ਤਲਵੰਡੀ ਸਾਬੋ, 4 ਜੁਲਾਈ : ਗੁਰੂ ਕਾਸ਼ੀ ਯੂਨੀਵਰਸਿਟੀ ਦੀ ਖਿਡਾਰਨ ਮੈਸੂਮ ਸਿੰਘੀ ਨੇ ਕੁਆਲੰਮਪੁਰ ਮਲੇਸ਼ੀਆ ਵਿਖੇ ਸੰਪੰਨ ਹੋਈ ਕਰਾਟੇ ਚੈਂਪੀਅਨਸ਼ਿਪ ਦੇ ਕਾਤਾ ਵਿਅਕਤੀਗਤ ਇਵੈੰਟ ਵਿੱਚ ਮੇਜ਼ਬਾਨ ਦੇਸ਼ ਦੀ ਖਿਡਾਰਨ ਨਿਵਾ ਗਤਾਲਟ ਨੂੰ ਹਰਾ ਕੇ ਸੋਨ ਤਗਮੇ ‘ਤੇ ਪੰਚ ਮਾਰਿਆ ਅਤੇ ਕਰਾਟੇ ਚੈਂਪੀਅਨ ਦਾ ਖਿਤਾਬ ਹਾਸਿਲ ਕੀਤਾ।ਖਿਡਾਰਨ ਦੀ ਇਸ ਪ੍ਰਾਪਤੀ ‘ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਕਿਹਾ ਕਿ ਮੈਸੂਮ ਨੇ ਸੋਨ ਤਗਮਾ ਜਿੱਤ ਕੇ ‘ਵਰਸਿਟੀ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਮਿਲਿਆ ਹੁਲਾਰਾ, 15 ਫ਼ੀਸਦ ਰਕਬਾ ਵਧਿਆ
ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ‘ਵਰਸਿਟੀ ਪ੍ਰਬੰਧਕਾਂ ਵੱਲੋਂ ਦਿੱਤੀ ਜਾ ਰਹੀ ਉੱਤਮ ਕੋਚਿੰਗ ਤੇ ‘ਵਰਸਿਟੀ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਖੇਡ ਸਹੂਲਤਾਂ ਡਾ. ਬਲਵਿੰਦਰ ਕੁਮਾਰ ਸ਼ਰਮਾ ਨਿਰਦੇਸ਼ਕ ਖੇਡਾਂ ਦੀ ਯੋਗ ਅਗਵਾਈ, ਕੋਚ ਸਿਮਰਨਜੀਤ ਸਿੰਘ ਬਰਾੜ ਦੀ ਕੋਚਿੰਗ, ਖਿਡਾਰਨ ਦੀ ਸਖ਼ਤ ਮਿਹਨਤ ਅਤੇ ਅਭਿਆਸ ਨੂੰ ਦਿੱਤਾ। ਇਸ ਮੌਕੇ ਡਾ.ਸ਼ਰਮਾ ਨੇ ਮੈਸੂਮ ਦੇ ਅਭਿਆਸ ਦੀ ਗੱਲ ਕਰਦਿਆਂ ਦੱਸਿਆ ਕਿ ਖਿਡਾਰਨ ਆਉਣ ਵਾਲੀਆਂ ਕਾਮਨਵੈਲਥ ਖੇਡਾਂ ਲਈ ਤੁਰਕੀਏ ਵਿਖੇ ਵਿਸ਼ੇਸ਼ ਕੋਚਿੰਗ ਲੈ ਰਹੀ ਹੈ। ਕੋਚ ਸਿਮਰਨ ਬਰਾੜ ਨੇ ਦੱਸਿਆ ਕਿ ਕਰਾਟੇ ਖੇਡ, ਖੇਡ ਤੋਂ ਇਲਾਵਾ ਲੜਕੀਆਂ ਲਈ ਆਤਮ-ਰੱਖਿਆ ਦਾ ਉੱਤਮ ਸਾਧਨ ਹੈ ਅਤੇ ਇਸ ਖੇਡ ਰਾਹੀਂ ਖਿਡਾਰੀ ਸ਼ਰੀਰਿਕ ਪੱਖੋਂ ਤੰਦਰੁਸਤ ਅਤੇ ਮਾਨਸਿਕ ਪੱਖੋਂ ਜਾਗਰੂਕ ਰਹਿੰਦਾ ਹੈ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਦੀ ਖਿਡਾਰਨ ਮੈਸੂਮ ਸਿੰਘੀ ਬਣੀ ਮਲੇਸ਼ੀਆ ਕਰਾਟੇ ਚੈਂਪੀਅਨ"