵਿੱਚ ਮੁਲਾਜ਼ਮ ਨੂੰ ਦਿੱਤਾ ਜਾਵੇਗਾ ਅਤੇ ਘੱਟੋ ਘੱਟ ਦਸ ਹਜ਼ਾਰ ਪੈਨਸ਼ਨ ਦੇਣ ਦੀ ਗੱਲ ਕਹੀ ਗਈ ਹੈ। ਰਿਟਾਇਰਮੈਂਟ ’ਤੇ ਇਕਮੁਸ਼ਤ ਮਿਲਣ ਵਾਲੇ ਫੰਡ ਦੇ ਰੂਪ ਚ ਗ੍ਰਚੁੱਟੀ ਨੂੰ ਵੀ ਘਟਾ ਕੇ ਆਖਰੀ ਤਨਖਾਹ ਜਮਾਂ ਡੀ ਏ ਦੇ ਦਸਵੇਂ ਹਿੱਸੇ ਨੂੰ ਰੈਗੁਲਰ ਸੇਵਾ ਦੌਰਾਨ ਪੁਰ ਕੀਤੀਆਂ ਛਿਮਾਹੀਆਂ ਨਾਲ ਗੁਣਾ ਕਰਕੇ ਜੋ ਰਕਮ ਬਣੇਗੀ ਉਹ ਇਕਮੁਸ਼ਤ ਦਿੱਤੀ ਜਾਵੇਗੀ। ਮੁਲਾਜਮ ਆਗੂਆਂ ਨੇ ਕਿਹਾ ਕਿ ਐਨ ਪੀ ਐਸ ਵਿੱਚ ਕੁੱਲ ਕਾਰਪਸ ਦਾ 60 ਪ੍ਰਤੀਸ਼ਤ ਹਿੱਸਾ ਮੁਲਾਜਮ ਨੂੰ ਇੱਕਮੁਸਤ ਮਿਲਣ ਦਾ ਪ੍ਰਾਵਧਾਨ ਸੀ ਜੋ ਕਿ ਚਲਾਕੀ ਨਾਲ ਘਟਾ ਦਿੱਤਾ ਗਿਆ ਹੈ ਅਤੇ ਨਾ ਹੀ ਬੁਢਾਪੇ ਭੱਤੇ ਦਾ ਜ਼ਿਕਰ ਕੀਤਾ ਗਿਆ ਹੈ।
ਮਾਲਵਾ ’ਚ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਣ ਦੀ ਤਿਆਰੀ!
ਇਸਦਾ ਸਿੱਧਾ ਫਾਇਦਾ ਕਾਰਪੋਰੇਟ ਜਗਤ ਨੂੰ ਹੁੰਦਾ ਪ੍ਰਤੀਤ ਹੋ ਰਿਹਾ ਹੈ। ਐਨ ਪੀ ਐਸ ਫੰਡ ਵਿੱਚ ਸਰਕਾਰ ਦਾ ਮੈਚਿੰਗ ਸ਼ੇਅਰ 14 ਤੋੰ 18.5 ਪ੍ਰਤੀਸ਼ਤ ਕਰਨ ਦੀ ਗੱਲ ਵੀ ਸ਼ਗੂਫਾ ਹੀ ਹੈ। ਉਨ੍ਹਾਂ ਕਿਹਾ ਕਿ ਮੈਚਿੰਗ ਸ਼ੇਅਰ ਵਧਾਉਣ ਦਾ ਮੁਲਾਜਮ ਨੂੰ ਕੀ ਫਾਇਦਾ ਜੇਕਰ ਇੱਕਮੁਸਤ ਮਿਲਣ ਵਾਲੀ ਰਕਮ ਵਿੱਚ ਵਾਧਾ ਹੀ ਨਹੀ ਹੋ ਰਿਹਾ। ਇਹ ਵੀ ਕਾਰਪੋਰੇਟ ਜਗਤ ਦੇ ਹੱਕ ਵਿੱਚ ਭੁਗਤਣ ਵਾਲਾ ਸ਼ਗੂਫਾ ਹੈ।ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਪਣੀ ਇੱਕੋ ਇੱਕ ਮੰਗ ਪੁਰਾਣੀ ਪੈਂਨਸ਼ਨ ਬਹਾਲ ਕਰਾਉਣ ’ਤੇ ਅੜੀ ਹੋਈ ਹੈ।
Share the post "NPS ਦੀ ਥਾਂ UPS ਲਾਗੂ ਕਰਨ ਨਾਲ ਮੁਲਾਜ਼ਮਾਂ ਦਾ ਨੁਕਸਾਨ ਤੇ ਕਾਰਪੋਰੇਟ ਜਗਤ ਦਾ ਫਾਇਦਾ:ਸਾਂਝਾ ਮੋਰਚਾ"