Chandigarh News: ਦੇਸ਼ ‘ਚ ਮਹਿਲਾ ਰਾਖਵਾਂਕਰਨ ਬਿੱਲ ਲੈ ਕੇ ਆ ਰਹੀ ਭਾਜਪਾ ਪੰਜਾਬ ‘ਚ ਮਹਿਲਾ ਮੋਰਚੇ ਦਾ ਇੰਚਾਰਜ਼ ਮਰਦ ਨੂੰ ਲਾਉਣ ਕਾਰਨ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਬੀਤੇ ਕੱਲ ਅੱਧੀ ਦਰਜ਼ਨ ਵੱਖ ਵੱਖ ਵਿੰਗਾਂ ਦੇ ਇੰਚਾਰਜ਼ਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਸੀ। ਇੰਨ੍ਹਾਂ ਵਿਚ ਇੱਕ ਮਹਿਲਾ ਮੋਰਚਾ ਵੀ ਸੀ, ਜਿਸਦਾ ਇੰਚਾਰਜ਼ ਭਾਜਪਾ ਆਗੂ ਅਨਿਲ ਸਰੀਨ ਨੂੰ ਲਗਾਇਆ ਗਿਆ ਹੈ। ਇਸ ਗੱਲ ਨੂੰ ਵਿਰੋਧੀਆਂ ਵੱਲੋਂ ਚੁੱਕਦਿਆਂ ਭਾਜਪਾ ਨੂੰ ਘੇਰਿਆ ਜਾ ਰਿਹਾ। ਪੰਜਾਬ ਕਾਂਗਰਸ ਨੇ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਸੰਗੀਨ ਟਿੱਪਣੀ ਕੀਤੀ ਹੈ। ਪਾਰਟੀ ਦੇ ਅਧਿਕਾਰਤ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਕਾਫ਼ੀ ਗੰਭੀਰ ਦੋਸ਼ ਲਗਾਏ ਗਏ ਹਨ। ਜਿਸਦੇ ਵਿਚ ਲਿਖਿਆ ਗਿਆ ਹੈ ਕਿ ‘‘ਦੇਵੀਓ ਤੇ ਸੱਜਣੋ, ਇਹੀ ਉਹ ਅਸਲ ਕਾਰਨ ਹੈ ਕਿ Bharatiya Janata Party (BJP) Delimitation Bill ਕਿਉਂ ਲਿਆਉਣਾ ਚਾਹੁੰਦੀ ਹੈ। ਇਨ੍ਹਾਂ ਦੇ ਬੰਦਿਆਂ ਕੋਲੋਂ ਤਾਂ ਆਪਣੇ ‘ਮਹਿਲਾ ਮੋਰਚੇ’ ਦੀ ਇੰਚਾਰਜੀ ਵੀ ਔਰਤਾਂ ਲਈ ਨਹੀਂ ਛੱਡੀ ਜਾਂਦੀ!ਭਲਾ ਸੰਸਦ ਦੀਆਂ 543 ਸੀਟਾਂ ਵਿੱਚੋਂ ਕੁਝ ਸੀਟਾਂ ਕਿਵੇਂ ਛੱਡ ਦੇਣਗੇ!” ਕਾਂਗਰਸ ਨੇ ਸਿਆਸੀ ਵਿਅੰਗ ਕਸਦਿਆਂ ਭਾਜਪਾ ਨੂੰ ਕਿਹਾ ਹੈ ਕਿ ਪਹਿਲਾਂ Women Reservation Bill ਆਪਣੀ ਪਾਰਟੀ ਦੇ ਅੰਦਰ ਹੀ ਲਾਗੂ ਕਰ ਲਓ, ਕਿਉਂ?

ਇਹ ਵੀ ਪੜ੍ਹੋ 👉Punjab Election; ਵਿਧਾਇਕ ਚਰਨਜੀਤ ਸਿੰਘ ਚੰਨੀ ਹੋਏ ਅਕਾਲੀ ਦਲ ਵਿਚ ਸ਼ਾਮਲ
ਉਧਰ, ਆਮ ਆਦਮੀ ਪਾਰਟੀ ਨੇ ਵੀ ਇਸ ਮੁੱਦੇ ‘ਤੇ ਭਾਜਪਾ ਨੂੰ ਘੇਰਿਆ ਹੈ। ਪਾਰਟੀ ਦੇ ਸੁਬਾਈ ਬੁਲਾਰੇ ਨੀਲ ਗਰਗ ਨੇ ਆਪਣੇ ਸੋਸਲ ਮੀਡੀਆ ‘ਤੇ ਲਿਖਿਆ ਹੈ ਕਿ ‘‘ਮਹਿਲਾ ਸਸ਼ਕਤੀਕਰਨ ਦੀਆਂ ਗੱਲਾਂ ਕਰਨ ਵਾਲੀ ਭਾਜਪਾ ਦੀ ਅਸਲੀ ਸੋਚ ਉਸ ਦੀਆਂ ਨਿਯੁਕਤੀਆਂ ਤੋਂ ਹੀ ਬੇਨਕਾਬ ਹੋ ਜਾਂਦੀ ਹੈ!ਪੰਜਾਬ ਭਾਜਪਾ ਦੇ ਮਹਿਲਾ ਮੋਰਚੇ ਦਾ ਇੰਚਾਰਜ ਵੀ ਇੱਕ ਮਰਦ ਨੂੰ ਨਿਯੁਕਤ ਕੀਤਾ ਗਿਆ ਹੈ।ਸਵਾਲ ਸਿਰਫ਼ ਇੱਕ ਨਿਯੁਕਤੀ ਦਾ ਨਹੀਂ, ਸਗੋਂ ਉਸ ਪੁਰਸ਼ ਪ੍ਰਧਾਨ ਮਾਨਸਿਕਤਾ ਦਾ ਹੈ, ਜੋ ਮਹਿਲਾਵਾਂ ਦੇ ਹੱਕਾਂ ਦੀਆਂ ਗੱਲਾਂ ਤਾਂ ਕਰਦੀ ਹੈ, ਪਰ ਉਨ੍ਹਾਂ ਨੂੰ ਆਪਣੇ ਸੰਗਠਨ ਵਿੱਚ ਅਗਵਾਈ ਦੇਣ ਦਾ ਭਰੋਸਾ ਨਹੀਂ ਦਿਖਾਉਂਦੀ।ਮਹਿਲਾਵਾਂ ਨੂੰ ਸਸ਼ਕਤ ਕਰਨ ਦੀਆਂ ਗੱਲਾਂ ਨਹੀਂ, ਉਨ੍ਹਾਂ ਨੂੰ ਅਗਵਾਈ ਦੇਣ ਦੀ ਹਿੰਮਤ ਦਿਖਾਓ!”

ਹਾਲਾਂਕਿ ਭਾਜਪਾ ਨੇ ਇਸ ਮਾਮਲੇ ‘ਤੇ ਵੀ ਜਵਾਬ ਦਿੱਤਾ ਹੈ। ਨਵਨਿਯੁਕਤ ਮਹਿਲਾ ਵਿੰਗ ਦੇ ਇੰਚਾਰਜ਼ ਅਨਿਲ ਸਰੀਨ ਨੇ ਆਪਣੇ ਸ਼ੋਸ਼ਲ ਮੀਡੀਆ ਖਾਤੇ ਰਾਹੀਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ,‘‘ਉਨ੍ਹਾਂ ਨੂੰ ਪੰਜਾਬ ਭਾਜਪਾ ਮਹਿਲਾ ਮੋਰਚੇ ਦਾ ਇੰਚਾਰਜ਼ ਲਗਾਇਆ ਹੈ, ਨਾਂ ਕਿ ਪ੍ਰਧਾਨ। ਕ੍ਰਿਪਾ ਕਰਕੇ ਇਸ ਜਾਣਕਾਰੀ ਨੂੰ ਸਹੀ ਰੂਪ ਵਿਚ ਸਾਂਝਾ ਕੀਤਾ ਜਾਵੇ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













