ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤੀ ਸੀ ਸਿਕਾਇਤ
ਗੈਂਗਸਟਰ ਜੱਗੂ ਭਗਵਾਨੀਆਂ ਵੱਲੋਂ ਵੋਟਰਾਂ ਨੂੰ ਧਮਕਾਉਣ ਦੇ ਲਗਾਏ ਸਨ ਦੋਸ਼
ਗਿੱਦੜਬਾਹਾ, 12 ਨਵੰਬਰ: ਆਗਾਮੀ 20 ਨਵੰਬਰ ਨੂੰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਹੋਣ ਜਾ ਰਹੀਆਂ ਉਪ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ। ਚੋਣ ਕਮਿਸ਼ਨ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਤੋਂ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਦੇ ਪਤੀ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਸਿਕਾਇਤ ਉਪਰ ਕਾਰਵਾਈ ਕਰਦਿਆਂ ਡੇਰਾ ਬਾਬਾ ਨਾਨਕ ਦੇ ਡੀਐਸਪੀ ਜਸਵੀਰ ਸਿੰਘ ਨੂੰ ਤੁਰੰਤ ਬਦਲਣ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋਨੌਕਰੀਆਂ ਦੇ ਗੱਫ਼ੇ ਵੰਡਣ ਦੇ ਮਾਮਲੇ ’ਚ ਬੁਰਾ ਫ਼ਸੇ ਮਨਪ੍ਰੀਤ ਬਾਦਲ, ਚੋਣ ਕਮਿਸ਼ਨ ਨੇ ਕੱਢਿਆ ਨੋਟਿਸ
ਹੁਣ ਇੱਥੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਭੇਜੇ ਜਾਣ ਵਾਲੇ ਪੈਨਲ ਵਿਚੋਂ ਕਿਸੇ ਇੱਕ ਅਧਿਕਾਰੀ ਨੂੰ ਡੀਐਸਪੀ ਤੈਨਾਤ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਸ: ਰੰਧਾਵਾ ਨੇ ਚੋਣ ਕਮਿਸ਼ਨ ਕੋਲ ਕੀਤੀ ਸਿਕਾਇਤ ਵਿਚ ਡੀਐਸਪੀ ਉਪਰ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਹਲਕੇ ਦੇ ਪਿੰਡ ਭਗਵਾਨਪੁਰ ਨਾਲ ਸਬੰਧਤ ਏ ਕੈਟਾਗਿਰੀ ਦਾ ਗੈਂਗਸਟਰ ਜੱਗੂ ਭਗਵਾਨਪੁਰੀਆ ਜੋਕਿ ਹਰਿਆਣਾ ਦੀ ਕੁਰੂਕਸ਼ਤੇਰ ਜੇਲ੍ਹ ਵਿਚ ਬੰਦ ਹੈ, ਵੱਲੋਂ ਫ਼ੋਨ ਰਾਹੀਂ ਵੋਟਰਾਂ ਨੂੰ ਧਮਕਾਇਆ ਜਾ ਰਿਹਾ ਅਤੇ ਪੁਲਿਸ ਕਾਰਵਾਈ ਕਰਨ ਦੀ ਬਜਾਏ ਪੁਸ਼ਤਪਨਾਹੀ ਕਰ ਰਹੀ ਹੈ।