spot_img
spot_img

ਮੇਜਰ ਜਨਰਲ ਸੁਰੇਸ਼ ਭਾਂਬੂ ਨੂੰ ਗਣਤੰਤਰ ਦਿਵਸ ਮੌਕੇ ਮਿਲਿਆ ‘ਯੁੱਧ ਸੇਵਾ ਮੈਡਲ’

Date:

spot_img

ਗੰਗਾਨਗਰ, 28 ਜਨਵਰੀ: ਭਾਰਤੀ ਫ਼ੌਜ ਦੇ ਮੇਜਰ ਜਨਰਲ ਸੁਰੇਸ਼ ਭਾਂਬੂ ਪੁੱਤਰ ਸ਼੍ਰੀ ਰਾਮ ਦਿਆਲ ਭਾਂਬੂ ਵਾਸੀ ਕੁਲਿਆਂਵਾਲੀ ਢਾਣੀ (ਚੱਕ 21 ਐਮ.ਐਲ.) ਜ਼ਿਲ੍ਹਾ ਸ੍ਰੀ ਗੰਗਾਨਗਰ ਨੂੰ 76ਵੇਂ ਗਣਤੰਤਰ ਦਿਵਸ ਮੌਕੇ ਉੱਚ ਪੱਧਰੀ ਸੇਵਾਵਾਂ ਨਿਭਾਉਣ ਅਤੇ ਨਿਭਾਉਣ ਬਦਲੇ ‘ਯੁੱਧ ਸੇਵਾ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ। ਮੇਜਰ ਜਨਰਲ ਸੁਰੇਸ਼ ਭਾਂਬੂ ਨੇ 1992 ਵਿਚ ਸੈਕਿੰਡ ਲੈਫਟੀਨੈਂਟ ਦੇ ਅਹੁਦੇ ’ਤੇ ਭਾਰਤੀ ਫੌਜ ਵਿਚ ਕਮਿਸ਼ਨ ਪ੍ਰਾਪਤ ਕੀਤਾ ਸੀ ਅਤੇ ਆਪਣੇ 32 ਸਾਲਾਂ ਦੇ ਫੌਜੀ ਕੈਰੀਅਰ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਉੱਚ ਪੱਧਰੀ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ  ਜਲੰਧਰ ਪੁਲਿਸ ਨੇ ਕੀਤੀ ਪਿਊ-ਪੁੱਤ ਦੀ ਜੋੜੀ ਕਾਬੂ;3 ਪਿਸਤੌਲ, 9 ਮੋਬਾਈਲ ਫੋਨ, ਇੱਕ ਘੜੀ ਅਤੇ ਛੇ ਤੋਲੇ ਸੋਨੇ ਦੇ ਗਹਿਣੇ ਬਰਾਮਦ

ਵਰਤਮਾਨ ਵਿੱਚ ਮੇਜਰ ਜਨਰਲ ਸੁਰੇਸ਼ ਭਾਂਬੂ ਅਸਾਮ ਰਾਈਫਲਜ਼ ਵਿੱਚ ਇੰਸਪੈਕਟਰ ਜਨਰਲ ਵਜੋਂ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2022-2023 ਵਿੱਚ ਜੋਧਪੁਰ ਕੈਂਟ ਵਿੱਚ ਸੇਵਾ ਨਿਭਾਈ ਸੀ। ਸੈਨਿਕ ਸਕੂਲ ਚਿਤੌੜਗੜ੍ਹ ਵਿੱਚ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਵਾਲੇ ਮੇਜਰ ਜਨਰਲ ਸੁਰੇਸ਼ ਭਾਂਬੂ ਨੂੰ ਇਸ ਤੋਂ ਪਹਿਲਾਂ ਵੀ ਯੋਗ ਅਗਵਾਈ ਅਤੇ ਕੁਸ਼ਲਤਾ ਲਈ ਦੋ ਵਾਰ ਸੈਨਾ ਮੁਖੀ ਵੱਲੋਂ ਸੈਨਾ ਮੈਡਲ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਜਿਕਰਯੋਗ ਹੈ ਕਿ ਮੇਜਰ ਜਨਰਲ ਸੁਰੇਸ਼ ਭਾਂਬੂ ਦੀ ਪਤਨੀ ਇੰਦਰਾ ਭਾਂਬੂ ਇੱਕ ਘਰੇਲੂ ਔਰਤ ਹੈ ਅਤੇ ਉਨ੍ਹਾਂ ਦੀਆਂ ਦੋਵੇਂ ਧੀਆਂ ਡਾਕਟਰ ਹਨ। ਜਦੋਂਕਿ ਉਨ੍ਹਾਂ ਦੇ ਦਾਦਾ ਹਰੀ ਸਿੰਘ ਭਾਂਬੂ ਬ੍ਰਿਟਿਸ਼ ਆਰਮੀ ਵਿੱਚ ਸੂਬੇਦਾਰ ਸਨ ਅਤੇ ਭਰਾ ਖੇਤੀ ਕਰਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਅਸਲ ਮੁੱਦਿਆਂ ਦਾ ਜਵਾਬ ਦੇਣ ਵਿੱਚ ਨਾਕਾਮ ਰਹੇ, ਸਿਰਫ ਝੂਠੇ ਦੋਸ਼ ਲਾਏ: ਬਲਤੇਜ ਪੰਨੂ

👉ਪੰਜਾਬ ਭਾਜਪਾ-ਅਕਾਲੀ 'ਡਬਲ ਇੰਜਣ' ਸਰਕਾਰ ਵੱਲੋਂ ਕੀਤੇ ਨੁਕਸਾਨ ਨੂੰ...

ਪਟਿਆਲਾ ‘ਚ ਤ੍ਰਿਪੜੀ ਵਸਨੀਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੋਈ ਪੂਰੀ – ਡਾ ਬਲਬੀਰ ਸਿੰਘ

👉ਨਾਜਾਇਜ਼ ਕਬਜ਼ੇ ਹਟਾ ਕੇ ਲੋਕਾਂ ਲਈ ਸੁਵਿਧਾਜਨਕ ਆਵਾਜਾਈ ਦਾ...