3500 ਕਰੋੜ ਰੱਖੇ ਰਾਖਵੇਂ, ਮੁੱਖ ਮੰਤਰੀ ਸਟਰੀਟ ਲਾਈਨ ਯੋਜਨਾ ਕੀਤੀ ਸ਼ੁਰੂ
Chandigarh News: ਪੰਜਾਬ ਬਜ਼ਟ; ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਬਜ਼ਟ ’ਚ ਪਿੰਡਾਂ ਦੇ ਵਿਕਾਸ ਲਈ ਵੱਡੇ ਐਲਾਨ ਕੀਤੇ ਗਏ ਹਨ। ਇਕੱਲੇ ਐਲਾਨ ਹੀ ਨਹੀਂ, ਬਲਕਿ ਵਿਕਾਸ ਕਾਰਜ਼ਾਂ ਲਈ 3500 ਕਰੋੜ ਰੁਪਏ ਦਾ ਐਲਾਨ ਵੀ ਕੀਤਾ ਹੈ। ਇਸਦੇ ਨਾਲ ਹੀ ਪੇਂਡੂ Çਲੰਕ ਸੜਕਾਂ ਦੀ ਮੁਰੰਮਤ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ ਪੰਜਾਬੀਆਂ ਲਈ ਵੱਡੀ ਖ਼ੁਸਖਬਰੀ; ਹੁਣ ਮੁੱਖ ਮੰਤਰੀ ਸਰਬੱਤ ਸਿਹਤ ਯੋਜਨਾ ਤਹਿਤ 5 ਦੀ ਬਜਾਏ 10 ਲੱਖ ਮਿਲਣਗੇ
ਵਿਤ ਮੰਤਰੀ ਸ: ਚੀਮਾ ਨੇ ਪੰਜਾਬ ਵਿਧਾਨ ਸਭਾ ਵਿਚ ਬਜ਼ਟ ਪੇਸ਼ ਕਰਦਿਆਂ ਐਲਾਨ ਕੀਤਾ ਕਿ ‘‘ ਇਸ ਸਾਲ 18,944 ਕਿਲੋਮੀਟਰ Çਲੰਕ ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ ਤੇ ਇਸਦੇ ਲਈ 2873 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ’’ ਉਨ੍ਹਾਂ ਦਸਿਆ ਕਿ ਪਿੰਡਾਂ ਨੂੰ ਰੋਸ਼ਨੀ ਨਾਲ ਚਮਕਾਉਣ ਦੇ ਲਈ ਪੰਜਾਬ ਸਰਕਾਰ ਇੱਕ ਨਵੀਂ ਯੋਜਨਾ ‘ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ’ ਸ਼ੁਰੂ ਕਰਨ ਜਾ ਰਹੀ ਹੈ। ਜਿਸਦੇ ਤਹਿਤ ਅਗਲੇ ਵਿਤੀ ਸਾਲ ’ਚ ਪਿੰਡਾਂ ਵਿਚ 2.5 ਲੱਖ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ।
ਇਹ ਵੀ ਪੜ੍ਹੋ ਪੰਜਾਬ ਸਰਕਾਰ ਦੀ ਇਕ ਹੋਰ ਪਹਿਲ; ਗੈਰ-ਕਾਨੂੰਨੀ ਮਾਈਨਿੰਗ ਰੋਕਣ ਦਾ ਇਤਿਹਾਸਕ ਫੈਸਲਾ
ਇਸ ਯੋਜਨਾ ਤਹਿਤ ਲੱਗਣ ਵਾਲੀਆਂ ਇੰਨ੍ਹਾਂ ਸਟਰੀਟ ਲਾਈਟਾਂ ਨੂੰ ਖੰਬਿਆਂ ’ਤੇ ਨਹੀਂ, ਬਲਕਿ ਲੋਕਾਂ ਦੇ ਘਰਾਂ ਅੱਗੇ ਲਗਾਇਆ ਜਾਵੇਗਾ ਤੇ ਇਸਦੇ ਲਈ ਬਿਜਲੀ ਦਾ ਕੁਨੈਕਸ਼ਨ ਵੀ ਉਨ੍ਹਾਂ ਘਰਾਂ ਵਿਚੋਂ ਹੀ ਲਿਆ ਜਾਵੇਗਾ। ਵਿਤ ਮੰਤਰੀ ਨੇ ਦਸਿਆ ਕਿ ਇਸ ਸਟਰੀਟ ਲਾਈਨ ’ਤੇ ਖ਼ਪਤ ਹੋਣ ਵਾਲੀ ਬਿਜਲੀ ਨੂੰ ਸਬੰਧਤ ਘਰ ਦੀ ਕੁੱਲ ਬਿਜਲੀ ਖ਼ਪਤ ਵਿਚੋਂ ਘਟਾ ਦਿੱਤਾ ਜਾਵੇਗਾ।
ਉਨ੍ਹਾਂ ਦਸਿਆ ਕਿ ਇਸਦੇ ਨਾਲ ਇੰਨ੍ਹਾਂ ਲਾਈਟਾਂ ਦੀ ਨਿਗਰਾਨੀ ਵੀ ਰਹੇਗੀ ਤੇ ਸ਼ਾਮ ਨੂੰ ਚਲਾਉਣ ਅਤੇ ਸਵੇਰੇ ਬੰਦ ਕਰਨ ਦਾ ਕੰਮ ਵੀ ਖ਼ਤਮ ਹੋ ਜਾਵੇਗਾ। ਉਨ੍ਹਾਂ ਦਸਿਆ ਕਿ ਇਸਦੇ ਲਈ 115 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਜਦਕਿ ਪੰਜਾਬ ਸਰਕਾਰ ਵੱਲੋਂ ਤਿੰਨ ਸਾਲ ਪਹਿਲਾਂ ਸ਼ੁਰੂ ਕੀਤੀ 600 ਯੂਨਿਟ ਮੁਫ਼ਤ ਬਿਜਲੀ ਸਕੀਮ ਲਈ ਵਿਤੀ ਸਾਲ ਲਈ 7614 ਕਰੋੜ ਰੁਪਏ ਰੱਖੇ ਗਏ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪੰਜਾਬ ਬਜ਼ਟ; ਪਿੰਡਾਂ ਦੇ ਵਿਕਾਸ ਲਈ ਮਾਨ ਸਰਕਾਰ ਨੇ ਖੋਲਿਆ ਵਿਕਾਸ ਕਾਰਜ਼ਾਂ ਦਾ ਪਿਟਾਰਾ"