ਪਟਿਆਲਾ, 21 ਫ਼ਰਵਰੀ: ਗਰਿੱਡ ਸਬ ਸਟੇਸ਼ਨ ਇੰਪ ਯੂਨੀ ਰਜਿ 24 ਪੰਜਾਬ ਦੀ ਅੱਜ ਡਾਇਰੈਕਟਰ ਪ੍ਰਬੰਧਕੀ ਟਰਾਸਕੋ ਨੇਮ ਚੰਦ ਚੌਧਰੀ ਦੀ ਅਗਵਾਈ ਵਿੱਚ ਟਰਾਸਕੋ ਮੈਨੇਜਮੈਂਟ ਨਾਲ ਮੀਟਿੰਗ ਹੋਈ। ਮੀਟਿੰਗ ਵਿਚ ਹੇਠ ਲਿਖੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। ਇੰਨ੍ਹਾਂ ਵਿਚ ਜੋ 52 ਲਾਈਨਮੈਨ ਤਰੱਕੀ ਤੋਂ ਵਾਂਝੇ ਰਹਿ ਗਏ ਸਨ ਉਨ੍ਹਾਂ ਦਾ ਜਥੇਬੰਦੀ ਵੱਲੋਂ ਤਰਕਾ ਸਬੰਧੀ ਸੁਝਾਅ ਦੇਣ ਤੇ ਮਨੇਜਮੈਂਟ ਵੱਲੋਂ ਤਰੱਕੀ ਸਬੰਧੀ ਏਜੰਡਾ ਲਗਾਉਣ ਲਈ ਸਹਿਮਤੀ ਪ੍ਰਗਟ ਕੀਤੀ ਗਈ। ਜੇਈ ਦਾ ਸਕੇਲ 19260/- ਨੂੰ ਪਾਵਰਕੌਮ ਦੇ ਵਾਂਗ ਛੇਤੀ ਹੀ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ।ਪੈਸਕੋ ਕਰਮਚਾਰੀਆਂ ਦੀ ਤਨਖਾਹ ਮਿਥੀ ਮਿਤੀ ਤੇ ਜਾਰੀ ਕਰਨ ਅਤੇ ਓਵਰ ਟਾਈਮ ਸਬੰਧੀ ਬੇਵਜਾ ਖੱਜਲ ਖ਼ੁਆਰੀ ਤੇ ਬੇਲੋੜੇ ਇੰਤਰਾਜ ਨਾ ਲਗਾਉਣ ਸਬੰਧੀ ਸਖ਼ਤੀ ਨਾਲ ਪੱਤਰ ਜਾਰੀ ਕਰਨ ਲਈ ਡਾਇਰੈਕਟਰ ਸਾਹਿਬ ਵੱਲੋਂ ਹਦਾਇਤ ਕੀਤੀ ਗਈ।
ਕਿਸਾਨ ਸੰਘਰਸ਼: ਬਠਿੰਡਾ ਦੇ ਨੌਜਵਾਨ ਕਿਸਾਨ ਦੀ ਹੋਈ ਮੌਤ, ਸ਼ੰਭੂ ਤੇ ਖਨੌਰੀ ਬਾਰਡਰ ਉਪਰ ਤਨਾਅ ਭਰਿਆ ਮਾਹੌਲ ਬਣਿਆ
ਪੁਨਰਗਠਨ ਸਬੰਧੀ ਮਨੇਜਮੈਂਟ ਵੱਲੋਂ ਵਿਸ਼ਵਾਸ ਦਿੱਤਾ ਗਿਆ ਕਿ ਜਥੇਬੰਦੀ ਦੇ ਸੁਝਾਅ ਲਏ ਜਾਣਗੇ। .ਪਾਰਟਾਈਮ ਕੰਮ ਕਰਦੇ ਸਵੀਪਰਾ ਨੂੰ ਜੋ 55 ਨੰਬਰ ਪਾਵਰਕੌਮ ਦੇ ਕਾਮੇ ਟਰਾਸਕੋ ਵਿੱਚ ਕੰਮ ਕਰਦੇ ਹਨ ਪੱਕੇ ਕਰਨ ਲਈ ਪਾਵਰਕੌਮ ਮਨੇਜਮੈਂਟ ਨੂੰ ਭੇਜ ਦਿੱਤਾ ਜਾਵੇਗਾ।ਪੇਡੂ ਭੱਤਾ,ਕੈਸ ਲਿਸ ਮੈਡੀਕਲ ਅਤੇ ਇੱਕ ਕਰੋੜ ਦੇ ਬੀਮੇ ਸਬੰਧੀ ਪੰਜਾਬ ਸਰਕਾਰ ਨੂੰ ਸਿਫਾਰਸ਼ ਸਾਹਿਤ ਭੇਜ ਦਿੱਤਾ ਜਾਵੇਗਾ।ਸਬ ਸਟੇਸ਼ਨਾ ਦੀ ਸੁਰੱਖਿਆ ਸਬੰਧੀ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ ਪੈਂਡੀ ਸੀਜ਼ਨ ਤੋਂ ਪਹਿਲਾਂ ਸੁਰਖਿਆ ਸਬੰਧੀ ਪੁਖਤਾ ਪ੍ਰਬੰਧ ਕਰ ਲਏ ਜਾਣਗੇ।ਸਬ ਸਟੇਸ਼ਨ ਤੇ ਟਰਾਂਸਫਾਰਮਰ ਐਗੂਮੈਟ ਕਰਨ ਸਮੇਂ ਜੇ ਈ ਸਬ ਸਟੇਸ਼ਨ ਤੇ ਸਮਾਨ ਵਾਪਸ ਕਰਨ ਸਬੰਧੀ ਪਾਏ ਬੇਵਜਾ ਭਾਰ ਤੋਂ ਮੁਕਤ ਕਰਨ ਸਬੰਧੀ ਜਲਦੀ ਹੀ ਹਦਾਇਤਾ ਜਾਰੀ ਕਰ ਦਿੱਤੀਆਂ ਜਾਣਗੀਆਂ।
ਫ਼ਿਜੀਕਲ ਐਜੂਕੇਸ਼ਨ ਟੀਚਰਜ਼ ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਗਰੂਰ ਮਹਾਂਰੈਲੀ ਵਿੱਚ ਸ਼ਮੂਲੀਅਤ ਐਲਾਨ
ਮੀਟਿੰਗ ਵਿੱਚ ਸੂਬਾ ਕਮੇਟੀ ਆਗੂ ਹਰਦੇਵ ਸਿੰਘ ਖੰਨਾ ਸਰਪ੍ਰਸਤ,ਜਸਵੀਰ ਸਿੰਘ ਆਂਡਲੂ ਪ੍ਰਧਾਨ,ਸੁਖਵਿੰਦਰ ਭਗਤ ਜਨਰਲ ਸਕੱਤਰ, ਅਵਤਾਰ ਸਿੰਘ ਬਰਾੜ ਵਿੱਤ ਸਕੱਤਰ, ਅਰਸ਼ਵੀਰ ਸਿੰਘ ਦਫਤਰੀ ਸਕੱਤਰ,ਤਰਲੋਚਨ ਸਿੰਘ ਮਾਹਿਲਪੁਰ ਜੁਆਇੰਟ ਸਕੱਤਰ,ਬਲਦੇਵ ਸਿੰਘ ਪਸਿਆਣਾ ਮੁੱਖ ਸਲਾਹਕਾਰ ਅਤੇ ਹਰਦੇਵ ਸਿੰਘ ਕਾਠਗੜ੍ਹ ਜੋਨ ਆਗੂ ਸ਼ਾਮਲ ਹੋਏ। ਇਸ ਤੋਂ ਇਲਾਵਾ ਡਾਇਰੈਕਟਰ ਪ੍ਰਬੰਧਕੀ ਪਾਵਰਕੌਮ ਜਸਵੀਰ ਸਿੰਘ ਸੁਰ ਸਿੰਘ ਨਾਲ ਮੁਲਾਜ਼ਮਾਂ ਦੇ ਭਖ਼ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਉਹਨਾਂ ਦੇ ਹੱਲ ਕਰਨ ਲਈ ਮੰਗ ਪੱਤਰ ਸੌਂਪਿਆ ਗਿਆ ਉਹਨਾਂ ਵੱਲੋਂ ਜਲਦੀ ਮੀਟਿੰਗ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਗਿਆ।