Mark Carney ਹੋਣਗੇ Candada ਦੇ ਨਵੇਂ ਪ੍ਰਧਾਨ ਮੰਤਰੀ; Trudeau ਦੀ ਲੈਣਗੇ ਥਾਂ

0
222
+1

Canada News: ਲਿਬਰਲ ਪਾਰਟੀ ਦੇ ਵੱਡੇ ਨੇਤਾ Mark Carney ਹੁਣ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਉਹ ਮੌਜੂਦਾ ਪ੍ਰਧਾਨ ਮੰਤਰੀ Justin Trudeau ਦੀ ਥਾਂ ਲੈਣਗੇ, ਜਿੰਨ੍ਹਾਂ ਇਸ ਸਾਲ ਦੇ ਸ਼ੁਰੂਆਤ ਵਿਚ ਆਪਣਾ ਅਹੁੱਦਾ ਛੱਡਣ ਦਾ ਐਲਾਨ ਕਰ ਦਿੱਤਾ ਸੀ। ਕਾਰਨੀ ਨੂੰ ਅੱਜ ਕੈਨੈਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦਾ ਲੀਡਰ ਚੁਣਿਆ ਗਿਆ। ਉਨ੍ਹਾਂ ਦੇ ਹੱਕ ਵਿਚ 85.9 ਫ਼ੀਸਦੀ ਪਾਰਟੀ ਡੈਲੀਗੇਟਾਂ ਨੇ ਵੋਟ ਕੀਤੀ। ਜਸਟਿਨ ਟਰੂਡੋ ਨੇ ਨਵੇਂ ਚੁਣੇ ਗਏ ਪਾਰਟੀ ਨੇਤਾ ਕਾਰਨੀ ਨੂੰ ਵਧਾਈ ਦਿੱਤੀ ਹੈ ਤੇ ਨਾਲ ਹੀ ਉਮੀਦ ਕੀਤੀ ਹੈ ਕਿ ਉਹ ਆਪਣੀ ਮਿਹਨਤ ਦੇ ਬਲਬੂਤੇ ਪਾਰਟੀ ਤੇ ਕੈਨੇਡਾ ਨੂੰ ਹੋਰ ਅੱਗੇ ਲੈ ਕੇ ਜਾਣਗੇ।

ਇਹ ਵੀ ਪੜ੍ਹੋ ਅੰਬਾਲਾ ਵਿਚ ਓਪਨ ਏਅਰ ਥਿਏਟਰ ਬਨਾਉਣ ਦਾ ਮੇਰਾ ਮਕਦ ਸਾਕਾਰ ਹੋਇਆ, ਇਹ ਵੱਖ-ਵੱਖ ਗਤੀਵਿਧੀਆਂ ਦਾ ਕੇਂਦਰ ਬਣਿਆ ਹੈ-ਮੰਤਰੀ ਅਨਿਲ ਵਿਜ

ਜਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਲਿਬਰਲ ਪਾਰਟੀ ਦਾ ਸਹਿਯੋਗ ਕਰ ਰਹੀਆਂ ਕੁੱਝ ਪਾਰਟੀਆਂ ਨੇ ਜਸਟਿਨ ਟਰੂਡੋ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ। ਇਸਦੇ ਨਾਲ ਹੀ ਉਨ੍ਹਾਂ ਟਰੂਡੋ ਦੇ ਵਿਰੁਧ ਬੇਵਸਾਹੀ ਦਾ ਮਤਾ ਲਿਆਉਣ ਦਾ ਵੀ ਐਲਾਨ ਕੀਤਾ ਸੀ ਪ੍ਰੰਤੂ ਟਰੂਡੋ ਵੱਲੋਂ ਅਸਤੀਫ਼ਾ ਦੇਣ ਦਾ ਐਲਾਨ ਕਰਕੇ ਇਹ ਐਲਾਨ ਠੁੱਸ ਕਰ ਦਿੱਤਾ ਸੀ। ਮਾਰਕ ਕਾਰਨੀ ਸਾਬਕਾ ਗਵਰਨਰ ਰਹੇ ਹਨ। ਇਸ ਸਾਲ ਕੈਨੇਡਾ ਦੇ ਵਿਚ ਆਮ ਚੋਣਾਂ ਵੀ ਹੋਣ ਜਾ ਰਹੀਆਂ ਹਨ।

ਇਹ ਵੀ ਪੜ੍ਹੋ India ਨੇ 12 ਸਾਲ ਬਾਅਦ ਜਿੱਤੀ ਚੈਂਪੀਅਨਸ਼ਿਪ ਟਰਾਫ਼ੀ, ਨਿਊਜੀਲੈਂਡ ਨੂੰ 4 ਵਿਕੇਟਾਂ ਨਾਲ ਹਰਾਇਆ

ਇਸਤੋਂ ਇਲਾਵਾ ਕੈਨੇਡਾ ਦੇ ਲੰਮੇ ਸਮੇਂ ਤੱਕ ਕੁਦਰਤੀ ਭਾਈਵਾਲ ਰਹੇ ਅਮਰੀਕਾ ਦੇ ਨਾਲ ਵਪਾਰ ਜੰਗ ਸਿਖ਼ਰਾਂ ’ਤੇ ਹੈ ਅਤੇ ਅਮਰੀਕਾ ਕੈਨੇਡਾ ਨੂੰ ਆਪਣਾ 51ਵਾਂ ਰਾਜ ਬਣਾਉਣਾ ਚਾਹੁੰਦਾ ਹੈ। ਇਸਤੋਂ ਇਲਾਵਾ ਕੈਨੇਡਾ ਦੇ ਮੌਜੂਦਾ ਸਮੇਂ ਭਾਰਤ ਸਰਕਾਰ ਨਾਲ ਵੀ ਚੰਗੇ ਸਬੰਧ ਨਹੀਂ ਹਨ। ਕੈਨੇਡਾ ਦੀ ਆਰਥਿਕਤਾ ਵਿਚ ਭਾਰਤ ਤੋਂ ਗਏ ਵਿਦਿਆਰਥੀ ਵੱਡਾ ਯੋਗਦਾਨ ਪਾਉਂਦੇ ਹਨ ਤੇ ਪਿਛਲੇ ਸਮੇਂ ਦੌਰਾਨ ਕੈਨੇਡਾ ਸਰਕਾਰ ਨੇ ਆਪਣੀ ਇੰਮੀਗਰੇਸ਼ਨ ਨੀਤੀ ਵਿਚ ਕਈ ਵਾਰ ਤਬਦੀਲੀ ਕੀਤੀ ਹੈ। ਅਜਿਹੇ ਹਾਲਾਤਾਂ ਵਿਚ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਕਾਰਨੀ ਨੂੰ ਕਈ ਮੋਰਚਿਆਂ ’ਤੇ ਲੜਾਈ ਲੜਣੀ ਪਏਗੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here