ਲਖਨਊ, 10 ਜੁਲਾਈ: ਅੱਜ ਤੜਕਸਾਰ ਇੱਥੇ ਲਖਨਊ-ਆਗਰਾ ਐਕਸਪ੍ਰੈਸ ’ਤੇ ਵਾਪਰੇ ਇੱਕ ਵੱਡੇ ਹਾਦਸੇ ਵਿਚ 18 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਇਹ ਹਾਦਸਾ ਇੱਕ ਡਬਲ ਡੈਕਰ ਬੱਸ ਦੇ ਅੱਗੇ ਜਾ ਰਹੇ ਦੁੱਧ ਵਾਲੇ ਟੈਂਕ ’ਚ ਵੱਜਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਮੁਢਲੀ ਜਾਣਕਾਰੀ ਮੁਤਾਬਕ ਬੱਸ ’ਚ ਸਵਾਰ 18 ਜਣਿਆਂ ਦੀ ਮੌਤ ਹੋ ਗਈ ਤੇ ਢਾਈ ਦਰਜ਼ਨ ਤੋਂ ਵੱਧ ਜਖ਼ਮੀ ਹੋ ਗਏ। ਇਹ ਇੰਨ੍ਹਾਂ ਜਿਆਦਾ ਭਿਆਨਕ ਹਾਦਸਾ ਸੀ ਕਿ ਬੱਸ ਤੇ ਦੁੱਧ ਵਾਲਾ ਕੈਂਟਰ ਪਲਟੀਆਂ ਖ਼ਾਦੇ ਹੋਏ ਪੁੂਰੀ ਤਰ੍ਹਾਂ ਖਿੱਲਰ ਗਏ।
ਨਾਂ ਪੁਲਿਸ ਵੈਰੀਫਿਕੇਸ਼ਨ, ਨਾਂ ਡੋਪ ਟੈਸਟ: ਤਰਨਤਾਰਨ ’ਚ ਦੋ ਲੱਖ ’ਚ ਮਿਲਦਾ ਸੀ ਜਾਅਲੀ ਅਸਲਾ ਲਾਈਸੈਂਸ
ਘਟਨਾ ਤੋਂ ਬਾਅਦ ਮੌਕੇ ’ਤੇ ਚੀਕ-ਚਿਹਾੜਾ ਮੱਚ ਗਿਆ ਤੇ ਆਮ ਰਾਹਗੀਰਾਂ ਦੀ ਮੱਦਦ ਨਾਲ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਵੱਲੋ ਜਖ਼ਮੀਆਂ ਨੂੰ ਨਜਦੀਕੀ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ। ਸੂਚਨਾ ਮੁਤਾਬਕ ਇਹ ਡਬਲ ਡੈਕਰ ਸਲੀਪਰ ਬੱਸ ਬਿਹਾਰ ਤੋਂ ਦਿੱਲੀ ਜਾ ਰਹੀ ਸੀ। ਇਸ ਦੌਰਾਨ ਜਦ ਇਹ ਬੱਸ ਐਕਸਪ੍ਰੈਸ ਵੇਅ ਲਖ਼ਨਊ ਤੋਂ ਆਗਰਾ ਜਾ ਰਹੀ ਸੀ ਤੇ ਉਨਾਂਵ ਦੇ ਕੋਲ ਅੱਗੇ ਜਾ ਰਹੇ ਇੱਕ ਦੁੱਧ ਵਾਲੇ ਕੈਂਟਰ ਵਿਚ ਜਾ ਵੱਜੀ। ਹਾਲਾਂਕਿ ਇਹ ਪਤਾ ਨਹੀਂ ਚੱਲ ਪਾਇਆ ਕਿ ਇਹ ਘਟਨਾ ਵਾਪਰਨ ਦੇ ਪਿੱਛੇ ਕਾਰਨ ਕੀ ਸੀ, ਜਿਸਦੀ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Share the post "ਮੰਦਭਾਗੀ ਖ਼ਬਰ: ਲਖਨਊ-ਆਗਰਾ ਐਕਸਪ੍ਰੈਸ ’ਤੇ ਵੱਡਾ ਹਾਦਸਾ, 18 ਲੋਕਾਂ ਦੀ ਮੌ.ਤ, 30 ਜਖ਼ਮੀ"