ਚੰਡੀਗੜ੍ਹ/ਬਾਂਦ੍ਰਾ, 29 ਮਾਰਚ : ਉੱਤਰੀ ਭਾਰਤ ਦੇ ਸਭ ਤੋਂ ਵੱਡੇ ਮਾਫੀਆ ਡਾਨ ਰਹੇ ਮੁਖਤਾਰ ਅੰਸਾਰੀ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਾਂਦ੍ਰਾ ਜੇਲ੍ਹ ’ਚ ਬੰਦ ਅੰਸਾਰੀ ਦੀ ਰਾਤ ਕਰੀਬ ਸਾਢੇ 8 ਵਜੇਂ ਹਾਲਾਤ ਵਿਗੜ੍ਹ ਗਈ ਤੇ ਉਸਨੂੰ ਉਲਟੀਆਂ ਲੱਗ ਗਈਆਂ। ਜਿਸਤੋਂ ਬਾਅਦ ਉਸਨੂੰ ਰਾਣੀ ਦੁਰਗਾਵਤੀ ਮੈਡੀਕਲ ਕਾਲਜ਼ ’ਚ ਲਿਆਂਦਾ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਡਾਕਟਰਾਂ ਮੁਤਾਬਕ ਮਾਫ਼ੀਆ ਡਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੀ ਹੋਈ ਹੈ। ਦੂਜੇ ਪਾਸੇ ਅੰਸਾਰੀ ਦੇ ਪ੍ਰਵਾਰ ਨੇ ਦੋਸ਼ ਲਗਾਏ ਹਨ ਕਿ ਮੁਖ਼ਤਾਰ ਅੰਸਾਰੀ ਨੂੰ ਜੇਲ੍ਹ ਦੇ ਖ਼ਾਣੇ ’ਚ ਜ਼ਹਿਰ ਦੇ ਮਾਰਿਆ ਗਿਆ। ਉਨ੍ਹਾਂ ਦੇ ਪੁੱਤਰ ਉਮਰ ਅੰਸਾਰੀ ਨੇ ਅਦਾਲਤ ਤੋਂ ਇੰਨਸਾਫ਼ ਦੀ ਮੰਗ ਕੀਤੀ ਹੈ। ਮੁਖਤਾਰ ਅੰਸਾਰੀ ਦੀ ਲਾਸ ਹਾਲੇ ਵੀ ਹਸਪਤਾਲ ਵਿਚ ਹੈ, ਜਿੱਥੇ ਕੁੱਝ ਦੇਰ ਬਾਅਦ ਉਸਦਾ ਪੋਸਟਮਾਰਟਮ ਹੋਵੇਗਾ।
ਕਾਂਗਰਸ ਦੇ ਸੰਸਦ ਮੈਂਬਰਾਂ ਨੇ ਦਿੱਤੀ ਸਫ਼ਾਈ, ਨਹੀਂ ਛੱਡਣਗੇ ਪਾਰਟੀ
ਉਧਰ ਮੁਖਤਾਰ ਅੰਸਾਰੀ ਦੀ ਮੌਤ ਤੋਂ ਬਾਅਦ ਸੂਬੇ ’ਚ ਹਾਲਾਤ ਵਿਗੜਣ ਦੀ ਸੰਭਾਵਨਾ ਨੂੰ ਦੇਖਦਿਆਂ ਪੂਰੇ ਯੂ.ਪੀ ਦੇ ਕਈ ਇਲਾਕਿਆਂ ਵਿਚ ਧਾਰਾ 144 ਲਗਾ ਦਿੱਤੀ ਹੈ ਤੇ ਥਾਂ-ਥਾਂ ਭਾਰੀ ਗਿਣਤੀ ’ਚ ਪੁਲਿਸ ਤੇ ਕੇਂਦਰੀ ਬਲ ਤੈਨਾਤ ਕੀਤੇ ਗਏ ਹਨ। ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਪੁਲਿਸ ਅਧਿਕਾਰੀਆਂ ਨੂੰ ਸਪੱਸ਼ਟ ਹਿਦਾਇਤਾਂ ਦਿੱਤੀਆਂ ਹਨ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਇਜਾਜਤ ਨਾ ਦਿੱਤੀ ਜਾਵੇ। ਦਸਣਾ ਬਣਦਾ ਹੈ ਕਿ ਸਾਲ 2005 ਤੋਂ ਜੇਲ੍ਹ ’ਚ ਬੰਦ ਚੱਲੇ ਆ ਰਹੇ ਮੁਖ਼ਤਾਰ ਅੰਸਾਰੀ ਦਾ ਯੂ.ਪੀ ਵਿਚ ਵੱਡਾ ਦਬਦਬਾ ਸੀ ਤੇ ਉਹ 5 ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। ਉਸਦੇ ਵਿਰੁਧ ਸਭ ਤੋਂ ਪਹਿਲਾਂ 1988 ਵਿਚ ਕਤਲ ਕੇਸ ਦਾ ਪਰਚਾ ਦਰਜ਼ ਹੋਇਆ ਸੀ ਤੇ ਹੁਣ ਤੱਕ ਦੇਸ ਦੇ ਵੱਖ ਵੱਖ ਹਿੱਸਿਆਂ ਵਿਚ 65 ਪਰਚੇ ਦਰਜ਼ ਸਨ। ਅੰਸਾਰੀ ਦੇ ਗੈਂਗ ਵਿਚ ਸੈਕੜੇ ਨੌਜਵਾਨ ਸ਼ਾਮਲ ਹਨ, ਜਿੰਨ੍ਹਾਂ ਉਪਰ ਅਗਵਾ, ਕਬਜ਼ੇ ਤੇ ਕਤਲ ਆਦਿ ਦੇ ਸੰਗੀਨ ਦੋਸ਼ ਲੱਗਦੇ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 7 ਉਮੀਦਵਾਰਾਂ ਦਾ ਐਲਾਨ, ਸਿਮਰਨਜੀਤ ਸਿੰਘ ਮਾਨ ਮੁੜ ਸੰਗਰੂਰ ਤੋਂ ਲੜਣਗੇ ਚੋਣ
ਮੁਖ਼ਤਾਰ ਅੰਸਾਰੀ ਦੀ ਪੰਜਾਬ ਨਾਲ ਵੀ ਕਾਫ਼ੀ ਨੇੜਤਾ ਰਹੀਂ ਹੈ। ਪੰਜਾਬ ਦੇ ਚਰਚਿਤ ਮਰਹੂਮ ਗੈਂਗਸਟਰ ਡਿੰਪੀ ਚੰਦਭਾਨ ਤੋਂ ਇਲਾਵਾ ਰੌਕੀ ਫ਼ਾਜਲਿਕਾ ਨਾਲ ਨੇੜਲੇ ਸਬੰਧ ਰਹੇ ਹਨ। ਮੁਖ਼ਤਾਰ ਅੰਸਾਰੀ ਨੂੰ ਫਿਰੌਤੀ ਦੇ ਇੱਕ ਮਾਮਲੇ ਵਿਚ ਯੂ.ਪੀ ਦੀ ਜੇਲ੍ਹ ਤੋਂ ਪੰਜਾਬ ਦੀ ਰੋਪੜ ਜੇਲ੍ਹ ਵਿਚ ਤਬਦੀਲ ਕਰਵਾਊਣ ਦੇ ਮਾਮਲੇ ਵਿਚ ਤਤਕਾਲੀ ਕੈਪਟਨ ਸਰਕਾਰ ਵੀ ਕਾਫ਼ੀ ਚਰਚਾ ਵਿਚ ਰਹੀ ਸੀ। 24 ਜਨਵਰੀ 2019 ਰੋਪੜ ਲਿਆਂਦੇ ਮੁਖ਼ਤਾਰ ਅੰਸਾਰੀ ਨੂੰ ਵਾਪਸ ਯੂਪੀ ਲਿਜਾਣ ਲਈ ਉਥੋਂ ਦੀ ਸਰਕਾਰ ਨੂੰ ਸੁਪਰੀਮ ਕੋਰਟ ਦਾ ਸਹਾਰਾ ਲੈਣਾ ਪਿਆ ਸੀ, ਜਿਸਤੋਂ ਬਾਅਦ 6 ਅਪ੍ਰੈਲ 2021 ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵਾਪਸ ਯੂੁਪੀ ਲਿਜਾਇਆ ਗਿਆ ਸੀ ਤੇ ਉਸ ਸਮੇਂ ਤੋਂ ਹੀ ਬਾਂਦ੍ਰਾ ਜੇਲ੍ਹ ਵਿਚ ਬੰਦ ਸੀ।