Mayor Padmajit Mehta ਵੱਲੋਂ ਵਾਰਡ ਨੰਬਰ 42 ਵਿੱਚ ਲਗਭਗ 52 ਲੱਖ ਰੁਪਏ ਦੇ ਪ੍ਰੀਮਿਕਸ ਕੰਮ ਦਾ ਸ਼ੁਭ ਆਰੰਭ

Date:

spot_img

Bathinda News: Mayor Padmajit Mehta ਨੇ ਕੌਂਸਲਰ ਸ੍ਰੀ ਸੁਖਰਾਜ ਔਲਖ ਦੇ ਵਾਰਡ ਨੰਬਰ 42 ਵਿੱਚ ਸਥਿਤ ਗੁਰੂ ਨਾਨਕ ਨਗਰ, ਮੁਲਤਾਨੀਆਂ ਰੋਡ ਦੀਆਂ ਸੜਕਾਂ ਨੂੰ ਸੁੰਦਰ ਬਣਾਉਣ ਲਈ ਲਗਭਗ 52 ਲੱਖ ਰੁਪਏ ਦੇ ਪ੍ਰੀਮਿਕਸ ਕੰਮ ਦਾ ਸ਼ੁਭ ਆਰੰਭ ਕੀਤਾ। ਇਸ ਮੌਕੇ ਕੌਂਸਲਰ ਸ੍ਰੀ ਸੁਖਰਾਜ ਔਲਖ, ਜੇਈ ਸ੍ਰੀ ਅਮਿਤ ਕੁਮਾਰ, ਜਗਦੀਸ਼ ਸਿੰਘ ਰਾਮਸਰਾ, ਜਗਦੀਪ ਸਿੰਘ ਸਿੱਧੂ, ਮਨਦੀਪ ਸਿੰਘ ਖਾਨਾ, ਬਲਰਾਜ ਸਿੰਘ, ਜਸਵਿੰਦਰ ਸਿੰਘ ਮਾਨ, ਪ੍ਰਵੀਨ ਬਾਂਸਲ, ਮਾਸਟਰ ਸੁਖਵਿੰਦਰ ਸਿੰਘ, ਮੱਸਾ ਸਿੰਘ, ਤਾਜਵਿੰਦਰ ਸ਼ੇਰਗਿੱਲ ਅਤੇ ਇਲਾਕੇ ਦੇ ਹੋਰ ਪਤਵੰਤੇ ਹਾਜ਼ਰ ਸਨ।

ਇਹ ਵੀ ਪੜ੍ਹੋ ਵੱਡੀ ਖਬਰ; ਵਿਰੋਧ ਤੋਂ ਬਾਅਦ ਕੇਂਦਰ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਭੰਗ ਦਾ ਫੈਸਲਾ ਵਾਪਸ ਲਿਆ

ਇਸ ਦੌਰਾਨ ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਬਠਿੰਡਾ ਨਗਰ ਨਿਗਮ ਦਾ ਮੁੱਖ ਉਦੇਸ਼ ਸ਼ਹਿਰ ਦੇ ਵਸਨੀਕਾਂ ਨੂੰ ਸ਼ਾਨਦਾਰ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਨਗਰ ਖੇਤਰ ਵਿੱਚ ਸੜਕਾਂ ਦੇ ਸੁਧਾਰ ਦੀ ਲੰਬੇ ਸਮੇਂ ਤੋਂ ਮੰਗ ਸੀ ਅਤੇ ਉਕਤ ਕੰਮ ਦੇ ਪੂਰਾ ਹੋਣ ਤੋਂ ਬਾਅਦ, ਇਹ ਕੰਮ ਨਾ ਸਿਰਫ਼ ਖੇਤਰ ਦੀ ਦਿੱਖ ਨੂੰ ਵਧਾਏਗਾ ਬਲਕਿ ਆਵਾਜਾਈ ਨੂੰ ਵੀ ਕਾਫ਼ੀ ਸਹੂਲਤ ਦੇਵੇਗਾ।

ਇਹ ਵੀ ਪੜ੍ਹੋ Punjab Congress ਦੇ ਪ੍ਰਧਾਨ Raja Warring ਵਿਰੁਧ ਪਰਚਾ ਦਰਜ਼; ਮਾਮਲਾ ਮਰਹੂਮ ਗ੍ਰਹਿ ਮੰਤਰੀ ਬਾਰੇ ਬਿਆਨ ਦਾ

ਮੇਅਰ ਸ੍ਰੀ ਮਹਿਤਾ ਨੇ ਹਾਜ਼ਰ ਵਸਨੀਕਾਂ ਨੂੰ ਵਿਕਾਸ ਕਾਰਜਾਂ ਵਿੱਚ ਸਹਿਯੋਗ ਕਰਨ ਅਤੇ ਸੜਕਾਂ ਦੀ ਸਾਂਭ-ਸੰਭਾਲ ਵਿੱਚ ਨਗਰ ਨਿਗਮ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਸਾਰੀ ਕਾਰਜ ਦੌਰਾਨ ਕਿਸੇ ਵੀ ਤਰ੍ਹਾਂ ਦੀ ਕਮੀ ਜਾਂ ਨੁਕਸ ਨਜ਼ਰ ਆਉਂਦਾ ਹੈ, ਤਾਂ ਤੁਰੰਤ ਉਨ੍ਹਾਂ ਨੂੰ ਜਾਂ ਸਬੰਧਤ ਕੌਂਸਲਰ ਸ੍ਰੀ ਸੁਖਰਾਜ ਔਲਖ ਨੂੰ ਸੂਚਿਤ ਕਰਨ, ਤਾਂ ਜੋ ਸਮੇਂ ਸਿਰ ਸੁਧਾਰ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬਠਿੰਡਾ ਸ਼ਹਿਰ ਨੂੰ ਆਧੁਨਿਕ ਦਿੱਖ ਦੇਣ ਲਈ ਕਈ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਪੂਰਾ ਹੋਣ ਤੋਂ ਬਾਅਦ ਬਠਿੰਡਾ ਸ਼ਹਿਰ ਦੇਸ਼ ਦਾ ਇੱਕ ਆਦਰਸ਼ ਸ਼ਹਿਰ ਬਣ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਕੈਨੇਡਾ ਜਾਣ ਵਾਲੇ ਭਾਰਤੀਆਂ ਲਈ ਅਹਿਮ ਖ਼ਬਰ! ਵਿਦਿਆਰਥੀਆਂ ਦੇ ਵੀਜ਼ੇ ਦੀ ਉਡੀਕ ਵਧੀ

ਨਿਊਜ਼ ਡੈਸਕ : ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹੋ?...

ਮੁਲਾਜ਼ਮਾਂ ਵੱਲੋਂ ਡੀ.ਸੀ. ਦਫ਼ਤਰ ਦੇ ਬਾਹਰ ਗੇਟ ਰੈਲੀ

👉ਸਾਂਝਾ ਮੁਲਾਜ਼ਮ ਮੰਚ ਵੱਲੋਂ 2 ਦਿਨਾਂ ਸਮੂਹਿਕ ਲੈ ਕੇ...

SSD Girls College ਵੱਲੋਂ ਪਹਿਲੇ ਫੈਸ਼ਨ ਸ਼ੋਅ ਦਾ ਆਯੋਜਨ

Bathinda News: SSD Girls College (ਐੱਸ.ਐੱਸ.ਡੀ. ਗਰਲਜ਼ ਕਾਲਜ, ਬਠਿੰਡਾ)...

ਤਿੰਨ ਕਾਰਾਂ ‘ਚ ਭਿਆਨਕ ਟੱਕਰ; 2 ਕੁੜੀਆਂ ਤੇ 1 ਮੁੰਡੇ ਨੂੰ ਕਾਰ ਕੱਟ ਕੇ ਵਿਚੋਂ ਕੱਢਿਆ

Sangrur News: ਬੁੱਧਵਾਰ ਸਵੇਰੇ ਸੰਗਰੁਰ ਜ਼ਿਲ੍ਹੇ ਦੇ ਪਿੰਡ ਘਰਾਚੋ...