ਹਰਦੀਪ ਸਿੰਘ ਸਿੱਧੂ
ਮਾਨਸਾ, 15 ਫ਼ਰਵਰੀ: ਮਲਕਾ ਰਾਣੀ ਨੇ ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਵਜੋਂ ਅਹੁਦਾ ਸੰਭਾਲ ਲਿਆ ਹੈ। ਪੰਜਾਬ ਸਰਕਾਰ ਵੱਲ੍ਹੋਂ ਸਿੱਖਿਆ ਵਿਭਾਗ ’ਚ ਕੀਤੀਆਂ ਤਾਜ਼ਾ ਤਰੱਕੀਆਂ ਤਹਿਤ ਉਨ੍ਹਾਂ ਦੀ ਇਸ ਅਹੁਦੇ ’ਤੇ ਪਦ ਉਨਤੀ ਹੋਈ ਹੈ।ਇਸ ਤੋਂ ਪਹਿਲਾ ਉਹ ਸਰਕਾਰੀ ਸੈਕੰਡਰੀ ਸਕੂਲ ਚੱਕ ਫਤਹਿ ਸਿੰਘ ਵਾਲਾ ਵਿਖੇ ਪ੍ਰਿੰਸੀਪਲ ਵਜੋਂ ਤੈਨਾਤ ਸਨ,ਜਿਨ੍ਹਾਂ ਦੀ ਅਗਵਾਈ ’ਚ ਸਕੂਲ ਵਿਦਿਆਰਥੀਆਂ ਨੇ ਪਿਛਲੇ 7 ਵਰਿ੍ਹਆਂ ਦੌਰਾਨ ਸਿੱਖਿਆ, ਸਭਿਆਚਾਰ, ਖੇਡਾਂ ’ਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਅਹੁਦਾ ਸੰਭਾਲਣ ਮੌਕੇ ਉਨ੍ਹਾਂ ਦੇ ਹੋਰਨਾਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਮਾਤਾ ਦਰਸ਼ਨਾਂ ਦੇਵੀ ਹਾਜ਼ਰ ਸਨ,ਜਿਨ੍ਹਾਂ ਦੇ ਉਤਸ਼ਾਹ ਕਰਕੇ ਉਨ੍ਹਾਂ ਨੇ ਵੱਡੀਆਂ ਤਰੱਕੀਆਂ ਕੀਤੀਆਂ।
29 ਪ੍ਰਿੰਸੀਪਲ ਬਣੇ ਜ਼ਿਲ੍ਹਾ ਸਿੱਖਿਆ ਅਫ਼ਸਰ, ਕੀਤੇ ਸਟੇਸ਼ਨ ਅਲਾਟ
ਅਹੁਦਾ ਸੰਭਾਲਣ ਤੋਂ ਬਾਅਦ ਮਲਕਾ ਰਾਣੀ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਚ ਪੜ੍ਹਾਈ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਡਿਪਟੀ ਡੀਈਓ ਗੁਰਲਾਭ ਸਿੰਘ ਐਲੀਮੈਂਟਰੀ,ਅਸ਼ੋਕ ਕੁਮਾਰ ਡਿਪਟੀ ਡੀਈਓ ਸੈਕੰਡਰੀ, ਹੈੱਡਮਾਸਟਰ ਕੁਲਵਿੰਦਰ ਕਟਾਰੀਆ ਸੂਬਾ ਪ੍ਰਧਾਨ ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ,ਹੈੱਡਮਾਸਟਰ ਹਰਪ੍ਰੀਤ ਸਿੰਘ ਜੱਸਲ, ਰਣਜੀਤ ਸਿੰਘ, ਗੁਰਪਾਲ ਸਿੰਘ,ਗੁਰਦਾਸ ਸਿੰਘ ਸੇਖੋਂ, ਮਨਦੀਪ ਸਿੰਘ,ਲੈਕਚਰਾਰ ਸੁਖਪਾਲ ਸਿੰਘ,ਗੁਰਵਿੰਦਰ ਕੌਰ,ਸਤਵਿੰਦਰ ਕੌਰ,ਪ੍ਰੋਜੈਕਟ ਕੋਆਰਡੀਨੇਟਰ ਹਰੀਸ਼ ਕੁਮਾਰ,ਜ਼ਿਲ੍ਹਾ ਲੇਖਾਕਾਰ ਅਨੁਰਾਧਾ,ਸਮਾਰਟ ਸਕੂਲ ਕੋਆਰਡੀਨੇਟਰ ਅਕਬਰ ਸਿੰਘ,ਮਨੀਸ਼ਾ ਬਾਂਸਲ,ਦਵਿੰਦਰ ਕੁਮਾਰ ਬਾਵਾ,ਸੁਨੀਲ ਕੁਮਾਰ,ਸ਼ੇਰ ਪਾਲ, ਪ੍ਰਤਿਭਾ ਸ਼ਰਮਾ,ਯਾਦਵਿੰਦਰ ਸਿੰਘ ਅੰਜਨਾਂ,ਦਰਸ਼ਨਾ ਦੇਵੀ, ਚਿਰਾਗ ਗਰਗ,ਰਜਨੀ,ਮੁਸਕਾਨ ਹਾਜ਼ਰ ਸਨ।
Share the post "ਮਲਕਾ ਰਾਣੀ ਨੇ ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵਜੋਂ ਸੰਭਾਲਿਆ ਅਹੁਦਾ"