ਪੀ ਐਸ ਡੀ ਟੀ ਰਜਿਸਟਰੇਸ਼ਨ ਕਰਵਾਉਣ ਲਈ ਟੈਕਸ ਬਾਰ ਐਸੋ਼ਸੀਏਸ਼ਨ ਨਾਲ ਕੀਤੀ ਗਈ ਮੀਟਿੰਗ

0
21

ਸ੍ਰੀ ਮੁਕਤਸਰ ਸਾਹਿਬ 28 ਨਵੰਬਰ : ਸਟੇਟ ਜੀ.ਐਸ.ਟੀ. ਦਫਤਰ ਵਿਖੇ ਸ਼੍ਰੀ ਰੋਹਿਤ ਗਰਗ, ਸਹਾਇਕ ਕਮਿਸ਼ਨਰ ਰਾਜ ਕਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੀ ਐਸ ਡੀ ਟੀ (ਪੰਜਾਬ ਸਟੇਟ ਡਿਵੈਲਪਮੈਂਟ ਟੈਕਸ) ਐਕਟ ਅਧੀਨ ਵੱਖ-ਵੱਖ ਪ੍ਰਾਈਵੇਟ ਵਪਾਰਕ ਅਦਾਰਿਆਂ ਦੀ ਰਜਿਸਟਰੇਸ਼ਨ ਕਰਵਾਉਣ ਲਈ ਸਬੰਧਤ ਵਪਾਰਕ ਅਦਾਰਿਆਂ ਦੇ ਵਕੀਲਾਂ ਨਾਲ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਰਾਜ ਕਰ ਨੇ ਪੀ ਐਸ ਡੀ ਐਕਟ ਅਧੀਨ ਵੱਧ ਤੋ ਵੱਧ ਰਜਿਸ਼ਟਰੇਸ਼ਨ ਕਰਵਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ।ਮੀਟਿੰਗ ਦੌਰਾਨ ਉਹਨਾਂ ਵੱਲੋ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਇਹ ਐਕਟ ਸਾਲ 2018 ਵਿੱਚ ਲਾਗੂ ਕੀਤਾ ਗਿਆ ਸੀ।

ਇਹ ਵੀ ਪੜ੍ਹੋ ਖਿਡਾਰੀ ਹਮੇਸ਼ਾ ਆਸ਼ਾਵਾਦੀ ਹੁੰਦੇ : ਜਗਰੂਪ ਸਿੰਘ ਗਿੱਲ

ਇਸ ਐਕਟ ਅਧੀਨ ਉਹਨਾਂ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਵਿੱਚੋਂ ਸਿਰਫ 200 ਰੁਪਏ ਡਿਵੈਲਪਮੈਂਟ ਟੈਕਸ ਕੱਟਣਾ ਬਣਦਾ ਹੈ, ਜਿਨ੍ਹਾਂ ਦੀ ਸਾਲਾਨਾ ਆਮਦਨ, ਆਮਦਨ ਕਰ ਟੈਕਸ ਦੇਣ ਦੀ ਯੋਗਤਾ ਤੋਂ ਵੱਧ ਹੈ। ਇਸ ਐਕਟ ਅਧੀਨ ਵਪਾਰਕ ਅਦਾਰੇ ਦੇ ਮਾਲਕਾਂ ਵੱਲੋ ਆਪਣੇ ਵਪਾਰਕ ਅਦਾਰੇ ਦੀ ਰਜਿਸ਼ਟਰੇਸ਼ਨ ਕਰਵਾ ਕੇ ਆਪਣੇ ਅਧੀਨ ਕੰਮ ਕਰਦੇ ਮੁਲਾਜਮਾਂ ਦੀ ਤਨਖਾਹ ਵਿੱਚੋ ਡਿਵੈਲਪਮੈਂਟ ਟੈਕਸ ਕੱਟ ਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਜਰੂਰੀ ਹੈ। ਇਸ ਮੀਟਿੰਗ ਦੌਰਾਨ ਉਹਨਾਂ ਨੂੰ ਪੀ ਐਸ ਡੀ ਟੀ ਐਕਟ ਅਧੀਨ ਰਜਿਸ਼ਟਰੇਸ਼ਨ ਤੇ ਐਕਟ ਅਧੀਨ ਜ਼ਰੂਰੀ ਰਿਟਰਨਾਂ ਬਾਰੇ ਵੀ ਦੱਸਿਆ ਗਿਆ ਤੇ ਉਹਨਾ ਦੀਆਂ ਰਜਿਸ਼ਟਰੇਸ਼ਨ ਸੰਬੰਧੀ ਮੁਸ਼ਕਿਲਾਂ ਨੂੰ ਵੀ ਮੌਕੇ ਤੇ ਹੀ ਹੱਲ ਕੀਤਾ ਗਿਆ।

ਇਹ ਵੀ ਪੜ੍ਹੋ ਤਿੰਨ ਔਰਤਾਂ ਨਾਲ ਛੇੜਛਾੜ ਦੇ ਦੋਸ਼ਾਂ ਹੇਠ ਕੈਨੇਡਾ ‘ਚ ਪੰਜਾਬੀ ਨੌਜਵਾਨ ਗ੍ਰਿਫਤਾਰ

ਇਸ ਮੀਟਿੰਗ ਵਿੱਚ ਟੈਕਸ ਬਾਰ ਐਸੋ਼ਸੀਏਸ਼ਨ ਦੇ ਪ੍ਰਧਾਨ ਸ਼੍ਰੀ ਗਗਨ ਪਠੇਲਾ ਐਡਵੋਕੇਟ, ਸ਼੍ਰੀ ਰਾਜਪਾਲ ਪਠੇਲਾ ਐਡਵੋਕੇਟ, ਸੀ ਏ ਸ਼੍ਰੀ ਸਤੀਸ਼ ਬਾਸਲ,ਐਡਵੋਕੇਟ, ਸ਼੍ਰੀ ਸੰਜੀਵ ਕੁਮਾਰ ਐਡਵੋਕੇਟ, ਸ਼੍ਰੀ ਵਰੁਣ ਗੁਪਤਾ ਐਡਵੋਕੇਟ ਅਤੇ ਸ਼੍ਰੀ ਅਰੁਣ ਦੂਮੜਾ ਐਡਵੋਕੇਟ, ਹਾਜ਼ਰ ਸਨ। ਇਸ ਮੀਟਿੰਗ ਵਿੱਚ ਟੈਕਸ ਬਾਰ ਐਸੋਸੇਸ਼ਨ ਦੇ ਮੈਬਰਾਂ ਤੋਂ ਇਲਾਵਾ ਸਟੇਟ ਜੀ. ਐਸ. ਟੀ. ਵਿਭਾਗ ਦੇ ਸ਼੍ਰੀ ਮਨਜਿੰਦਰ ਸਿੰਘ ਰਾਜ ਕਰ ਅਫ਼ਸਰ, ਸ਼੍ਰੀ ਗੁਰਿੰਦਰਜੀਤ ਸਿੰਘ ਰਾਜ ਕਰ ਅਫ਼ਸਰ, ਸ਼੍ਰੀ ਰਵਿੰਦਰ ਕੁਮਾਰ ਕਰ ਨਿਰੀਖਕ, ਸ਼੍ਰੀ ਤਰਸੇਮ ਸਿੰਘ ਕਰ ਨਿਰੀਖਕ ਅਤੇ ਸ਼੍ਰੀ ਅੰਮ੍ਰਿਤਪਾਲ ਗੋਇਲ ਕਰ ਨਿਰੀਖਕ ਵੀ ਸ਼ਾਮਲ ਸਨ।

 

LEAVE A REPLY

Please enter your comment!
Please enter your name here