ਪੁਰਾਣੀ ਪੈਨਸ਼ਨ ਬਹਾਲੀ ਤੇ ਹੋਰ ਮੰਗਾਂ ਨੂੰ ਲੈ ਕੇ 8 ਨਵੰਬਰ ਤੋਂ ਚੱਲ ਰਹੀ ਹੈ ਹੜਤਾਲ
ਚੰਡੀਗੜ੍ਹ, 17 ਦਸੰਬਰ: ਪਿਛਲੇ ਕਰੀਬ ਡੇਢ ਮਹੀਨੇ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ 8 ਨਵੰਬਰ ਤੋਂ ਹੜਤਾਲ ਤੇ ਚੱਲ ਰਹੇ ਮਨਿਸਟੀਰੀਅਲ ਕਾਮਿਆਂ ਦੇ ਨਾਲ ਸੋਮਵਾਰ ਨੂੰ ਮੁੱਖ ਮੰਤਰੀ ਵੱਲੋਂ ਮੀਟਿੰਗ ਕੀਤੀ ਜਾਵੇਗੀ। ਬੀਤੇ ਕੱਲ੍ਹ ਹੀ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ। ਇੰਨਾਂ ਕਾਮਿਆਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਅਤੇ ਹੋਰਨਾਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸੂਚਨਾ ਮੁਤਾਬਕ ਸੀਐਮ ਭਗਵੰਤ ਮਾਨ ਵੱਲੋਂ ਯੂਨੀਅਨ ਦੇ ਆਗੂਆਂ ਨਾਲ ਦੁਪਹਿਰ ਸਾਢੇ 12 ਵਜੇ ਪੰਜਾਬ ਭਵਨ ਵਿਖੇ ਇਹ ਮੀਟਿੰਗ ਕੀਤੀ ਜਾਣੀ ਹੈ।
ਸਾਬਕਾ ਅਧਿਆਪਕਾ ਦੀ ਮ੍ਰਿਤਕ ਦੇਹ ਪ੍ਰਵਾਰ ਨੇ ਖੋਜ ਕਾਰਜਾਂ ਲਈ ਕੀਤੀ ਏਮਜ ਨੂੰ ਦਾਨ
ਕਾਬਲੇਗੌਰ ਹੈ ਕਿ ਇਸ ਹੜਤਾਲ ਕਾਰਨ ਜਿੱਥੇ ਲੱਖਾਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਤਨਖਾਹਾਂ ਵੀ ਰੁਕੀਆਂ ਹੋਈਆਂ ਹਨ। ਜਦੋਂ ਕਿ ਆਮ ਪਬਲਿਕ ਵੱਡੀ ਪੱਧਰ ‘ਤੇ ਖੱਜਲ ਖ਼ੁਆਰੀ ਦਾ ਸਾਮਨਾ ਕਰਨਾ ਪੈ ਰਿਹਾ। ਇਸੇ ਤਰ੍ਹਾਂ ਹੜਤਾਲ ਕਾਰਨ ਲੱਖਾਂ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਵੀ ਜਾਰੀ ਨਹੀਂ ਹੋ ਸਕੀ ਹੈ। ਉਧਰ ਅੱਜ ਇਸ ਹੜਤਾਲ ਤੋਂ ਅੱਜ ਥੋੜੀ ਰਾਹਤ ਮਿਲੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਦੇ ਸੱਦੇ ਦੇ ਚੱਲਦੇ ਮੁਲਾਜ਼ਮਾਂ ਵੱਲੋਂ ਇਕ ਵਾਰ ਹੜਤਾਲ ਮੁਲਤਵੀ ਕਰ ਦਿੱਤੀ ਹੈ।