ਲੁਧਿਆਣਾ ਦੇ ਚਰਚਿਤ ਜੁੱਤਾ ਕਾਰੋਬਾਰੀ ਪ੍ਰਿੰਕਲ ਅਤੇ ਉਸਦੀ ਪਾਟਨਰ ’ਤੇ ਹਮਲਾ,ਕਈ ਗੋਲੀਆਂ ਚਲਾ ਕੀਤਾ ਗੰਭੀਰ ਜਖ਼ਮੀ

0
56

ਲੁਧਿਆਣਾ, 8 ਨਵੰਬਰ: ਸੋਸਲ ਮੀਡੀਆ ’ਤੇ ਗਤੀਸ਼ੀਲ ਰਹਿਣ ਵਾਲਾ ਪ੍ਰਿੰਕਲ ਲੁਧਿਆਣਾ ਜੋਕਿ ਸ਼ਹਿਰ ਵਿਚ ਹੀ ਆਪਣੀ ਇੱਕ ਮਹਿਲਾ ਦੋਸਤ ਨਾਲ ਮਿਲਕੇ ਬੂਟਾਂ ਦਾ ਕਾਰੋਬਾਰ ਕਰਦਾ ਹੈ, ਉਪਰ ਕੁੱਝ ਲੋਕਾਂ ਵੱਲੋਂ ਗੋਲੀਆਂ ਚਲਾ ਕੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਾਮ ਸਮੇਂ ਦੁਕਾਨ ’ਤੇ ਹੋਏ ਇਸ ਹਮਲੇ ਵਿਚ ਪ੍ਰਿੰਕਲ ਅਤੇ ਉਸਦੀ ਪਾਟਰਨਰ ਜਖ਼ਮੀ ਹੋ ਗਏ, ਜਿੰਨ੍ਹਾਂ ਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ। ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਢਲੀ ਸੂਚਨਾ ਮੁਤਾਬਕ ਸੀਐਮਸੀ ਹਸਪਤਾਲ ਦੇ ਨਜਦੀਕ ਖੁੱਡਾ ਮੁਹੱਲਾ ’ਚ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਚਾਰ ਹਮਲਾਵਾਰ ਆਏ,

ਲੁਧਿਆਣਾ ’ਚ ਸੂਬਾ ਪੱਧਰੀ ਸਮਾਗਮ ਤੋਂ ਪਹਿਲਾਂ ਪੁਲਿਸ ਤੇ ਬਦਮਾਸ਼ਾਂ ’ਚ ਮੁਕਾਬਲਾ, ਇੱਕ ਜਖ਼ਮੀ ਤੇ ਇੱਕ ਫ਼ਰਾਰ

ਜਿੰਨ੍ਹਾਂ ਵਿਚੋਂ ਦੋ ਜਣੇ ਅੰਦਰ ਦਾਖ਼ਲ ਹੋ ਗਏ ਅਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ। ਇਸ ਘਟਨਾ ਵਾਪਰਨ ਸਮੇਂ ਦੁਕਾਨ ਵਿਚ ਕਾਫ਼ੀ ਤਾਦਾਦ ਵਿਚ ਗ੍ਰਾਹਕ ਵੀ ਮੌਜੂਦ ਸਨ, ਜਿੰਨ੍ਹਾਂ ਕਿਸੇ ਤਰੀਕੇ ਨਾਲ ਆਪਣੀ ਜਾਨ ਬਚਾਈ। ਹਮਲਾਵਾਰਾਂ ਨੇ ਪ੍ਰਿੰਕਲ ਅਤੇ ਉਸਦੀ ਪਾਟਰਨਰ ਨਵਜੌਤ ਕੌਰ ਨੂੰ ਨਿਸ਼ਾਨਾ ਬਣਾਇਆ, ਜਿੰਨ੍ਹਾਂ ਦੇ 3-4 ਗੋਲੀਆਂ ਲੱਗੀਆਂ। ਗੌਰਤਲਬ ਹੈ ਕਿ ਆਪਣੇ ਵਿਵਾਦਤ ਸੋਸਲ ਮੀਡੀਆ ਪੋਸਟਾਂ ਕਾਰਨ ਚਰਚਾ ਵਿਚ ਰਹਿਣ ਵਾਲੇ ਪ੍ਰਿੰਕਲ ਦਾ ਲੁਧਿਆਣਾ ਦੇ ਹੀ ਇੱਕ ਹੋਰ ਜੁੱਤਾਂ ਕਾਰੋਬਾਰੀ ਹਨੀ ਸੇਠੀ ਨਾਲ ਵੀ ਸੋਸਲ ਮੀਡੀਆ ਰਾਹੀਂ ਕਾਫ਼ੀ ਵਿਵਾਦ ਹੋਇਆ ਸੀ।

 

LEAVE A REPLY

Please enter your comment!
Please enter your name here