Ludhiana News: ਪੰਜਾਬ ਦੇ ਲੁਧਿਆਣਾ ਪੱਛਮੀ ਹਲਕੇ ਦੀ ਆਗਾਮੀ 19 ਜੂਨ ਨੂੰ ਹੋ ਰਹੀ ਉਪ ਚੋਣ ਨੂੰ ਲੈ ਕੇ ਪੰਜਾਬ ਦੀਆਂ ਸਮੂਹ ਸਿਆਸੀ ਧਿਰਾਂ ਦੀ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ। ਹਾਲਾਂਕਿ ਇਸ ਹਲਕੇ ਤੋਂ ਹੁਣ ਤੱਕ 15 ਉਮੀਦਵਾਰ ਮੈਦਾਨ ਵਿੱਚ ਡਟੇ ਹੋਏ ਹਨ ਪ੍ਰੰਤੂ ਇੱਥੇ ਮੁੱਖ ਮੁਕਾਬਲਾ ਤਿਕੌਣਾ ਬਣਿਆ ਹੋਇਆ ਹੈ। ਜਿਸ ਦੇ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਪ੍ਰਮੁੱਖ ਤੌਰ ‘ਤੇ ਸ਼ਾਮਿਲ ਹੈ। ਹਾਲਾਂਕਿ ਅਕਾਲੀ ਦਲ ਬਾਦਲ ਦੇ ਉਮੀਦਵਾਰ ਵੱਲੋਂ ਵੀ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। ਇਸ ਚੋਣ ਨੂੰ ਜਿੱਤਣ ਦੇ ਲਈ ਉਕਤ ਤਿੰਨਾਂ ਕੌਮੀ ਪਾਰਟੀਆਂ ਵੱਲੋਂ ਆਪਣੀ ਪੂਰੀ ਤਾਕਤ ਇੱਥੇ ਝੋਕੀ ਹੋਈ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਹਿਤ ਦਿੱਲੀ ਦੀ ਪੂਰੀ ਟੀਮ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਵਿੱਚ ਹੀ ਟਿਕੀ ਹੋਈ ਹੈ।
ਇਹ ਵੀ ਪੜ੍ਹੋ Trump ਨੇ ਇੰਨਾਂ 12 ਦੇਸ਼ਾਂ ਦੇ ਲੋਕਾਂ ਦੀ ਅਮਰੀਕਾ ਵਿਚ ‘Entry’ ਕੀਤੀ Ban
ਦੂਜੇ ਪਾਸੇ ਕਾਂਗਰਸ ਵੱਲੋਂ ਵੀ ਹੁਣ ਆਪਣੇ ਸਟਾਰ ਕੰਪੇਨਰਾਂ ਦੀ ਸੂਚੀ ਚੋਣ ਕਮਿਸ਼ਨ ਨੂੰ ਸੌਂਪੀ ਗਈ ਹੈ। ਜਿਸ ਦੇ ਵਿੱਚ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਤੋਂ ਇਲਾਵਾ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ, ਰਾਜਸਥਾਨ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸਚਿਨ ਪਾਇਲਟ ਤੋਂ ਇਲਾਵਾ ਦਿੱਲੀ ਦੇ ਆਗੂ ਸੰਦੀਪ ਦੀਕਸ਼ਿਤ ਅਤੇ ਤੇਜ਼ ਤਰਾਰ ਮਹਿਲਾ ਆਗੂ ਅਲਕਾ ਲਾਂਬਾ ਸਹਿਤ ਨਾਮੀ ਅਦਾਕਾਰ ਤੇ ਪੁਰਾਣੇ ਕਾਂਗਰਸੀ ਰਾਜ ਬੱਬਰ ਆਦਿ ਦੇ ਨਾਮ ਇਸ ਸੂਚੀ ਵਿੱਚ ਸ਼ਾਮਿਲ ਕੀਤੇ ਗਏ ਹਨ। ਪ੍ਰੰਤੂ ਇਸ ਸੂਚੀ ਦੇ ਵਿੱਚ ਪੰਜਾਬ ਦੇ ਇੱਕ ਚਰਚਿਤ ਚਿਹਰੇ ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀਂ ਹੈ ਜੋ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਵੀ ਕੰਮ ਕਰ ਚੁੱਕੇ ਹਨ।
ਇਹ ਵੀ ਪੜ੍ਹੋ ਸਰਹੱਦੋਂ ਪਾਰ ਆਈ ਹਥਿਆਰਾਂ ਦੀ ਖੇਪ ਸਹਿਤ ਦੋ ਕਾਬੂ, ਡੀਜੀਪੀ ਨੇ ਕੀਤਾ ਖੁਲਾਸਾ
ਉੰਝ ਆਪਣੀ ਪਤਨੀ ਦੇ ਇਲਾਜ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਸਿਆਸਤ ਤੋਂ ਦੂਰ ਦਿਖਾਈ ਦੇ ਰਹੇ ਸਾਬਕਾ ਕਿ੍ਕਟਰ ਸਿੱਧੂ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਵੀ ਸਰਗਰਮ ਨਹੀਂ ਹੋਏ ਸੀ। ਇਸ ਤੋਂ ਇਲਾਵਾ ਕਾਂਗਰਸ ਦੇ ਵਿੱਚ ਇਸ ਚੋਣ ਦੌਰਾਨ ਵੀ ਧੜੇਬੰਦੀ ਦੇਖਣ ਨੂੰ ਸਾਹਮਣੇ ਆ ਰਹੀ ਹੈ। ਇਹ ਧੜੇਬੰਦੀ ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਲੁਧਿਆਣਾ ਹਲਕੇ ਦੇ ਸਿਰ ਕੱਢ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਵਿਰੋਧੀ ਕਮਲਜੀਤ ਸਿੰਘ ਕੜਵਲ ਨੂੰ ਸ਼ਾਮਿਲ ਕਰਨ ਤੋਂ ਬਾਅਦ ਖੁੱਲੇ ਆਮ ਦੇਖੀ ਜਾ ਸਕਦੀ ਹੈ। ਬਹਿਰਹਾਲ ਇਸ ਧੜੇਬੰਦੀ ਦੇ ਬਾਵਜੂਦ ਕਾਂਗਰਸ ਇਸ ਉਪ ਚੋਣ ਪ੍ਰਤੀ ਕਾਫੀ ਆਸਵੰਦ ਦਿਖਾਈ ਦੇ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





