ਬਠਿੰਡਾ, 18 ਜੁਲਾਈ: ਸਟੇਟ ਬੈਂਕ ਆਫ਼ ਇੰਡੀਆ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ‘‘ਇਕ ਪੌਦਾ ਮਾਂ ਦੇ ਨਾਮ’’ ਮੁਹਿੰਮ ਦੇ ਤਹਿਤ ਸਾਂਝੀ ਸ਼ੁਰੂਆਤ ਕੀਤੀ ਹੈ। ਇਹ ਕੋਸ਼ਿਸ਼ ਐਸ.ਬੀ.ਆਈ. ਦੀਆਂ ਪੈਨ ਇੰਡੀਆ ਸੀ.ਐਸ.ਆਰ. ਗਤੀਵਿਧੀਆਂ ਨਾਲ ਜੁੜੀ ਹੋਈ ਹੈ।ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਗੁਰਿੰਦਰ ਪਾਲ ਸਿੰਘ ਬਰਾੜ ਅਤੇ ਐਸ.ਬੀ.ਆਈ. ਪ੍ਰਬੰਧਕੀ ਦਫ਼ਤਰ ਬਠਿੰਡਾ ਦੇ ਡੀ.ਜੀ.ਐਮ. ਅਭਿਸ਼ੇਕ ਸ਼ਰਮਾ ਨੇ ਯੂਨੀਵਰਸਿਟੀ ਕੈਂਪਸ ਵਿੱਚ ਵੰਨ-ਸੁਵੰਨੇ ਸੈਂਕੜੇ ਰੁੱਖ
ਸਵਰਨਕਾਰ ਸੰਘ ਵੱਲੋਂ 2024-25 ਦੇ ਬਜ਼ਟ ’ਚ ਇੰਨਕਮ ਟੈਕਸ ਛੋਟ ਵਧਾਉਣ, ਸੋਨੇ ਦੇ ਆਯਾਤ ਤੇ ਕਸਟਮ ਡਿਉਟੀ ਘੱਟ ਕਰਨ ਦੀ ਮੰਗ
ਅਤੇ ਪੌਦੇ ਲਗਾਉਣ ਦੇ ਉਦੇਸ਼ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਇਸ ਮੁਹਿੰਮ ਦੀ ਅਗਵਾਈ ਬਾਗਬਾਨੀ ਇੰਚਾਰਜ ਪ੍ਰਿਤਪਾਲ ਸਿੰਘ ਔਲਖ ਅਤੇ ਮੁੱਖ ਮਾਲੀ ਸ਼ਿਵ ਪ੍ਰਸ਼ਾਦ ਨੇ ਆਪਣੀ ਸਮਰਪਿਤ ਟੀਮ ਦੇ ਮੈਂਬਰਾਂ ਨਾਲ ਕੀਤੀ।ਐਸ.ਬੀ.ਆਈ. ਦੇ ਸੀਨੀਅਰ ਅਧਿਕਾਰੀ ਮਨਜੀਤ ਸਿੰਘ, ਡਿਪਟੀ ਮੈਨੇਜਰ ਦਯਾ ਰਾਮ ਅਤੇ ਮੈਨੇਜਰ ਐਸ.ਬੀ.ਆਈ ਰਾਜਵਿੰਦਰ ਭਾਰਦਵਾਜ ਵੀ ਇਸ ਮੌਕੇ ਮੌਜੂਦ ਸਨ।