ਬਠਿੰਡਾ,8 ਦਸੰਬਰ: ਅਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪਿਛਲੇ 31 ਦਿਨਾਂ ਤੋਂ ਸੰਘਰਸ਼ ਵਿੱਢੀ ਬੈਠੇ ਦਫ਼ਤਰੀ ਬਾਬੂਆਂ ਨੇ ਸ਼ੁੱਕਰਵਾਰ ਨੂੰ ਸੂਬਾ ਪੱਧਰੀ ਸੱਦੇ ਹੇਠ ਸ਼ਹਿਰ ਵਿਚ ਮੋਟਰਸਾਈਕਲ ਰੈਲੀ ਕੱਢਣ ਤੋਂ ਬਾਅਦ ਸਥਾਨਕ ਹਲਕਾ ਵਿਧਾਇਕ ਦੀ ਕੋਠੀ ਦਾ ਘਿਰਾਓ ਕੀਤਾ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਬਠਿੰਡਾ ਦੇ ਜਿਲ੍ਹ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ ਅਤੇ ਜਨਰਲ ਸਕੱਤਰ ਸੁਰਜੀਤ ਸਿੰਘ ਖਿੱਪਲ ਦੀ ਅਗਵਾਈ ਵਿੱਚ ਕੱਢੀ ਗਈ ਰੋਸ਼ ਰੈਲੀ ਤੇ ਘਿਰਾਓ ਦੌਰਾਨ ਕਿਸਾਨਾਂ ਤੇ ਭਰਾਤਰੀ ਜਥੇਬੰਦੀਆਂ ਵਲੋਂ ਵੀ ਸਹਿਯੋਗ ਦਿੱਤਾ ਗਿਆ। ਸਥਾਨਕ ਮਿੰਨੀ ਸਕੱਤਰੇਤ ਤੋਂ ਮੋਟਰ ਸਾਇਕਲ ਰੈਲੀ ਕੱਢਦੇ ਹੋਏ ਵੱਡੀ ਗਿਣਤੀ ਵਿਚ ਮੁਲਾਜਮ, ਕਿਸਾਨ ਤੇ ਭਰਾਤਰੀ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਐਮ.ਐਲ.ਏ ਬਠਿੰਡਾ(ਸ਼ਹਿਰੀ) ਜਗਰੂਪ ਸਿੰਘ ਗਿੱਲ ਦੀ ਕੋਠੀ ਦਾ ਘਿਰਾਉ ਕਰਕੇ ਧਰਨਾ ਦਿੱਤਾ।
ਲਾਲਚ ਬੁਰੀ ਬਲਾ: ਜਿਹੜੇ ਥਾਣੇ ਦਾ ਸੀ ਮੁਖੀ, ਉਸੇ ਥਾਣੇ ਦਾ ਬਣਿਆ ਹਵਾਲਾਤੀ
ਇਸ ਮੌਕੇ ਮੁਲਾਜਮ ਆਗੂਆਂ ਨੇ ਅਪਣੀਆਂ ਮੰਗਾਂ ਜਿਵੇਂ 2004 ਤੋਂ ਬਾਅਦ ਭਰਤੀ ਹੋਏ ਮੁਲਾਜਮ ਸਾਥੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ 01-01-2016 ਤੋਂ ਦਿੱਤੇ ਪੇ-ਕਮਿਸ਼ਨ ਦੀਆਂ ਤਰੂਟੀਆਂ ਦੂਰ ਕਰਨ ਅਤੇ ਬਣਦਾ ਬਕਾਇਆ ਦੇਣ ਤੋਂ ਇਲਾਵਾ ਡੀ.ਏ ਦਾ ਬਕਾਇਆ 12% ਤੁਰੰਤ ਜਾਰੀ ਕਰਨ, 01-01-2015 ਅਤੇ 17-07-2020 ਦਾ ਪੱਤਰ ਵਾਪਿਸ ਲੈਣ, ਏ.ਸੀ.ਪੀ ਸਕੀਮ ਲਾਗੂ ਕਰਨ, 200 ਰੁਪਏ ਵਿਕਾਸ ਟੈਕਸ ਵਾਪਸ ਲੈਣ, ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ। ਇਸ ਮੌਕੇ ਬੀ.ਕੇ.ਯੂ. (ਉਗਰਾਹਾਂ) ਵੱਲੋਂ ਹੁਸਿਆਰ ਸਿੰਘ ਬਲਾਕ ਪ੍ਰਧਾਨ ਨਥਾਣਾ, ਲਖਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਜੀਤ ਕੌਰ ਪ੍ਰਧਾਨ,ਸਿਕੰਦਰ ਸਿੰਘ ਪ੍ਰਧਾਨ ਡੀ.ਐਮ.ਐਫ, ਬਲਰਾਜ ਮੋੜ ਜਰਨਲ ਸਕੱਤਰ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ,
ਜਤਿੰਦਰ ਕ੍ਰਿਸ਼ਨ ਬਿਜਲੀ ਬੋਰਡ ਪੈਨ.ਐਸੋ, ਇਕਬਾਲ ਸਿੰਘ ਬਿਜਲੀ ਬੋਰਡ ਸੀ.ਪੀ.ਐਫ.ਯੂਨੀਅਨ, ਦਰਸਨ ਸਿੰਘ ਮੋੜ ਪੈਨ.ਐਸੋ, ਕੈਲਾਸ ਕੁਮਾਰ ਪੁਲਿਸ ਪੈਨ.ਐਸ., ਆਈ.ਡੀ ਕਟਾਰੀਆ ਰਿਟ ਬਿਜਲੀ ਬੋਰਡ ਪੈਨਸ਼ਨਰਜ਼ ਯੂਨੀਅਨ, ਬਲਬੀਰ ਸਿੰਘ, ਲਾਲ ਸਿੰਘ ਰੱਲਾ ਤੇ ਕਰਨੈਲ ਸਿੰਘ ਪੱਕਾ ਡੀ.ਓ ਦਫਤਰ , ਗੁਰਮੇਲ ਸਿੰਘ ਪੈਨ.ਐਸੋ ਥਰਮਲ ਬਠਿੰਡਾ ਆਦਿ ਬੁਲਾਰਿਆ ਨੇ ਸੰਬੋਧਿਤ ਕੀਤਾ। ਅੰਤ ਵਿੱਚ ਆਏ ਹੋਏ ਸਾਥੀਆ ਦਾ ਗੁਰਸੇਵਕ ਸਿੰਘ ਕੈਸ਼ੀਅਰ ਵੱਲੋਂ ਧੰਨਵਾਦ ਕੀਤਾ ਗਿਆ।
Share the post "ਦਫ਼ਤਰੀ ਬਾਬੂਆਂ ਨੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੋਟਰ ਸਾਇਕਲ ਰੈਲੀ ਤੋਂ ਬਾਅਦ ਘੇਰਿਆ ਹਲਕਾ ਵਿਧਾਇਕ ਦਾ ਘਰ"