ਬਠਿੰਡਾ, 16 ਦਸੰਬਰ: ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਭੁਪਿੰਦਰ ਕੌਰ, ਡਿਪਟੀ ਡੀ.ਈ.ਓ. ਮਹਿੰਦਰਪਾਲ, ਬਲਾਕ ਸਿੱਖਿਆ ਅਫਸਰ ਦਰਸ਼ਨ ਸਿੰਘ ਜੀਦਾ ਅਤੇ ਸੈਂਟਰ ਹੈਡ ਟੀਚਰ ਸ੍ਰੀਮਤੀ ਗੁਰਜੀਤ ਕੌਰ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗੋਨਿਆਣਾ ਖੁਰਦ ਵਿਖੇ ਮੈਗਾ ਪੀ.ਟੀ.ਐਮ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਗਿੱਧੇ ਭੰਗੜਾ ਕੋਰਿਓਗ੍ਰਾਫੀ ਕਵਿਤਾਵਾਂ ਨਾਟਕ ਆਦੀ ਆਈਟਮਾਂ ਦੀ ਪੇਸ਼ਕਾਰੀ ਕੀਤੀ ਗਈ।
ਭਲਕੇ ਬਠਿੰਡਾ ਦੇ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰੱਖਣਗੇ ਕੇਜ਼ਰੀਵਾਲ ਤੇ ਭਗਵੰਤ ਮਾਨ
ਇਸ ਪ੍ਰੋਗਰਾਮ ਦੀ ਅਗਵਾਈ ਉਪ ਜਿਲਾ ਸਿੱਖਿਆ ਅਫਸਰ ਮਹਿੰਦਰ ਪਾਲ ਵੱਲੋਂ ਕੀਤੀ ਗਈ। ਉਨਾਂ ਨੇ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਸਕੂਲ ਨਾਲ ਜੁੜ ਕੇ ਹੀ ਤਰੱਕੀ ਕੀਤੀ ਜਾ ਸਕਦੀ ਹੈ। ਇਸ ਸਮੇਂ ਉਪ ਜਿਲ੍ਹਾ ਸਿੱਖਿਆ ਅਫਸਰ ਨੇ ਪੰਜਾਬ ਪੱਧਰ ਤੇ ਖੇਡਾਂ ਵਿੱਚ ਅੱਵਲ ਰਹੇ ਵਿਦਿਆਰਥੀਆਂ ਪਰਦੀਪ ਕੌਰ ਵਿਅਕਤੀਗਤ ਯੋਗਾ ਅਨਮੋਲ ਪ੍ਰੀਤ ਕੌਰ ਯੋਗਾ ਟੀਮ ਗੁਰਵਿੰਦਰ ਸਿੰਘ ਯੋਗਾ ਟੀਮ ਅਨਮੋਲ ਪ੍ਰੀਤ ਕੌਰ ਯੋਗਾ ਰਿਦਮਕ ਨੂੰ ਸਨਮਾਨਿਤ ਕੀਤਾ।
ਨਵਜੋਤ ਸਿੱਧੂ ਵਲੋਂ ਆਗਾਮੀ ਲੋਕ ਸਭਾ ਚੋਣਾਂ ਨਾ ਲੜਣ ਦਾ ਐਲਾਨ
ਮੁੱਖ ਅਧਿਆਪਕ ਕਿਰਨ ਬਾਲਾ ਅਤੇ ਅਧਿਆਪਕ ਨਰਿੰਦਰ ਪਾਲ ਭੰਡਾਰੀ ਬੱਚਿਆਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਖੇਡਾਂ ਜੀਵਨ ਦਾ ਅਹਿਮ ਹਿੱਸਾ ਹੈ। ਇਸ ਮੌਕੇ ਅੱਵਲ ਰਹੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸ੍ਰੀਮਤੀ ਰੇਖਾ ਰਾਣੀ , ਸਰਬਜੀਤ ਸਿੰਘ ਸ੍ਰੀਮਤੀ ਨਿਰਮਲਜੀਤ ਕੌਰ , ਰਣਜੀਤ ਕੌਰ ਹਾਜ਼ਰ ਸਨ । ਸਟੇਜ ਸੰਚਾਲਕ ਦੀ ਭੂਮਿਕਾ ਹਰਮੀਤ ਸਿੰਘ ਬਾਜਾਖਾਨਾ ਨੇ ਨਿਭਾਈ। ਸਤਵੀਰ ਕੌਰ ਨੇ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਵਿਸ਼ੇਸ਼ ਯੋਗਦਾਨ ਦਿੱਤਾ।
Share the post "ਸਰਕਾਰੀ ਪ੍ਰਾਇਮਰੀ ਸਕੂਲ ਗੋਨਿਆਣਾ ਖੁਰਦ ਵਿਖੇ ਮੈਗਾ ਪੀ.ਟੀ.ਐਮ. ਅਤੇ ਇਨਾਮ ਵੰਡ ਸਮਾਗਮ ਕੀਤਾ"