ਵਾਹਨ ਚਾਲਕਾਂ ‘ਤੇ ਭਾਰੀ ਪੈਣ ਲੱਗੀ ਇਹ ਧੁੰਦ
ਫਿਰੋਜ਼ਪੁਰ/ਰਾਜਪੁਰਾ, 12 ਦਸੰਬਰ: ਸਰਦੀ ਰੁੱਤ ਦੀ ਪਹਿਲੀ ਧੁੰਦ ਵਾਹਨ ਚਾਲਕਾਂ ‘ਤੇ ਭਾਰੀ ਪੈਣ ਲੱਗੀ ਹੈ। ਇਸ ਧੁੰਦ ਦੇ ਕਾਰਨ ਅੱਜ ਫਿਰੋਜ਼ਪੁਰ ਅਤੇ ਰਾਜਪੁਰਾ ਵਿਖੇ ਭਿਆਨਕ ਸੜਕ ਹਾਦਸੇ ਹੋਏ ਹਨ, ਜਿਸਦੇ ਵਿੱਚ ਦੋ ਜਣਿਆਂ ਦੀ ਜਾਨ ਚਲੀ ਗਈ ਤੇ ਕਈਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਵਿਚਕਾਰ ਪਿੰਡ ਪਿੰਦੀ ਦੇ ਕੋਲ ਇਕ ਇਨੋਵਾ ਕਾਰ ਦੀ ਸਾਹਮਣੇ ਤੋਂ ਆ ਰਹੇ ਟਰੱਕ ਦੇ ਨਾਲ ਟੱਕਰ ਹੋ ਗਈ, ਜਿਸ ਕਾਰਨ ਕਾਰਨ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ।
ਹੁਣ ਜੰਮੂ ਕਸ਼ਮੀਰ ਦੇ ਵਿੱਚ ਵੀ ਲਾਗੂ ਹੋਇਆ ਆਨੰਦ ਮੈਰਜ ਐਕਟ
ਪਤਾ ਲੱਗਿਆ ਹੈ ਕਿ ਇਨੋਵਾ ਕਾਰ ਡਰਾਈਵਰ ਇਕ ਟਰੱਕ ਨੂੰ ਓਵਰਟੇਕ ਕਰ ਰਿਹਾ ਸੀ ਪਰੰਤੂ ਉਸਨੂੰ ਧੁੰਦ ਕਾਰਨ ਸਾਹਮਣੇ ਤੋਂ ਆ ਰਹੇ ਟਰਾਲੇ ਦਾ ਪਤਾ ਨਹੀਂ ਲੱਗਿਆ। ਇਸ ਘਟਨਾ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਦੂਜੇ ਮਾਮਲੇ ਵਿਚ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਰਾਜਪੁਰਾ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਫਲਾਈਓਵਰ ਦੇ ਉਪਰ ਕਈ ਗੱਡੀਆਂ ਆਪਸ ਚ ਟਕਰਾਈ ਗਈਆਂ। ਇਸ ਵਿੱਚ ਟਰੱਕ, ਬੱਸ ਤੇ ਕਾਰਾਂ ਵੀ ਸ਼ਾਮਲ ਹਨ। ਇਸ ਹਾਦਸੇ ਵਿੱਚ ਇਕ ਬੱਸ ਡਰਾਈਵਰ ਦੀ ਮੌਤ ਹੋਣ ਦੀ ਸੂਚਨਾ ਹੈ। ਇਸਤੋਂ ਇਲਾਵਾ ਕਈ ਜਣੇ ਜ਼ਖਮੀ ਵੀ ਹੋ ਗਏ।ਇਸ ਹਾਦਸੇ ਕਰਕੇ ਨੈਸ਼ਨਲ ਹਾਈਵੇ ‘ਤੇ ਲੰਬਾ ਜਾਮ ਦੀ ਲੱਗ ਗਿਆ।