ਬਠਿੰਡਾ, 6 ਫਰਵਰੀ : ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ ਜਿਲ੍ਹੇ ਦੇ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ, ਵਿਨੋਦ ਖੁਰਾਣਾ ਅਤੇ ਮਨਜੀਤ ਕੌਰ ਡਿਪਟੀ ਮਾਸ ਮੀਡੀਆ ਅਫਸਰ, ਜਗਤਾਰ ਸਿੰਘ, ਮਾਲਵਿੰਦਰ ਸਿੰਘ, ਸਾਹਿਲ ਪੁਰੀ, ਪਵਨਦੀਪ ਕੌਰ, ਰੋਹਿਤ ਕੁਮਾਰ, ਗਗਨਦੀਪ ਸਿੰਘ ਭੁੱਲਰ ਨੇ ਭਾਗ ਲਿਆ। ਇਸ ਮੌਕੇ ਸਿਵਲ ਸਰਜ਼ਨ ਡਾ ਢਿੱਲੋਂ ਨੇ ਕਿਹਾ ਕਿ ਸਿਹਤ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਅਤੇ ਸੇਵਾਵਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਤਾਂ ਜੋ ਲੋਕ ਇਨ੍ਹਾਂ ਸਕੀਮਾ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।
ਬਠਿੰਡਾ ’ਚ 16 ਥਾਵਾਂ ’ਤੇ ਲਗਾਏ “ਆਪ ਦੀ ਸਰਕਾਰ ਆਪ ਦੇ ਦੁਆਰ” ਕੈਂਪ
ਇਸ ਦੌਰਾਨ ਪਿਛਲੇ ਮਹੀਨੇ ਕੀਤੀਆਂ ਆਈ.ਈ.ਸੀ. ਗਤੀਵਿਧੀਆਂ ਸਬੰਧੀ ਅਤੇ ਫਰਵਰੀ ਮਹੀਨੇ ਦੌਰਾਨ ਕਰਨ ਵਾਲੀਆਂ ਗਤੀਵਿਧੀਆਂ ਤੇ ਵਿਚਾਰ ਚਰਚਾ ਕੀਤੀ ਗਈ। ਗਰਭਵਤੀ ਮਾਵਾਂ ਅਤੇ 5 ਸਾਲ ਤੱਕ ਦੇ ਬੱਚਿਆਂ ਦਾ ਸੰਪੂਰਨ ਟੀਕਾਕਰਣ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਮਿਤੀ 12 ਤੋਂ 17 ਫਰਵਰੀ ਤੱਕ ਸਪੈਸ਼ਲ ਟੀਕਾਕਰਣ ਹਫ਼ਤੇ ਦੌਰਾਨ ਟੀਕਾਕਰਣ ਦੀ ਵੱਧ ਤੋਂ ਵੱਧ ਕਵਰੇਜ਼ ਕਰਵਾਈ ਜਾਵੇ। ਸਟੇਟ ਤੋਂ ਆਈ ਏਡਜ਼ ਜਾਗਰੂਕਤਾ ਵੈਨ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਜਾਗਰੂਕ ਕੀਤਾ ਜਾਵੇ।
Share the post "ਸਿਵਲ ਸਰਜਨ ਵੱਲੋਂ ਜਿਲ੍ਹੇ ਦੇ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਨਾਲ ਮੀਟਿੰਗ"