ਬਠਿੰਡਾ, 28 ਨਵੰਬਰ (ਅਸ਼ੀਸ਼ ਮਿੱਤਲ) : ਜਲ ਜੀਵਨ ਮਿਸ਼ਨ ਤਹਿਤ ਜ਼ਮੀਨੀ ਪੱਧਰ ਤੇ ਪੜਤਾਲ ਕਰਨ ਦੇ ਮੱਦੇਨਜਰ ਕੇਂਦਰ ਦੀ ਦੋ ਮੈਂਬਰੀ ਟੀਮ ਸ਼ਹਿਰ ਚ ਸੱਤ ਦਿਨਾਂ ਦੇ ਦੌਰੇ ਤੇ ਆਈ ਹੋਈ ਹੈ। ਜਿਸ ਤਹਿਤ ਟੀਮ ਮੈਬਰਾਂ ਵੱਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਨੰਬਰ 1, 2 ਤੇ 3 ਨਾਲ ਸਬੰਧਤ ਅਧਿਕਾਰੀਆਂ ਜਿਵੇ ਕਿ ਕਾਰਜਕਾਰੀ ਇੰਜੀਨੀਅਰ, ਉਪ ਮੰਡਲ ਇੰਜੀਨੀਅਰ, ਜੂਨੀਅਰ ਇੰਜੀਨੀਅਰ, ਸੀ.ਡੀ.ਐਸ., ਬੀ.ਆਰ.ਸੀ ਆਦਿ ਨਾਲ ਦੌਰੇ ਦੀ ਮਹੱਤਤਾ ਅਤੇ ਰੂਪ-ਰੇਖਾ ਆਦਿ ਬਾਰੇ ਵਿਚਾਰ-ਚਰਚਾ ਕੀਤੀ ਗਈ।
ਬਠਿੰਡਾ ਦੇ ਚੱਪੇ ਚੱਪੇ ’ਤੇ ਨਜ਼ਰ ਆਉਣਗੀਆਂ ਪੀ.ਸੀ.ਆਰ ਟੀਮਾਂ: ਐਸ.ਐਸ.ਪੀ ਗਿੱਲ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ 3 ਅਮਿਤ ਕੁਮਾਰ ਨੇ ਦੱਸਿਆ ਕਿ ਇਸ ਦੌਰਾਨ ਕੇਂਦਰ ਦੀ ਟੀਮ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਜਲ ਜੀਵਨ ਮਿਸ਼ਨ ਤਹਿਤ ਹੋਈਆਂ ਕਾਰਵਾਈਆਂ, ਤਰਲ ਕੂੜਾ ਪ੍ਰਬੰਧਨ, ਛੱਪੜਾਂ ਦੇ ਕੰਮ, ਸਵੱਛ ਭਾਰਤ ਮਿਸ਼ਨ ਆਦਿ ਬਾਰੇ ਜ਼ਮੀਨੀ ਪੱਧਰ ਤੇ ਨਿਰੀਖਣ ਕਰਦੇ ਹੋਏ ਰਿਪੋਰਟ ਤਿਆਰ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਰਿਪੋਰਟ ਦੇ ਆਧਾਰ ਤੇ ਹੀ ਕੇਂਦਰ ਵੱਲੋਂ ਜ਼ਿਲ੍ਹੇ ਦੀ ਰੇਟਿੰਗ ਤੈਅ ਕੀਤੀ ਜਾਵੇਗੀ।ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਨੰਬਰ 1, 2 ਤੇ 3 ਦੇ ਅਧਿਕਾਰੀ ਅਤੇ ਉਨ੍ਹਾਂ ਦੇ ਕਰਮਚਾਰੀ ਆਦਿ ਹਾਜ਼ਰ ਸਨ।