ਮਨਦੀਪ ਸਿੰਘ ਸਿੱਧੂੁ ਨੇ ਪਟਿਆਲਾ ਰੇਂਜ ਦੇ ਡੀਆਈਜੀ ਵਜੋਂ ਅਹੁੱਦਾ ਸੰਭਾਲਿਆ

0
88
+1

ਪਟਿਆਲਾ, 27 ਸਤੰਬਰ: ਸੀਨੀਅਰ ਆਈਪੀਐਸ ਅਧਿਕਾਰੀ ਮਨਦੀਪ ਸਿੰਘ ਸਿੱਧੂ ਨੇ ਬਤੌਰ ਡੀਆਈਜੀ ਪਟਿਆਲਾ ਰੇਂਜ ਦਾ ਕਾਰਜ ਭਾਰ ਸੰਭਾਲ ਲਿਆ ਹੈ। ਇਸ ਮੌਕੇ ਪਟਿਆਲਾ ਪੁਲਿਸ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪਟਿਆਲਾ ਦੇ ਐਸ.ਐਸ.ਪੀ ਡਾ ਨਾਨਕ ਸਿੰਘ, ਸੰਗਰੂਰ ਦੇ ਐਸ.ਐਸ.ਪੀ ਸਰਤਾਜ਼ ਸਿੰਘ ਚਾਹਲ ਅਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਵੱਲੋਂ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

Big News: ਜਾਟ ਆਗੂ ਸੁਨੀਲ ਜਾਖ਼ੜ ਨੇ ਭਾਜਪਾ ਦੀ ਸੂਬਾਈ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ, ਅੱਗ ਵਾਂਗ ਫੈਲੀ ਅਵਫ਼ਾਹ!

 

 

ਇਸ ਮੌਕੇ ਡੀਆਈਜੀ ਸ: ਸਿੱਧੂ ਨੇ ਕਿਹਾ ਕਿ ਪਟਿਆਲਾ ਨਾਲ ਉਨ੍ਹਾਂ ਦਾ ਕਾਫ਼ੀ ਪੁਰਾਣਾ ਰਿਸ਼ਤਾ ਹੈ, ਕਿਉਂਕਿ ਉਹ ਇਸਤੋਂ ਪਹਿਲਾਂ ਬਤੌਰ ਐਸਐਸਪੀ ਜ਼ਿਲ੍ਹਾ ਪਟਿਆਲਾ ਵਿਚ 02 ਸਾਲ ਆਪਣੀ ਸੇਵਾ ਨਿਭਾ ਚੁੱਕੇ ਹਨ ਅਤੇ ਹੁਣ ਬਤੌਰ ਡੀਆਈਜੀ ਆਪਣਾ ਫਰਜ਼ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਇਹੀ ਰਹੇਗੀ ਕਿ ਆਮ ਜਨਤਾ ਦੇ ਨਾਲ ਵਧ ਤੋਂ ਵਧ ਜੁੜਿਆ ਰਹਾਂ ਅਤੇ ਆਪ ਸੇਵਾ ਅਤੇ ਸੁਰੱਖਿਆ ਲਈ ਵੱਖ-ਵੱਖ ਉਪਰਾਲੇ ਕਰਦਾ ਰਹਾਂ।

 

+1

LEAVE A REPLY

Please enter your comment!
Please enter your name here