Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਲੈਫਟੀਨੈਂਟ ਜਨਰਲ ਸੰਜੀਵ ਰਾਏ ਚੇਤਕ ਕੋਰ ਤੋਂ ਹੋਏ ਸੇਵਾਮੁਕਤ

8 Views

ਬਠਿੰਡਾ,31 ਦਸੰਬਰ : ਚੇਤਕ ਕੋਰ ਦੇ 33ਵੇਂ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਸੰਜੀਵ ਰਾਏ ਐਤਵਾਰ ਨੂੰ ਫੌਜ ਵਿੱਚ 37 ਸਾਲ ਦੀ ਸ਼ਾਨਦਾਰ ਸੇਵਾ ਕਰਨ ਤੋਂ ਬਾਅਦ ਸੇਵਾਮੁਕਤ ਹੋਏ। ਲੈਫਟੀਨੈਂਟ ਜਨਰਲ ਸੰਜੀਵ ਰਾਏ 1986 ਵਿੱਚ ਸਿੱਖ ਲਾਈਟ ਇਨਫੈਂਟਰੀ ਵਿੱਚ ਬਤੌਰ ਕਮਿਸ਼ਨਡ ਅਫਸਰ ਭਰਤੀ ਹੋਏ। ਉਨ੍ਹਾਂ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ ਅਤੇ ਫਿਰ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਵਿੱਚ ਇੱਕ ਕੈਡੇਟ ਵਜੋਂ ਸਿਖਲਾਈ ਪ੍ਰਾਪਤ ਕੀਤੀ। ਡੀਐਸਐਸਸੀ ਵੈਲਿੰਗਟਨ ਕਾਲਜ ਆਫ ਕੰਬੈਟ ਮਊ ਅਤੇ ਕਾਲਜ ਆਫ ਏਅਰ ਵਾਰਫੇਅਰ ਸਿਕੰਦਰਾਬਾਦ ਵਿੱਚ ਉੱਨਤ ਫੌਜੀ ਟਰੇਨਿੰਗ ਵੀ ਪ੍ਰਾਪਤ ਕੀਤੀ।

ਦੁਖਦਾਇਕ ਖ਼ਬਰ: ਕੈਨੇਡਾ ਵਿੱਚ ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ

ਜਨਰਲ ਅਫਸਰ ਕੋਲ ਦੇਸ਼ ਦੀਆਂ ਸਾਰੀਆਂ ਸਰਹੱਦਾਂ ’ਤੇ ਚੁਣੌਤੀਪੂਰਨ ਮਾਹੌਲ ਵਿਚ ਕੰਮ ਕਰਨ ਦਾ ਤਜਰਬਾ ਰਿਹਾ। ਉਨ੍ਹਾਂ ਨੇ ਪੱਛਮੀ ਸਰਹੱਦ ’ਤੇ ਸਿੱਖ ਲਾਈਟ ਇਨਫੈਂਟਰੀ ਪਲਟੂਨ ਅਤੇ ਚੇਤਕ ਕੋਰ ਅਤੇ ਉੱਤਰੀ ਸਰਹੱਦ ’ਤੇ ਇਨਫੈਂਟਰੀ ਬ੍ਰਿਗੇਡ ਅਤੇ ਇਨਫੈਂਟਰੀ ਡਿਵੀਜ਼ਨ ਦੀ ਸਫਲਤਾਪੂਰਵਕ ਕਮਾਂਡ ਕੀਤੀ। ਆਪਣੀ ਫੌਜੀ ਸੇਵਾ ਦੌਰਾਨ, ਜਨਰਲ ਅਫਸਰ ਨੇ ਭੂਟਾਨ ਵਿੱਚ ਇੱਕ ਇੰਸਟਰਕਟਰ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਪੁਣੇ ਵਿੱਚ ਇੱਕ ਪ੍ਰਸ਼ਾਸ਼ਕੀ ਅਧਿਕਾਰੀ ਵਜੋਂ ਵੀ ਕੰਮ ਕੀਤਾ। ਆਪਣੇ ਫੌਜੀ ਕੈਰੀਅਰ ਦੌਰਾਨ, ਉਨ੍ਹਾਂ ਨੂੰ ਕਈ ਫੌਜੀ ਪੁਰਸਕਾਰਾਂ ਅਤੇ ਸਨਮਾਨਾਂ ਜਿਵੇਂ ਕਿ ਪਰਮ ਵਿਸ਼ਿਸ਼ਟ ਸੇਵਾ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ, ਸੈਨਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ।

ਪੰਜਾਬ ਪੁਲਿਸ ਵੱਲੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦੇ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼

ਲੈਫਟੀਨੈਂਟ ਸੰਜੀਵ ਰਾਏ ਨੇ ਆਪਣੇ ਫੌਜੀ ਕਰੀਅਰ ਦੌਰਾਨ ਆਪਣੀ ਵਿਦਿਅਕ ਯੋਗਤਾ ਵਿੱਚ ਬਹੁਤ ਵਾਧਾ ਕੀਤਾ। ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਵਿਗਿਆਨ ਦੀ ਬੈਚਲਰ ਅਤੇ ਮਦਰਾਸ ਯੂਨੀਵਰਸਿਟੀ ਤੋਂ ਮਾਸਟਰਜ਼ ਡਿਗਰੀ ਹਾਸਲ ਕੀਤੀ। ਲੈਫਟੀਨੈਂਟ ਜਨਰਲ ਸੰਜੀਵ ਰਾਏ ਨੇ ਉਸਮਾਨੀਆ ਅਤੇ ਮਦਰਾਸ ਯੂਨੀਵਰਸਿਟੀ ਤੋਂ ਐਮ.ਫਿਲ ਦੀ ਡਿਗਰੀ ਵੀ ਹਾਸਲ ਕੀਤੀ ਹੈ।ਆਪਣੇ ਵਿਦਾਇਗੀ ਭਾਸ਼ਣ ਵਿੱਚ ਲੈਫਟੀਨੈਂਟ ਜਨਰਲ ਸੰਜੀਵ ਰਾਏ ਨੇ ਸ਼ਹੀਦ ਹੋਏ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਵੀਰ ਨਾਰੀਆਂ ਦੇ ਹੌਂਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਰੇ ਸੇਵਾਦਾਰ ਅਤੇ ਸਾਬਕਾ ਸੈਨਿਕਾਂ ਨੂੰ ਬਹੁਤ ਸ਼ੁਭਕਾਮਨਾਵਾਂ ਦਿੱਤੀਆਂ।ਸਾਰੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਲੈਫਟੀਨੈਂਟ ਜਨਰਲ ਸੰਜੀਵ ਰਾਏ ਅਤੇ ਸ਼੍ਰੀਮਤੀ ਨੀਲੂ ਰਾਏ ਖੇਤਰੀ ਪ੍ਰਧਾਨ ਆਵਾ ਦੇ ਜੀਵਨ ਦੀ ਦੂਜੀ ਪਾਰੀ ਦੀ ਸ਼ੁਭਕਾਮਨਾਵਾਂ ਦਿੱਤੀਆਂ।

 

Related posts

ਵਿਧਾਇਕ ਬਣਨ ਦਾ ਚਾਅ: ਮੋੜ ਹਲਕੇ ’ਚ ਇੱਕ ਅਨਾਰ ਸੋ ਬੀਮਾਰ

punjabusernewssite

ਡੇਰਾ ਸਿਰਸਾ ਦੇ ਸਮਾਗਮ ’ਚ ਜਾਣ ਵਾਲੇ ਆਗੂਆਂ ਵਿਰੁਧ ਨਿੱਤਰੀਆਂ ਸਿੱਖ ਜਥੇਬੰਦੀਆਂ

punjabusernewssite

ਪੰਜਾਬ ਸਰਕਾਰ ਵੱਲੋਂ ਸ਼ਹਿਰ ਦੀ ਦਿੱਖ ਸੁਧਾਰਨ ਲਈ ਕੀਤੇ ਜਾ ਰਹੇ ਹਨ ਵਿਸ਼ੇਸ਼ ਉਪਰਾਲੇ :ਡਾ ਮਨਦੀਪ ਕੌਰ

punjabusernewssite