ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਪੰਜਾਬ ਅੰਦਰ 5 ਦਸੰਬਰ ਤੋਂ ਮਜ਼ਦੂਰ ਸਮਾਜ ਜੋੜੋ ਚੇਤਨਾ ਮੁਹਿੰਮ ਚਲਾਉਣ ਦਾ ਫੈਸਲਾ

Date:

spot_img

ਬਠਿੰਡਾ, 3 ਦਸੰਬਰ: ਪੰਜਾਬ ਦੀ ਆਪ ਸਰਕਾਰ ਵੱਲੋਂ ਦਲਿਤਾਂ, ਮਜ਼ਦੂਰਾ ਦੇ ਮਸਲਿਆਂ ਨੂੰ ਅਣਗੌਲੇ ਕਰਨ ਖਿਲਾਫ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਸੂਬੇ ਅੰਦਰ 5 ਦਸੰਬਰ ਤੋਂ 5 ਫਰਵਰੀ ਤੱਕ ਪੂਰੇ ਦੋ ਮਹੀਨੇ ਮਜ਼ਦੂਰ ਸਮਾਜ ਜੋੜੋ ਚੇਤਨਾ ਮੁਹਿੰਮ ਚਲਾਈ ਜਾਵੇਗੀ। ਇਹ ਐਲਾਨ ਅੱਜ ਇਥੇ ਟੀਚਰ ਹੋਮ ਵਿਖੇ ਸੂਬਾ ਜਨਰਲ ਸਕੱਤਰ ਹਰਵਿੰਦਰ ਸੇਮਾ ਦੀ ਪ੍ਰਧਾਨਗੀ ਹੇਠ ਹੋਈ ਮਜ਼ਦੂਰ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਜਿਥੇ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਡਾ ਅੰਬੇਡਕਰ ਵੱਲੋਂ ਸਥਾਪਿਤ ਕੀਤੀ ਭਾਰਤੀ ਸੰਵਿਧਾਨ ਜੋ ਹਰ ਮਨੁੱਖ ਨੂੰ ਲੋਕਤੰਤਰਕ ਅਧਿਕਾਰ ਦਿੰਦਾ ਹੈ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੈ ਉਥੇ ਆਪ ਸਰਕਾਰ ਪੰਜਾਬ ਦੇ ਦਲਿਤਾਂ, ਮਜ਼ਦੂਰਾ ਨੂੰ ਪਹਿਲਾਂ ਤੋਂ ਮਿਲਦੇ ਅਧਿਕਰਾ ਨੂੰ ਕਮਜ਼ੋਰ ਕਰਨ ਤੇ ਲੱਗੀ ਹੋਈ ਹੈ।

ਇਹ ਵੀ ਪੜ੍ਹੋ ਵੱਡੀ ਖ਼ਬਰ: ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਆਗੂਆਂ ਨੂੰ ਮਿਲੀ ਧਾਰਮਿਕ ਸਜ਼ਾ

ਉਨ੍ਹਾਂ ਕਿਹਾ ਕਿ ਸੱਤਾਧਾਰੀ ਹਾਕਮ ਦਲਿਤਾਂ ਦੀਆਂ ਵੋਟਾਂ ਤਾਂ ਲੈਣਾ ਚਾਹੁੰਦੇ ਹਨ ਪਰ ਦਲਿਤਾਂ ਨੂੰ ਬੁਨਿਆਦੀ ਸਹੂਲਤਾਂ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਮੇਂ ਸਿਰ ਸਕਾਲਰਸ਼ਿੱਪ ਨਾਂ ਮਿਲਣ ਕਾਰਨ ਜਿਵੇਂ ਦਲਿਤ ਵਿਦਿਆਰਥੀਆਂ ਨੂੰ ਪ੍ਰਾਈਵੇਟ ਕਾਲਜਾਂ ਵਿੱਚ ਜਲਦੀ ਹੋਣਾ ਪੈਂਦਾ ਹੈ ਉਸੇ ਤਰ੍ਹਾਂ ਗਰੀਬ ਲੋਕਾਂ ਨੂੰ ਇਲਾਜ ਲਈ ਕਾਰਡਾਂ ਦੀ ਰਾਸ਼ੀ ਜਾਰੀ ਨਾਂ ਹੋਣ ਕਾਰਨ ਬਿਮਾਰੀਆਂ ਚ ਬਿਨਾਂ ਇਲਾਜ ਰੁਲਣਾ ਪੈ ਰਿਹਾ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ, ਸੂਬਾ ਮੀਤ ਪ੍ਰਧਾਨ ਇੰਜੀਨੀਅਰ ਰਜਿੰਦਰ ਸਿੰਘ ਮੌੜ, ਜ਼ਿਲ੍ਹਾ ਆਗੂ ਸੁਖਜੀਵਨ ਸਿੰਘ ਮੌੜ, ਡੀ ਸੀ ਕੋਟੜਾ, ਮਿੱਠੂ ਸਿੰਘ ਚੌਉਕੇ, ਨਾਇਬ ਸਿੰਘ ਬਠਿੰਡਾ, ਗੁਰਮੇਲ ਸਿੰਘ ਦਾਨਗੜ੍ਹ, ਨੈਬ ਸਿੰਘ ਬਹਿਮਣ ਵੀ ਮੌਜੂਦ ਸਨ।

 

spot_img
spot_img

Share post:

Popular

More like this
Related

Vigilance Bureau ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

Barnala News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

Guru Kashi University ਦੇ ਨਿਊਜ਼ ਲੈਟਰ ਅਤੇ ਵਿਦਿਆਰਥੀ ਮੈਗਜ਼ੀਨ ਦੇ ਪੋਸਟਰ ਰੀਲੀਜ਼

Talwandi Sabo News: Guru Kashi University (ਗੁਰੂ ਕਾਸ਼ੀ ਯੂਨੀਵਰਸਿਟੀ)...

MRSPTU ਵੱਲੋਂ ਵਿਸ਼ਵ ਖੁਰਾਕ ਦਿਵਸ ਮੌਕੇ ਮਾਹਿਰ ਭਾਸ਼ਣ ਅਤੇ ‘ਬਿਨਾਂ ਅੱਗ ਦੇ ਭੋਜਨ ਤਿਆਰ ਕਰਨ’ ਦੇ ਮੁਕਾਬਲੇ ਕਰਵਾਏ

Bathinda News: MRSPTU; ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ...

Bathinda ‘ਚ ਵਾਪਰਿਆਂ ਵੱਡਾ ਰੇਲ ਹਾਦਸਾ; ਰਾਮਪੁਰਾ ‘ਚ ਪਟੜੀ ਤੋਂ ਲੱਥੇ ਡੱਬੇ

Bathinda News: Bathinda 'ਚ ਸ਼ੁੱਕਰਵਾਰ ਨੂੰ ਇੱਕ ਵੱਡਾ ਰੇਲ...