Canada Study Visa ‘ਤੇ ਵੱਡੀ ਅਪਡੇਟ! 

Date:

spot_img

Canada News : ਕੈਨੇਡਾ ਪੜ੍ਹਾਈ ਕਰਨ ਜਾਣ ਦਾ ਸੁਪਨਾ ਦੇਖ ਰਹੇ ਪੰਜਾਬੀ ਨੌਜਵਾਨਾਂ ਲਈ ਇੱਕ ਵਾਰ ਫਿਰ ਅਹਿਮ ਖ਼ਬਰ ਸਾਹਮਣੇ ਆਈ ਹੈ। ਜੇਕਰ ਤੁਸੀਂ ਵੀ ਕੈਨੇਡਾ ਦੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦੀ ਤਿਆਰੀ ਕਰ ਰਹੇ ਹੋ ਅਤੇ ਸਟੱਡੀ ਵੀਜ਼ਾ ਲਈ ਅਰਜ਼ੀ ਦਿੱਤੀ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਕਿਉਂਕਿ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੇ ਸਟੱਡੀ ਪਰਮਿਟ ਦੀ ਉਡੀਕ ਹੋਰ ਲੰਮੀ ਹੋ ਗਈ ਹੈ। ਹੁਣ ਵਿਦਿਆਰਥੀਆਂ ਨੂੰ ਵੀਜ਼ਾ ਮਿਲਣ ਲਈ ਪਹਿਲਾਂ ਨਾਲੋਂ ਇੱਕ ਹਫ਼ਤਾ ਵੱਧ ਇੰਤਜ਼ਾਰ ਕਰਨਾ ਪੈ ਸਕਦਾ ਹੈ। ਦਰਅਸਲ, ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ IRCC ਵੱਲੋਂ 14 ਅਕਤੂਬਰ 2026 ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ, ਭਾਰਤ ਤੋਂ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਦਾ ਪ੍ਰੋਸੈਸਿੰਗ ਸਮਾਂ ਵਧ ਕੇ 7 ਹਫ਼ਤੇ ਹੋ ਗਿਆ ਹੈ। ਜਦਕਿ 7 ਅਕਤੂਬਰ ਦੀ ਅਪਡੇਟ ਵਿੱਚ ਇਹ ਸਮਾਂ 6 ਹਫ਼ਤੇ ਸੀ। ਯਾਨੀ ਇੱਕ ਹਫ਼ਤੇ ਦੇ ਅੰਦਰ ਹੀ ਵੀਜ਼ਾ ਪ੍ਰੋਸੈਸਿੰਗ ਦੇ ਸਮੇਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ 👉ਔਰਤਾਂ ਦੇ ਮੋਬਾਈਲਾਂ ’ਤੇ ਮੁੜ ਹੋਈ ਸਨਮਾਨ ਰਾਸ਼ੀ ਦੀ ‘ਟੂੰ-ਟੂੰ’, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ’ਚ ਪਾਏ ਪੈਸੇ

ਇਸ ਦਾ ਅਸਰ ਆਉਣ ਵਾਲੇ ਵਿੰਟਰ ਅਤੇ ਸਪ੍ਰਿੰਗ ਦਾਖਲਾ ਸ਼ੈਸ਼ਨਾਂ ਵਿੱਚ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ‘ਤੇ ਪੈ ਸਕਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਭਾਰਤੀਆਂ ਲਈ ਕੈਨੇਡਾ ਦੀਆਂ ਹੋਰ ਵੀਜ਼ਾ ਸ਼੍ਰੇਣੀਆਂ ਵਿੱਚ ਕਿੰਨਾ ਸਮਾਂ ਲੱਗ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ, ਵਰਕ ਪਰਮਿਟ ਦਾ ਪ੍ਰੋਸੈਸਿੰਗ ਸਮਾਂ 11 ਹਫ਼ਤੇ ਹੈ, ਜਿਸ ਵਿੱਚ ਕੋਈ ਬਦਲਾਅ ਨਹੀਂ ਹੋਇਆ। ਉੱਥੇ ਹੀ ਵਿਜ਼ਟਰ ਵੀਜ਼ਾ ਦਾ ਸਮਾਂ ਪਹਿਲਾਂ ਦੇ 30 ਦਿਨਾਂ ਤੋਂ ਘਟ ਕੇ 29 ਦਿਨ ਹੋ ਗਿਆ ਹੈ। ਜਦਕਿ ਸੁਪਰ ਵੀਜ਼ਾ ਲਈ ਹੁਣ 77 ਦਿਨਾਂ ਦੀ ਉਡੀਕ ਕਰਨੀ ਪੈ ਰਹੀ ਹੈ, ਜੋ ਪਹਿਲਾਂ 74 ਦਿਨ ਸੀ। ਹੁਣ ਗੱਲ ਕਰਦੇ ਹਾਂ ਵੱਖ-ਵੱਖ ਦੇਸ਼ਾਂ ਤੋਂ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ। ਕੈਨੇਡਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ਅਤੇ ਕੈਨੇਡਾ ਦੇ ਅੰਦਰੋਂ ਅਪਲਾਈ ਕਰਨ ਵਾਲਿਆਂ ਲਈ ਸਟੱਡੀ ਪਰਮਿਟ ਦਾ ਸਮਾਂ 7 ਹਫ਼ਤੇ ਹੈ। ਪਾਕਿਸਤਾਨ ਲਈ 8 ਹਫ਼ਤੇ, ਨਾਈਜੀਰੀਆ ਲਈ 10 ਹਫ਼ਤੇ, ਅਮਰੀਕਾ ਲਈ 5 ਹਫ਼ਤੇ ਅਤੇ ਫਿਲੀਪੀਨਜ਼ ਲਈ 6 ਹਫ਼ਤੇ ਦਾ ਸਮਾਂ ਦੱਸਿਆ ਗਿਆ ਹੈ। ਪਰ ਵੀਜ਼ਾ ਮਿਲਣ ਵਿੱਚ ਹੋ ਰਹੀ ਇਸ ਦੇਰੀ ਕਾਰਨ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ 👉ਸੁਖਪਾਲ ਸਿੰਘ (ਪਾਲ ਬਾਬਾ) ਬਣੇ Bathinda Bar Clerk Association ਦੇ ਨਵੇਂ ਪ੍ਰਧਾਨ

ਸਭ ਤੋਂ ਪਹਿਲਾਂ ਕਾਲਜਾਂ ਵਿੱਚ ਦਾਖਲੇ ਅਤੇ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਲੰਘਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਫਲਾਈਟ ਦੀਆਂ ਟਿਕਟਾਂ ਦੀ ਬੁਕਿੰਗ ਵਿੱਚ ਬਦਲਾਅ ਕਰਨਾ ਪੈ ਸਕਦਾ ਹੈ। ਕੈਨੇਡਾ ਪਹੁੰਚਣ ਦੀ ਤਰੀਕ ਤੈਅ ਨਾ ਹੋਣ ਕਾਰਨ ਕਮਰਾ ਜਾਂ ਹੋਸਟਲ ਬੁੱਕ ਕਰਵਾਉਣਾ ਵੀ ਮੁਸ਼ਕਲ ਹੋ ਸਕਦਾ ਹੈ। ਇਸ ਦੇ ਨਾਲ ਹੀ ਕਾਲਜ ਦੀਆਂ ਫੀਸਾਂ ਅਤੇ ਹੋਰ ਖਰਚਿਆਂ ਦੀ ਯੋਜਨਾਬੰਦੀ ਵੀ ਪ੍ਰਭਾਵਿਤ ਹੋ ਸਕਦੀ ਹੈ। ਅਜਿਹੇ ਵਿੱਚ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਖ਼ਰੀ ਸਮੇਂ ਦੀਆਂ ਮੁਸ਼ਕਲਾਂ ਤੋਂ ਬਚਣ ਲਈ ਆਪਣੀਆਂ ਅਰਜ਼ੀਆਂ ਸਮੇਂ ਸਿਰ ਅਤੇ ਸਾਰੇ ਲੋੜੀਂਦੇ ਦਸਤਾਵੇਜ਼ਾਂ ਨਾਲ ਜਮ੍ਹਾਂ ਕਰਵਾਉਣ। ਫਿਲਹਾਲ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਸਭ ਤੋਂ ਅਹਿਮ ਗੱਲ ਇਹ ਹੈ ਕਿ ਉਹ ਵੀਜ਼ਾ ਪ੍ਰੋਸੈਸਿੰਗ ਦੇ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਹੀ ਆਪਣੀ ਅਗਲੀ ਯੋਜਨਾ ਬਣਾਉਣ।

spot_img
spot_img
spot_img

Share post:

Popular

More like this
Related

ਨਵੰਬਰ ਮਹੀਨੇ ਛੁੱਟੀਆਂ ਦੀ ਭਰਮਾਰ, ਲਗਾਤਾਰ ਦੋ ਦਿਨ ਰਹਿਣਗੇ ਬੰਦ!

Punjab Holidays: ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ...

ਪੰਜਾਬ ਦੀਆਂ ਲੱਖਾਂ ਔਰਤਾਂ ਦੇ ਖ਼ਾਤਿਆਂ ‘ਚ ਆਏ 3 ਹਜ਼ਾਰ ਤੇ 4500 ਰੁਪਏ

Punjab News :  ਪੰਜਾਬ ਦੀਆਂ ਮਾਵਾਂ ਅਤੇ ਧੀਆਂ ਲਈ ਅੱਜ...