ਬਠਿੰਡਾ, 26 ਜੁਲਾਈ: ਪਿਛਲੇ ਕਰੀਬ 9 ਮਹੀਨਿਆਂ ਤੋਂ ਬਿਨ੍ਹਾਂ ਉੱਪ ਕੁੱਲਪਤੀ ਦੇ ਚੱਲ ਰਹੀ ਮਾਲਵਾ ਦੀ ਨਾਮਵਾਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਨੂੰ ਅੱਜ ਆਖ਼ਰਕਾਰ ਹੁਣ ਨਵਾਂ ਉੱਪ ਕੁੱਲਪਤੀ ਮਿਲ ਗਿਆ ਹੈ। ਹਾਲਾਂਕਿ ਹਾਲੇ ਵੀ ਇਹ ਜਿੰਮੇਵਾਰੀ ਕਾਰਜ਼ਕਾਰੀ ਦੇ ਤੌਰ ‘ਤੇ ਇੱਕ ਸੀਨੀਅਰ ਪ੍ਰੋਫੈਸਰ ਨੂੰ ਮਿਲੀ ਹੈ ਪ੍ਰੰਤੂ ਇਸਦੇ ਨਾਲ ਯੂਨੀਵਰਸਿਟੀ ਦੇ ਕੰਮਾਂ ਵਿਚ ਆਈ ਖ਼ੜੋਤ ਟੁੱਟਣ ਦੀ ਉਮੀਦ ਬੱਝ ਗਈ ਹੈ। ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖ਼ਲਾਈ ਵਿਭਾਗ ਦੇ ਵੱਲੋਂ ਜਾਰੀ ਹੁਕਮਾਂ ਤਹਿਤ ਯੂਨੀਵਰਸਿਟੀ ਦੇ ਸੀਨੀਅਰ ਮੋਸਟ ਡੀਨ ਆਫ਼ ਫੈਕਲਟੀ ਡਾ ਸੰਦੀਪ ਕਾਂਸਲ ਨੂੰ ਦਿੱਤਾ ਗਿਆ ਹੈ।
‘ਛੋਟਾ’ ਥਾਣੇਦਾਰ, ‘ਵੱਡੀ’ ਰਿਸ਼ਵਤ ਲੈਂਦਾ ਹੋਇਆ ਵਿਜੀਲੈਂਸ ਵੱਲੋਂ ਕਾਬੁੂ
ਡਾ ਕਾਂਸਲ ਮੌਜੂਦਾ ਸਮੇਂ ਯੂਨੀਵਰਸਿਟੀ ’ਚ ਬਤੌਰ ਫ਼ਿਜਿਕਸ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਗੌਰਤਲਬ ਹੈ ਕਿ ਪਿਛਲੇ ਉੱਪ ਕੁਲਪਤੀ ਡਾ ਬੂਟਾ ਸਿੰਘ ਸਿੱਧੂ 1 ਨਵੰਬਰ 2023 ਨੂੰ ਸੇਵਾਮੁਕਤ ਹੋ ਗਏ ਸਨ ਤੇ ਉਸਤੋਂ ਬਾਅਦ ਯੂਨੀਵਰਸਿਟੀ ਬਿਨ੍ਹਾਂ ਉਪ ਕੁੱਲਪਤੀ ਦੇ ਹੀ ਚੱਲ ਰਹੀ ਸੀ। ਹਾਲਾਂਕਿ ਉਪ ਕੁੱਲਪਤੀ ਬਣਨ ਦੇ ਲਈ ਕਈ ਪ੍ਰੋਫ਼ੈਸਰਾਂ ਅਤੇ ਸਿੱਖਿਆ ਮਹਾਰਥੀਆਂ ਵੱਲੋਂ ਭੱਜ ਦੋੜ ਕੀਤੀ ਜਾ ਰਹੀ ਸੀ। ਉਧਰ ਡਾ ਕਾਂਸਲ ਨੇ ਅੱਜ ਨਵੀਂ ਜਿੰਮੇਵਾਰੀ ਮਿਲਣ ਤੋਂ ਬਾਅਦ ਆਪਣਾ ਅਹੁੱਦਾ ਸੰਭਾਲ ਲਿਆ ਹੈ।
Share the post "Big News: 9 ਮਹੀਨਿਆਂ ਬਾਅਦ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੂੰ ਮਿਲਿਆ ਉਪ ਕੁੱਲਪਤੀ"