ਕੇਂਦਰੀ ਬਜ਼ਟ ’ਚ ਕਿਸਾਨਾਂ ਲਈ ਹੋਏ ਕਈ ਐਲਾਨ ਪਰ MSP ਦੀ ਕਾਨੂੰਨੀ ਗਰੰਟੀ ਅਤੇ ਕਰਜ਼ ਮੁਆਫ਼ੀ ਬਾਰੇ ਧਾਰੀ ਚੁੱਪੀ

0
273
+2

Budget News: ਪੂਰੇ ਦੇਸ਼ ਭਰ ਵਿਚ ਪਿਛਲੇ ਕਰੀਬ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨਾਂ ਦੇ ਬਾਵਜੂਦ ਅੱਜ ਸ਼ਨੀਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਬਜ਼ਟ ਦੇ ਵਿਚ ਬੇਸ਼ੱਕ ਕੇਂਦਰ ਦੁਆਰਾ ਕਿਸਾਨਾਂ ਲਈ ਕਈ ਐਲਾਨ ਕੀਤੇ ਗਏ ਹਨ ਪ੍ਰੰਤੂ ਕਿਸਾਨਾਂ ਦੀ ਮੁੱਖ ਮੰਗ MSP ਦੀ ਕਾਨੂੰਨੀ ਗਰੰਟੀ ਅਤੇ ਕਰਜ਼ ਮੁਆਫ਼ੀ ਬਾਰੇ ਚੁੱਪ ਧਾਰ ਲਈ ਹੈ। ਵਿਤ ਮੰਤਰੀ ਨੇ ਬਜ਼ਟ ਸੈਸ਼ਨ ਦੌਰਾਨ ਆਪਣੇ ਭਾਸ਼ਣ ਵਿਚ ਦਾਅਵਾ ਕੀਤਾ ਕਿ ‘‘ਕਿਸਾਨਾਂ ਨੂੰ ਆਤਮ ਨਿਰਭਰ ਕਰਨ ਲਈ 6 ਸਾਲਾਂ ਪ੍ਰੋਗਰਾਮ ਉਲੀਕਿਆ ਜਾਵੇਗਾ, ਜਿਸਦੇ ਵਿਚ ਉਨ੍ਹਾਂ ਦੀ ਆਮਦਨ ਨੂੰ ਹੋਰ ਵਧਾਉਣ ਲਈ ਕੰਮ ਕੀਤੇ ਜਾਣਗੇ। ’’

ਇਹ ਵੀ ਪੜ੍ਹੋ ਕੇਂਦਰੀ ਬਜ਼ਟ: ਮਿਡਲ ਕਲਾਸ ਲਈ ਵੱਡੀ ਰਾਹਤ ਦਾ ਐਲਾਨ, 12 ਲੱਖ ਤੱਕ ਹੁਣ ਨਹੀਂ ਲੱਗੇਗਾ ਕੋਈ ਟੈਕਸ

ਵਿਤ ਮੰਤਰੀ ਨੇ ਦਸਿਆ ਕਿ ਕਿਸਾਨਾਂ ਨੂੰ ਥੋੜੇ ਸਮੇਂ ਲਈ ਖੇਤੀ ਦੀ ਵਰਤੋਂ ਵਾਸਤੇ ਮੁਹੱਈਆ ਕਰਵਾਏ ਜਾਂਦੇ ਸਸਤੇ ਕਰਜ਼ੇ ਕਿਸਾਨ ਕਰੇਡਿਟ ਲਿਮਟ ਨੂੰ ਵਧਾ ਕੇ 3 ਤੋਂ 5 ਲੱਖ ਕੀਤੀ ਜਾਵੇਗੀ। ਇਸੇ ਤਰ੍ਹਾਂ ਡੇਅਰੀ ਪ੍ਰੋਜੈਕਟ ਲਗਾਉਣ ਲਈ ਵੀ 5 ਲੱਖ ਦਾ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ। ਜਦਕਿ ਕਪਾਹ ਕਿਸਾਨਾਂ ਲਈ 5 ਸਾਲਾਂ ਮਿਸ਼ਨ ਤਿਆਰ ਹੋਵੇਗਾ ਅਤੇ ਫ਼ਸਲੀ ਭਿਵਿੰਨਤਾ ਲਈ ਉੜਦ, ਮਸਰ, ਤੁਰ ਦੀਆਂ ਦਾਲਾਂ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨਾਲ 4 ਸਾਲਾਂ ਸਮਝੋਤਾ ਕੀਤਾ ਜਾਵੇਗਾ ਤੇ ਕੇਂਦਰੀ ਏਜੰਸੀਆਂ ਇਹ ਦਾਲਾਂ ਖ਼ਰੀਦਣਗੀਆਂ। ਉਧਰ ਵੱਖ ਵੱਖ ਕਿਸਾਨ ਆਗੂਆਂ ਤੋਂ ਇਲਾਵਾ ਪੰਜਾਬ ਨਾਲ ਸਬੰਧਤ ਸਿਆਸੀ ਪਾਰਟੀਆਂ ਨੇ ਕਿਸਾਨਾਂ ਬਾਰੇ ਤੇ ਖ਼ਾਸਕਰ ਪਹਿਲਾਂ ਮੰਨੀ ਜਾ ਚੂੱਕੀ ਮੰਗ, ਸਾਰੀਆਂ ਫ਼ਸਲਾਂ ’ਤੇ ਐਮ.ਐਸ.ਪੀ ਦੀ ਕਾਨੂੰਨੀ ਗਰੰਟੀ ਨੂੰ ਪੂਰਾ ਨਾ ਕਰਨ ‘ਤੇ ਨਰਾਜ਼ਗੀ ਜ਼ਾਹਰ ਕੀਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

+2

LEAVE A REPLY

Please enter your comment!
Please enter your name here