WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਚੰਡੀਗੜ੍ਹ

ਮੀਤ ਹੇਅਰ ਵੱਲੋਂ ਊਰਜਾ ਸੰਭਾਲ ਉਪਾਵਾਂ ਨੂੰ ਅਪਣਾਉਣ ਵਾਲੀਆਂ ਸੰਸਥਾਵਾਂ ਦਾ ਸਨਮਾਨ

ਪੇਡਾ ਨੇ ਰਾਜ ਪੱਧਰੀ ਐਨਰਜੀ ਕੰਜ਼ਰਵੇਸ਼ਨ ਪੁਰਸਕਾਰ ਸਮਾਰੋਹ ਕਰਾਇਆ

ਚੰਡੀਗੜ੍ਹ, 21 ਦਸੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਊਰਜਾ ਖਪਤਕਾਰਾਂ ਨੂੰ ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ ਪ੍ਰਤੀ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਅੱਜ ਸੀ.ਆਈ.ਆਈ. ਚੰਡੀਗੜ੍ਹ ਵਿਖੇ ਸੂਬਾ ਪੱਧਰੀ ਊਰਜਾ ਸੰਭਾਲ ਪੁਰਸਕਾਰ ਸਮਾਰੋਹ ਕਰਵਾਇਆ ਗਿਆ। ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਨ੍ਹਾਂ ਫੈਸਿਲਟੀਜ਼/ਯੂਨਿਟਾਂ ਨੂੰ ਪੁਰਸਕਾਰ ਵੰਡੇ, ਜਿਨ੍ਹਾਂ ਨੇ ਸੂਬੇ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਊਰਜਾ ਦੀ ਕੁਸ਼ਲ ਵਰਤੋਂ, ਪ੍ਰਬੰਧਨ ਅਤੇ ਸੰਭਾਲ ਲਈ ਠੋਸ ਯਤਨ ਕੀਤੇ ਹਨ। ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਮਨੁੱਖ ਆਪਣੇ ਨਿੱਜੀ ਮੁਫ਼ਾਦਾਂ ਲਈ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਕਰਨ ਲਈ ਜ਼ਿੰਮੇਵਾਰ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਮਿਲ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਬਚਾਉਣ ਖਾਤਰ ਊਰਜਾ ਸੰਭਾਲ ਸਬੰਧੀ ਯਤਨਾਂ ਦਾ ਹਿੱਸਾ ਬਣੀਏ। ਉਨ੍ਹਾਂ ਨੇ ਸਬੰਧਤ ਵਿਭਾਗਾਂ, ਉਦਯੋਗਾਂ ਅਤੇ ਸੰਸਥਾਵਾਂ ਰਾਹੀਂ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਊਰਜਾ ਕੁਸ਼ਲਤਾ ਅਤੇ ਊਰਜਾ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਕਰਨ ਵਾਸਤੇ ਪੇਡਾ ਦੀ ਵੀ ਸ਼ਲਾਘਾ ਕੀਤੀ।

ਕੈਬਨਿਟ ਸਬ-ਕਮੇਟੀ ਵੱਲੋਂ ਦਿਵਿਆਂਗ ਵਰਗ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਿਚਾਰ ਵਟਾਂਦਰਾ 

ਪੇਡਾ ਦੇ ਚੇਅਰਮੈਨ ਐਚ.ਐਸ. ਹੰਸਪਾਲ ਨੇ ਬਿਜਲੀ ਦੀ ਮੰਗ ਤੇ ਸਪਲਾਈ ਵਿਚਕਾਰ ਪਾੜੇ ਨੂੰ ਪੂਰਨ ਲਈ ਲੋਕਾਂ ਨੂੰ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਅਪਣਾਉਣ ਅਤੇ ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ ਉਪਾਵਾਂ ਨੂੰ ਅਪਣਾਉਂਦਿਆਂ ਸਮਝਦਾਰੀ ਨਾਲ ਬਿਜਲੀ ਦੀ ਵਰਤੋਂ ਕਰਨ ਲਈ ਸੱਦਾ ਦਿੱਤਾ। ਪੇਡਾ ਦੇ ਸੀ.ਈ.ਓ. ਡਾ. ਅਮਰਪਾਲ ਸਿੰਘ ਨੇ ਆਪਣੇ ਕਾਰੋਬਾਰ ਯੂਨਿਟਾਂ ਅਤੇ ਸੰਸਥਾਵਾਂ ਵਿੱਚ ਊਰਜਾ ਦੇ ਪ੍ਰਬੰਧਨ ਅਤੇ ਸੰਭਾਲ ਲਈ ਠੋਸ ਯਤਨ ਕਰਨ ਵਾਸਤੇ ਪੁਰਸਕਾਰ ਜੇਤੂਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਾਤਾਵਰਣ ਦੀ ਸੁਰੱਖਿਆ ਲਈ ਲੋਕਾਂ ਨੂੰ ਵੱਡੇ ਪੱਧਰ ‘ਤੇ ਜਾਗਰੂਕ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਬਠਿੰਡਾ ਦੇ ਅੱਧੀ ਦਰਜ਼ਨ ਆਗੂਆਂ ਨੂੰ ਵੱਖ ਵੱਖ ਹਲਕਿਆਂ ਦਾ ਲਗਾਇਆ ਕੋਆਰਡੀਨੇਟਰ

ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੀ ਅਗਵਾਈ ਵਾਲੇ ਨਵੀਂ ਅਤੇ ਨਵਿਆਉਣਯੋਗ ਊਰਜਾ ਸ੍ਰੋਤ ਵਿਭਾਗ ਵੱਲੋਂ ਜਲਦ ਹੀ ਸਟੇਟ ਬਾਇਓ-ਫਿਊਲ ਪਾਲਿਸੀ ਅਤੇ ਗ੍ਰੀਨ ਹਾਈਡ?ਰੋਜਨ ਪਾਲਿਸੀ ਲਿਆਂਦੀ ਜਾਵੇਗੀ।ਪੇਡਾ ਦੇ ਡਾਇਰੈਕਟਰ ਐਮ.ਪੀ. ਸਿੰਘ ਨੇ ਸੂਬੇ ਵਿੱਚ ਊਰਜਾ ਸੰਭਾਲ ਪ੍ਰੋਗਰਾਮਾਂ ਤਹਿਤ ਕੀਤੀਆਂ ਪਹਿਲਕਦਮੀਆਂ ਬਾਰੇ ਚਾਨਣਾ ਪਾਇਆ। ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਦੇ ਉੱਤਰੀ ਖੇਤਰ ਦੇ ਡਾਇਰੈਕਟਰ ਪ੍ਰਸ਼ਾਂਤ ਏ.ਐਨ. ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।ਇਸ ਸਮਾਗਮ ਵਿੱਚ ਐਨਰਜੀ ਇੰਟੈਂਸਿਵ ਇੰਡਸਟਰੀਜ਼, ਐਸ.ਐਮ.ਈ., ਵਪਾਰਕ ਇਮਾਰਤਾਂ, ਸਰਕਾਰੀ ਇਮਾਰਤਾਂ, ਆਰਕੀਟੈਕਟ ਅਤੇ ਸਬੰਧਤ ਵਿਭਾਗਾਂ ਦੇ ਵੱਖ-ਵੱਖ ਵਰਗਾਂ ਦੇ ਖਪਤਕਾਰਾਂ ਨੇ ਹਿੱਸਾ ਲਿਆ।

Related posts

ਕਾਂਗਰਸ ਨੇ ਪੰਜਾਬ ਨੂੰ ਪੰਜ ਸਾਲ ਵਿੱਚ ਦੋ ਬੇਈਮਾਨ ਮੁੱਖ ਮੰਤਰੀ ਦਿੱਤੇ – ਭਗਵੰਤ ਮਾਨ

punjabusernewssite

ਪੰਜਾਬ ਦੇ ਵਸੀਲਿਆਂ ਨੂੰ ਲੁੱਟਣ ਵਾਲਿਆਂ ਨੂੰ ਹੁਣ ਬਖਸਿਆ ਨਹੀਂ ਜਾਵੇਗਾ: ਮਾਲਵਿੰਦਰ ਸਿੰਘ ਕੰਗ

punjabusernewssite

ਮਾਮਲਾ ਮੇਅਰ ਦੀ ਚੋਣ ਦਾ: ਹਾਈਕੋਰਟ ਨੇ ਹੋਰ ਸਮਾਂ ਦੇਣ ਤੋਂ ਕੀਤਾ ਸਪੱਸ਼ਟ ਇੰਨਕਾਰ

punjabusernewssite